ਕਪੂਰਥਲਾ (ਭੂਸ਼ਣ)— 3 ਜ਼ਿਲ੍ਹਿਆਂ ਨਾਲ ਸਬੰਧਤ 3500 ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖਣ ਲਈ ਉੱਤਰਦਾਈ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਨੂੰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝ ਤੌਰ 'ਤੇ ਕਈ ਉਪਾਅ ਕੀਤੇ ਹਨ। ਜ਼ਿਕਰਯੋਗ ਹੈ ਕਿ ਦੁਨੀਆ 'ਚ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਦਹਿਸ਼ਤ 'ਚ ਪਾ ਦਿੱਤਾ ਹੈ, ਜਿਸ ਦੇ ਕਹਿਰ ਤੋਂ ਭਾਰਤ ਵੀ ਬੱਚ ਨਹੀਂ ਸਕਿਆ ਹੈ। ਇਸ ਸਬੰਧੀ ਸਰਕਾਰ ਨੇ ਕਈ ਉਪਾਅ ਲਾਗੂ ਕੀਤੇ ਹਨ, ਜਿਸ ਸਬੰਧੀ ਇਕ ਹੀ ਸਥਾਨ 'ਤੇ ਲੋਕਾਂ ਦੀ ਭੀੜ ਨੂੰ ਇਕੱਠਾ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਸ ਪੂਰੇ ਘਟਨਾਕ੍ਰਮ 'ਚ 3500 ਕੈਦੀਆਂ ਅਤੇ ਹਵਾਲਾਤੀਆਂ ਨਾਲ ਲੈਸ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਹਰਕਤ 'ਚ ਆਈ ਜ਼ਿਲਾ ਪ੍ਰਸ਼ਾਸਨ ਨੇ ਸਿਹਤ ਟੀਮਾਂ ਨਾਲ ਜੇਲ ਸੁਪਰਡੈਂਟ ਨਾਲ ਮਿਲ ਕੇ ਜੇਲ ਕੰੰਪਲੈਕਸ 'ਚ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਲਾਗੂ ਕਰਨ ਦਾ ਉਪਾਅ ਤੇਜ਼ ਕਰ ਦਿੱਤਾ ਹੈ, ਜਿਸ ਤਹਿਤ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਤੋਂ ਨਜਿੱਠਣ ਲਈ ਜੇਲ੍ਹ ਕੰੰਪਲੈਕਸ 'ਚ ਸਿਹਤ ਵਿਭਾਗ ਦੀ ਟੀਮ ਦੀ ਮਦਦ ਨਾਲ ਵੱਖਰਾ ਵਾਰਡ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕੈਦੀਆਂ ਅਤੇ ਹਵਾਲਾਤੀਆਂ ਨੂੰ ਆਪਸ 'ਚ ਇਕ-ਦੂਜੇ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ 'ਤੇ ਰਹਿਣ ਦੇ ਹੁਕਮ ਦਿੱਤੇ ਹਨ। ਇਸ ਪੂਰੀ ਪਰਿਕ੍ਰਿਆ ਤਹਿਤ ਦਿਨ ਵੇਲੇ ਬੈਰਕ ਤੋਂ ਨਿਕਲਣ 'ਤੇ ਖੁੱਲ੍ਹੇ ਮੈਦਾਨ 'ਚ ਜਮ੍ਹਾ ਹੋਣ ਸਬੰਧੀ ਕੈਦੀਆਂ ਨੂੰ ਕਈ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਨੂੰ ਇਸ ਸਬੰਧੀ ਟ੍ਰੇਨਿੰਗ ਵੀ ਦਿੱਤੀ ਹੈ।
ਭੀੜ ਨੂੰ ਘੱਟ ਕਰਨ ਲਈ ਕਈ ਦੂਜੇ ਥਾਵਾਂ 'ਤੇ ਸ਼ਿਫਟ ਕੀਤੇ ਜਾ ਸਕਦੇ ਹਨ ਕੈਦੀ
ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ 'ਚ ਕੈਦੀਆਂ ਦੀ ਭੀੜ ਨੂੰ ਘੱਟ ਕਰਨ ਅਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰੀ ਹੁਕਮਾਂ ਨੂੰ ਲਾਗੂ ਕਰਨ ਲਈ ਕੈਦੀਆਂ ਅਤੇ ਹਵਾਲਾਤੀਆਂ ਨੂੰ ਦੂਜੀਆਂ ਥਾਵਾਂ 'ਤੇ ਸ਼ਿਫਟ ਕਰਨ ਲਈ ਵੀ ਸਰਕਾਰੀ ਤੌਰ 'ਤ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਤਾਂ ਕਿ ਕਿਸੇ ਵੀ ਹਾਲਤ 'ਚ ਕੈਦੀਆਂ ਨੂੰ ਸੁਰੱਖਿਅਤ ਥਾਵਾਂ 'ਚ ਸ਼ਿਫਟ ਕੀਤਾ ਜਾ ਸਕੇ।
ਕੀ ਕਹਿੰਦੇ ਹਨ ਜੇਲ੍ਹ ਸੁਪਰਡੈਂਟ
ਇਸ ਸਬੰਧੀ ਜਦੋਂ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਲਈ ਪੂਰੀ ਜੇਲ੍ਹ ਕੰੰਪਲੈਕਸ 'ਚ ਕਈ ਪ੍ਰਬੰਧਕੀ ਉਪਾਅ ਕੀਤੇ ਗਏ ਹਨ। ।
ਕੀ ਕਹਿੰਦੇ ਹਨ ਡੀ. ਸੀ.
ਇਸ ਸਬੰਧੀ ਜਦੋਂ ਡੀ. ਸੀ. ਕਪੂਰਥਲਾ ਦੀਪਤੀ ਉੱਪਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੇਂਦਰੀ ਜੇਲ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ, ਜਿਸ ਤਹਿਤ ਪ੍ਰਬੰਧਕੀ ਅਫਸਰ ਸਮੇਂ-ਸਮੇਂ 'ਤੇ ਜੇਲ ਕੰੰਪਲੈਕਸ ਦਾ ਦੌਰਾ ਕਰ ਕੇ ਜੇਲ੍ਹ ਅਫਸਰਾਂ ਨਾਲ ਮੀਟਿੰਗਾਂ ਕਰ ਲਈਆਂ ਹਨ। ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਹਰਲੀਆਂ ਥਾਵਾਂ ਦਾ ਦੌਰਾ ਕੀਤਾ ਹੈ।
D.G.P. ਵਲੋਂ ਕੋਵਿਡ-19 ਸਬੰਧੀ ਅਣਉਚਿਤ ਵਟਸਐਪ ਸੰਦੇਸ਼ ਅੱਗੇ ਭੇਜਣ ਵਾਲਿਆਂ ਨੂੰ ਸਖ਼ਤ ਚੇਤਾਵਨੀ
NEXT STORY