ਜਲੰਧਰ : CBSE ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਇਨੋਸੈਂਟ ਹਾਰਟਸ ਸਕੂਲ (ਲੋਹਾਰਾਂ) ਦੀ ਵਿਦਿਆਰਥਣ ਇਸ਼ਾਨਵੀ ਗੁਪਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ਼ਾਨਵੀ ਨੇ ਇਹ ਪ੍ਰੀਖਿਆ 99.4 ਫੀਸਦੀ ਅੰਕਾਂ ਨਾਲ ਪਾਸ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਪੂਰੇ ਇਲਾਕੇ ਵਿੱਚ ਰੌਸ਼ਨ ਕੀਤਾ ਹੈ।
ਇਸ਼ਾਨਵੀ ਗੁਪਤਾ ਅੰਕੁਸ਼ ਗੁਪਤਾ ਦੀ ਸਪੁੱਤਰੀ ਅਤੇ ਅਮਨ ਅਗਰਵਾਲ ਦੀ ਪੋਤੀ ਹੈ। ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਕਿਸਾਨਾਂ ਤੇ ਟੋਲ ਪਲਾਜੇ ਦੇ ਵਰਕਰਾਂ ਨੇ ਮੋਟਰਾਂ ਦੀਆਂ ਕੇਬਲਾਂ ਕੱਟਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕੀਤਾ ਕਾਬੂ
NEXT STORY