ਅੰਮ੍ਰਿਤਸਰ, (ਇੰਦਰਜੀਤ)- ਟੈਕਸ ਚੋਰੀ ਦੇ ਇੱਕ ਨਵੇਂ ਪੈਂਤੜੇ ਦਾ ਪਤਾ ਲੱਗਾ ਹੈ ਜੋ ਪਿਛਲੇ 10 ਦਿਨ ਤੋਂ ਚੱਲ ਰਿਹਾ ਹੈ। ਸੰਭਵ ਹੈ ਕਿ ਅਜਿਹਾ ਪੈਂਤੜਾ ਅੱਜ ਤੋਂ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਲਾਕਡਾਊਨ-ਕਰਫਿਊ ’ਚ ਟੈਕਸ ਚੋਰਾਂ ਨੇ ਕਰੋੜਾਂ ਰੁਪਏ ਦੇ ਟੈਕਸ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ ਉਹ ਵੀ ਉਸ ਸਮੇਂ ਜਦੋਂ ਸੜਕ 'ਤੇ ਲੋਕ ਪੈਦਲ ਚੱਲਣ ਤੋਂ ਵੀ ਘਬਰਾਉਂਦੇ ਹਨ ਅਤੇ ਚੱਪੇ-ਚੱਪੇ ’ਤੇ ਪੁਲਸ ਅਤੇ ਹੋਰ ਵਿਭਾਗਾਂ ਦੇ ਪਹਿਰੇ ਹਨ। ਜੇਕਰ ਸਬੰਧਤ ਟੈਕਸੇਸ਼ਨ ਵਿਭਾਗ ਇਸ ’ਤੇ ਤੁਰੰਤ ਐਕਸ਼ਨ ਲੈਂਦਾ ਹੈ ਤਾਂ ਇਸ ਕਰੋੜਾਂ ਦੀ ਟੈਕਸ ਚੋਰੀ ਦੇ ਧੰਦੇਬਾਜ ਸਾਹਮਣੇ ਆ ਸਕਦੇ ਹਨ। ਉਥੇ ਹੀ ਸਹਾਇਕ ਕਮਿਸ਼ਨਰ ਮੈਡਮ ਰਮਨਪ੍ਰੀਤ ਕੌਰ ਨੇ ਕਾਰਵਾਈ ਦੀ ਗੱਲ ਕੀਤੀ ਹੈ। ਕਰਫਿਊ ਦੇ ਇੰਨ੍ਹਾਂ ਦਿਨਾਂ ’ਚ ਇੱਕ ਗਿਰੋਹ ਬਾਰੇ ਸੂਤਰਾਂ ਨੇ ਦੱਸਿਆ ਕਿ ਇਹ ਪਿਛਲੇ 10 ਦਿਨਾਂ ’ਚ ਰੋਜ਼ਾਨਾ 10 ਤੋਂ 15 ਟਰੱਕ ਸਕਰੈਪ ਦੇ ਜਾ ਰਹੇ ਹਨ ਅਤੇ ਉਨ੍ਹਾਂ ਟਰੱਕਾਂ ’ਚ ਨਵਾਂ ਲੋਹਾ ਭਰ ਕੇ ਆ ਰਿਹਾ ਹੈ। ਇਸ ਗਿਰੋਹ ਨੇ ਇਸ ਤਰੀਕੇ ਨਾਲ ਇੰਤਜਾਮ ਕੀਤੇ ਹਨ ਕਿ ਕਈ ਵਿਭਾਗ ਮਿਲ ਕੇ ਵੀ ਇੰਨ੍ਹਾਂ ਨੂੰ ਫੜ ਨਹੀਂ ਪਾ ਰਹੇ ਹਨ ਇਨ੍ਹਾਂ ਦੇ ਕੋਲ ਅਤਿ ਤੇਜ਼-ਤਰਾਰ ਡਰਾਇਵਰ ਹਨ ਜੋ ਟਰੱਕਾਂ ਨੂੰ ਆਮ ਵਾਹਨ ਦੇ ਮੁਕਾਬਲੇ 25 ਫ਼ੀਸਦੀ ਘੱਟ ਸਮੇਂ ’ਚ ਪਹੁੰਚਾ ਦਿੰਦੇ ਹਨ।
ਜਾਣਕਾਰੀ ਮੁਤਾਬਕ ਇੰਨ੍ਹਾਂ ਟਰੱਕਾਂ ’ਚ ਸ਼ਾਮ 7 ਤੋਂ 8 ਦੇ ਕਰੀਬ ਸਕਰੈਪ ਭੇਜਿਆ ਜਾਂਦਾ ਹੈ। ਟਰੱਕਾਂ ਦੀ ਗਿਣਤੀ 10 ਤੋਂ ਜਿਆਦਾ ਹੁੰਦੀ ਹੈ ਅਤੇ ਜਾਣ ਵਾਲੇ ਸਕਰੈਪ ਦੀ ਕੀਮਤ ਲੱਗਭੱਗ 3 ਲੱਖ ਰੁਪਏ ਦੇ ਕਰੀਬ ਬਣਦੀ ਹੈ। ਇਹ ਟਰੱਕ ਰਾਤ ਸਮੇਂ ਮੰਡੀ ਗੋਬਿੰਦਗੜ੍ਹ ਪਹੁੰਚ ਜਾਂਦੇ ਹਨ, ਉੱਥੇ ਸਕਰੈਪ ਨੂੰ ਉੱਥੇ ਅਨਲੋਡ ਕਰ ਦਿੰਦੇ ਹਨ। ਅਗਲੇ ਦਿਨ ਦੁਪਹਿਰ 2 ਤੋਂ 3 ਵਜੇ ਦੇ ਕਰੀਬ ਇਹ ਟਰੱਕ ਨਵੇਂ ਲੋਹੇ ਨਾਲ ਲੋਡ ਹੋ ਕੇ ਅੰਿਮ੍ਰਤਸਰ ਆ ਜਾਂਦੇ ਹਨ। ਇੱਥੇ ਆਉਣ ਉਪਰੰਤ ਸਿਰਫ 1 ਘੰਟੇ 'ਚ ਇਹ ਭਰੇ ਹੋਏ ਨਵੇਂ ਲੋਹੇ ਦੇ ਟਰੱਕ ਉਨ੍ਹਾਂ ਗਾਹਕਾਂ ਤੱਕ ਪਹੁੰਚਾ ਦਿੱਤੇ ਜਾਂਦੇ ਹਨ ਜੋ ਉਨ੍ਹਾਂ ਦੇ ਖਰੀਦਦਾਰ ਹੁੰਦੇ ਹਨ।
ਕਿੰਨੀ ਹੈ ਟੈਕਸ ਦੀ ਚੋਰੀ - ਇਸ ਟਰੱਕਾਂ 'ਚ ਜਾਣ ਵਾਲੇ ਸਕਰੈਪ ਦੀ ਕੀਮਤ ਰੋਜਾਨਾ ਲਗਭਗ 35 ਲੱਖ ਰੁਪਏ ਦੇ ਕਰੀਬ ਹੁੰਦੀ ਹੈ। ਇਸ 'ਤੇ 18 ਫ਼ੀਸਦੀ ਦੇ ਹਿਸਾਬ ਨਾਲ ਟੈਕਸ ਦੀ ਚੋਰੀ ਵੇਖੀ ਜਾਵੇ ਤਾਂ 63 ਲੱਖ ਰੁਪਏ ਟੈਕਸ 10 ਦਿਨ 'ਚ ਬਣ ਜਾਂਦਾ ਹੈ। ਵਾਪਸੀ 'ਚ ਆਉਣ ਵਾਲੇ ਨਵੇਂ ਲੋਹੇ ਦੀ ਕੀਮਤ ਪ੍ਰਤੀ ਟਰੱਕ 8 ਤੋਂ 10 ਲੱਖ ਰੁਪਏ ਦੇ ਕਰੀਬ ਹੁੰਦੀ ਹੈ ਜੇਕਰ 9 ਨੂੰ ਔਸਤ ਮੰਨਿਆ ਜਾਵੇ ਤਾਂ ਇਸ 'ਚ 18 ਫ਼ੀਸਦੀ ਟੈਕਸ ਦੀ ਧਾਰਾ ਮੁਤਾਬਕ ਪੌਣੇ ਦੋ ਕਰੋੜ ਰੁਪਏ ਟੈਕਸ ਬਣ ਚੁੱਕਿਆ ਹੈ। ਕੁਲ ਮਿਲਾ ਕੇ ਦੋਨੋਂ ਪਾਸਿਓਂ ਆਉਣ-ਜਾਣ ਵਾਲੇ ਮਾਲ ਦੀ ਕੀਮਤ 'ਚ ਲੱਗਭੱਗ ਸਵਾ ਦੋ ਕਰੋੜ 'ਤੇ ਟੈਕਸ ਸਰਕਾਰ ਦਾ ਨਸ਼ਟ ਹੋ ਚੁੱਕਿਆ ਹੈ।
ਵਿਭਾਗ ਦੀਆਂ ਕਾਲੀਆਂ ਭੇਡਾਂ ਹਨ ਸ਼ਾਮਲ - ਜਾਣਕਾਰ ਲੋਕਾਂ ਦੀ ਮੰਨੀਏ ਤਾਂ ਇਸ 'ਚ ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਦੀਆਂ ਕੁੱਝ ਕਾਲੀਆਂ ਭੇਡਾਂ ਸ਼ਾਮਲ ਹਨ ਜੋ ਇੰਨ੍ਹਾਂ ਦੇ ਨਾਲ ਮਿਲੀਆਂ ਹੋਈਆਂ ਹਨ ਅਤੇ ਸਰਕਾਰ ਨੂੰ ਸੂਚਨਾ ਦੇਣ ਦੀ ਬਜਾਏ ਉਲਟਾ ਇੰਨ੍ਹਾਂ ਨੂੰ ਗਾਇਡ ਕਰਦੀ ਹੈ, ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਤੋਂ ਲੈ ਕੇ ਮੰਡੀ ਗੋਬਿੰਦਗੜ ਤੱਕ ਇਹ ਟਰੱਕ ਪੁਲਸ ਦੀ ਨੱਕ ਹੇਠੋਂ ਕਿਸ ਤਰ੍ਹਾਂ ਲੰਘ ਆਉਂਦੇ ਹਨ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ। ਵਿਜੀਲੈਂਸ ਤੋਂ ਕੀਤੀ ਕਾਰਵਾਈ ਦੀ ਮੰਗ - ਇਸ ਸੰਬੰਧ 'ਚ ਸਬੰਧਤ ਵਿਭਾਗਾਂ ਦੇ ਲੋਕਾਂ ਦਾ ਦੱਬੇ ਮੂੰਹ ਨਾਲ ਕਹਿਣਾ ਹੈ ਕਿ ਇਸ ਵੱਡੇ ਮਾਫੀਆ ਨੂੰ ਰੋਕਣ ਲਈ ਵਿਜੀਲੈਂਸ ਵਿਭਾਗ ਦੇ ਦਖਲਅੰਦਾਜੀ ਦੇਣ ਦੀ ਜ਼ਰੂਰਤ ਹੈ, ਕਿਉਂਕਿ ਪਿਛਲੇ ਸਮੇਂ ਤੋਂ ਆਵਾਜਾਈ 'ਚ ਟੈਕਸ ਚੋਰੀ ਨੂੰ ਰੋਕਣ ਦਾ ਚਾਰਜ ਮੋਬਾਇਲ ਵਿੰਗ ਦੇ ਕੋਲ ਸੀ ਪਰ ਮੋਬਾਇਲ ਵਿੰਗ ਦੇ ਕੋਲ ਇਹ ਅਧਿਕਾਰ ਮੁਅੱਤਲ ਹੋ ਜਾਣ ਦੇ ਕਾਰਨ ਇਸ ਦਾ ਚਾਰਜ ਸਰਕਲ ਅਧਿਕਾਰੀਆਂ ਦੇ ਕੋਲ ਆ ਗਿਆ ਹੈ। ਇਸ ਸੰਬੰਧ 'ਚ ਮੈਡਮ ਰਮਨਪ੍ਰੀਤ ਕੌਰ ਸਹਾਇਕ ਕਮਿਸ਼ਨਰ ਐਕਸਾਈਜ ਐਂਡ ਟੈਕਸੇਸ਼ਨ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਸੜਕ ਦੇ ਰਸਤਿਆਂ 'ਤੇ ਚੈਕਿੰਗ ਦਾ ਚਾਰਜ ਮਿਲਿਆ ਹੈ ਅਤੇ ਉਹ ਇਸ ਦੇ ਲਈ ਇੱਕ ਟੀਮ ਬਣਾ ਰਹੀ ਹੈ। ਉਥੇ ਹੀ ਦੂਜੇ ਪਾਸੇ ਸਹਾਇਕ ਕਮਿਸ਼ਨਰ ਸਰਕਲ-1 ਮੈਡਮ ਅਮਨਦੀਪ ਕੌਰ ਨੇ ਫੋਨ ਨਹੀਂ ਚੁੱਕਿਆ।
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
NEXT STORY