ਚੰਡੀਗੜ੍ਹ : ਪੰਜਾਬ ਸਮਾਲ ਇੰਡਸਟਰੀਜ਼ ਅਤੇ ਐਕਸਪੋਰਟ ਕਾਰਪੋਰੇਸ਼ਨ (ਪੀ. ਐੱਸ. ਆਈ. ਏ. ਸੀ.) ਦੇ ਛੇ ਰਿਟਾਇਰਡ ਅਫਸਰਾਂ ਖ਼ਿਲਾਫ਼ ਗਲਤ ਤਰੀਕੇ ਨਾਲ ਇੰਡਸਟਰੀਅਲ ਪਲਾਟਾਂ ਨੂੰ ਅਲਾਟ ਕਰਨ ਦੇ ਮਾਮਲੇ ਵਿਚ ਐੱਫ.ਆਈ. ਆਰ. ਦਰਜ ਕਰਨ ਤੋਂ ਬਾਅਦ ਵਿਜੀਲੈਂਸ ਨੇ ਹੁਣ ਇਸ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕਰ ਦਿੱਤੀ ਹੈ। ਵਿਜੀਲੈਂ ਨੂੰ ਹੁਣ ਤਕ ਦੀ ਜਾਂਚ ਵਿਚ ਸੰਕੇਤ ਮਿਲੇ ਹਨ ਕਿ ਇਸ ਘਪਲੇ ਵਿਚ ਸੰਬੰਧਤ ਅਧਿਕਾਰੀ ਕਰਮਚਾਰੀਆਂ ਨੇ ਖੁਦ ਨੂੰ ਬਚਾਉਣ ਲਈ ਘਪਲੇ ਨਾਲ ਜੁੜੀਆਂ ਕੁਝ ਫਾਈਲਾਂ ਗਾਇਬ ਕਰ ਦਿੱਤੀਆਂ ਹਨ, ਇਸ ਲਈ ਇਕ ਸੀਨੀਅਰ ਅਧਿਕਾਰੀ ਏ. ਆਈ. ਜੀ ਦੀ ਅਗਵਾਈ ਵਾਲੀ ਐੱਸਆਈਟੀ ਗਠਿਤ ਕੀਤੀ ਗਈ ਹੈ।
ਐੱਸ. ਆਈ. ਟੀ. ਨੇ ਜਾਂਚ ਦੇ ਤਹਿਤ ਪਿਛਲੇ 12 ਸਾਲ ਦਾ ਵਿਭਾਗ ਦਾ ਰਿਕਾਰਡ ਚੈੱਕ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਘਪਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਹੋਇਆ ਸੀ। ਉਸ ਤੋਂ ਬਾਅਦ ਚਰਨਜੀਤ ਚੰਨੀ ਦੀ ਸਰਕਾਰ ਆ ਗਈ ਅਤੇ ਫਿਰ ਚੋਣ ਜ਼ਾਬਤਾ ਲੱਗ ਗਿਆ। ਬਾਅਦ ਵਿਚ ਚੋਣਾਂ ਤੋਂ ਬਾਅਦ ਸਰਕਾਰ ਬਦਲ ਗਈ। ਦੂਜੇ ਪਾਸੇ ਪੀ. ਐੱਸ. ਆਈ. ਈ. ਸੀ. ਨੇ ਸਮੇਂ-ਸਮੇਂ ’ਤੇ ਪੂਰੇ ਪੰਜਾਬ ਵਿਚ ਇੰਡਸਟਰੀਅਲ ਪਲਾਟ ਅਲਾਟ ਕੀਤੇ ਹਨ। ਇਸ ਨਾਲ ਸਬੰਧਤ ਸਿਆਸੀ ਆਗੂਆਂ ਅਤੇ ਅਧਿਕਾਰੀਆਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਹੇਰਾਫੇਰੀ ਕਰਕੇ ਚਹੇਤਿਆਂ ਨੂੰ ਪਲਾਟਸ ਦਿੱਤੇ। ਇਸ ਲਈ ਪੂਰੇ ਪੰਜਾਬ ਵਿਚ 1500 ਦੇ ਕਰੀਬ ਇੰਡਸਟਰੀਅਲ ਪਲਾਟਸ ਵਿਜੀਲੈਂਸ ਦੇ ਰਡਾਰ ’ਤੇ ਹਨ।
ਹਾਈ ਕੋਰਟ ਦੀ ਟਿੱਪਣੀ- 'ਸਹਿਮਤੀ ਨਾਲ ਬਣਾਏ ਸਬੰਧਾਂ ਮਗਰੋਂ ਨਹੀਂ ਖ਼ਤਮ ਕਰ ਸਕਦੇ 27 ਹਫ਼ਤਿਆਂ ਦੀ ਗਰਭ ਅਵਸਥਾ'
NEXT STORY