ਫਰੀਦਕੋਟ (ਹਾਲੀ) - ਫਰੀਦਕੋਟ ਨੂੰ ਕੋਟਕਪੂਰਾ-ਮੁਕਤਸਰ ਰੋਡ ਨਾਲ ਜੋੜਨ ਵਾਲੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਣ ਰਹੀ ਸੜਕ ਜੋ ਪਿੰਡ ਵਾਂਦਰ ਜਟਾਣਾ, ਢੀਮਾਂਵਾਲੀ ਅਤੇ ਮਚਾਕੀ ਮੱਲ ਸਿੰਘ ਤੋਂ ਹੁੰਦੀ ਹੋਈ ਫਰੀਦਕੋਟ ਪਹੁੰਚਦੀ ਹੈ, ਦਾ ਕੰਮ ਜੁਲਾਈ 2016 'ਚ ਸ਼ੁਰੂ ਹੋਇਆ ਸੀ ਅਤੇ ਇਸ ਦੀ ਖਤਮ ਹੋਣ ਵਾਲੀ ਮਿਆਦ ਮਾਰਚ 2017 ਤੱਕ ਸੀ। ਇਸ ਕੰਮ ਨੂੰ 2 ਵੱਖ-ਵੱਖ ਠੇਕੇਦਾਰਾਂ 'ਚ ਵੰਡਿਆ ਗਿਆ ਸੀ ਪਰ ਇਹ ਸੜਕ ਹਾਲੇ ਤੱਕ ਅਧੂਰੀ ਹੈ।
ਇਸ ਸਬੰਧੀ ਦੋਪਹੀਆ ਵ੍ਹੀਕਲ ਚਾਲਕਾਂ ਨੇ ਦੱਸਿਆ ਕਿ ਢੀਮਾਂਵਾਲੀ ਦੀ ਹੱਦ ਤੋਂ ਲੈ ਕੇ ਢੀਮਾਂਵਾਲੀ ਤੱਕ ਸੜਕ 'ਤੇ ਪਾਏ ਵੱਟੇ ਖਿਲਰੇ ਪਏ ਹਨ, ਜਿਸ ਕਾਰਨ ਵ੍ਹੀਕਲਾਂ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਲੰਘਦੇ ਸਮੇਂ ਕਈ ਵਾਰ ਵ੍ਹੀਕਲਾਂ ਦੇ ਟਾਇਰ ਪੈਂਚਰ ਹੋ ਚੁੱਕੇ ਹਨ। ਪਿੰਡ ਢੀਮਾਂਵਾਲੀ ਤੋਂ ਵਾਂਦਰ ਜਟਾਣਾ 'ਚ ਸਿਰਫ ਵੱਟੇ ਹੀ ਦਿਸਦੇ ਹਨ। ਨਿੱਤ ਦੇ ਕੰਮਕਾਰ ਵਾਲੇ ਲੋਕ ਦੁਖੀ ਹੋ ਰਹੇ ਹਨ। ਪਿੰਡ ਢੀਮਾਂਵਾਲੀ ਦੇ ਮੋਹਤਵਰ ਵਿਅਕਤੀਆਂ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਢੀਮਾਂਵਾਲੀ, ਵਾਂਦਰ ਜਟਾਣਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਡੀ. ਸੀ. ਦਫ਼ਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਨਸ਼ਿਆਂ ਦਾ ਧੰਦਾ ਕਰਨ ਵਾਲੇ 2 ਕਾਬੂ
NEXT STORY