ਲੁਧਿਆਣਾ, (ਰਿਸ਼ੀ)- ਸ਼ਨੀਵਾਰ ਸ਼ਾਮ ਨੂੰ ਈ. ਡਬਲਯੂ. ਐੱਸ. ਕਾਲੋਨੀ 'ਚ ਰੇਡ ਕਰਨ ਗਈ ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਪਾਰਟੀ 'ਤੇ ਨਸ਼ਾ ਸਮੱਗਲਰਾਂ ਵਲੋਂ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਵਰ੍ਹਾਏ ਗਏ ਇੱਟਾਂ-ਪੱਥਰਾਂ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 7 'ਚ ਫੜੀ ਗਈ ਮਹਿਲਾ ਸਮੱਗਲਰ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ 'ਚ ਸਹੁਰੇ ਠੱਲੂ, ਸੱਸ, ਜੇਠ ਜੌਨੀ ਅਤੇ ਡੈਨੀ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਦੇ ਨਾਲ ਪੁਲਸ 'ਤੇ ਹਮਲਾ ਕਰਨ 'ਤੇ ਡਵੀਜ਼ਨ ਨੰ. 7 'ਚ ਹੱਤਿਆ ਦਾ ਯਤਨ, ਸਰਕਾਰੀ ਡਿਊਟੀ 'ਚ ਵਿਘਨ ਪਾਉਣਾ, ਵਰਦੀ ਪਾੜਨ ਸਮੇਤ ਵੱਖ-ਵੱਖ ਧਾਰਾਵਾਂ 'ਚ ਪਰਿਵਾਰਕ ਮੈਂਬਰਾਂ ਸਮੇਤ ਹੈਪੀ, ਰਾਜਨ, ਸੁਸ਼ੀਲ ਕੁਮਾਰ, ਦੀਪੂ ਅਨਿਲ, ਅਮਿਤ ਅਤੇ ਲਗਭਗ 20 ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਹੈ। ਸੈੱਲ ਇੰਚਾਰਜ ਸੁਰਿੰਦਰਪਾਲ ਨੇ ਦੱਸਿਆ ਕਿ ਪੁਲਸ ਨੇ ਸ਼ਨੀਵਾਰ ਨੂੰ ਸੂਚਨਾ ਦੇ ਆਧਾਰ 'ਤੇ ਮਹਿਲਾ ਸਮੱਗਲਰ ਆਂਚਲ ਨੂੰ ਈ. ਡਬਲਯੂ. ਐੱਸ. ਕਾਲੋਨੀ ਦੇ ਨੇੜੇ ਨਸ਼ੇ ਦੀ ਸਪਲਾਈ ਕਰਨ ਜਾਂਦੇ ਸਮੇਂ ਦਬੋਚਿਆ ਸੀ, ਜਿਸ ਦੇ ਬਾਅਦ ਉਸ ਦੀ ਨਿਸ਼ਾਨਦੇਹੀ 'ਤੇ ਘਰ 'ਚੋਂ ਗਾਂਜਾ ਬਰਾਮਦ ਕਰਨ ਗਏ ਤਾਂ ਪੁਲਸ ਨੂੰ ਇਕ ਬੋਰੀ 'ਚੋਂ 5 ਕਿਲੋ ਗਾਂਜਾ ਬਰਾਮਦ ਹੋਇਆ। ਪੁਲਸ ਦਾ ਦਾਅਵਾ ਹੈ ਕਿ ਘਰ 'ਚ ਕਾਫੀ ਮਾਤਰਾ 'ਚ ਗਾਂਜਾ ਸੀ। ਜਦ ਪੁਲਸ ਘਰ ਦੀ ਤਲਾਸ਼ੀ ਲੈਣ ਲੱਗੀ ਤਾਂ ਉਨ੍ਹਾਂ ਨੇ ਦਬਾਅ ਬਣਾਉਣ ਦੇ ਲਈ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਪੁਲਸ ਨੇ ਫੜੀ ਗਈ ਮਹਿਲਾ ਸਮੱਗਲਰ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਪੁਲਸ ਅਨੁਸਾਰ ਪਰਿਵਾਰ 'ਤੇ ਨਸ਼ਾ, ਗੈਂਬਲਿੰਗ ਐਕਟ, ਕੁੱਟਮਾਰ ਦੇ 30 ਤੋਂ ਜ਼ਿਆਦਾ ਮਾਮਲੇ ਦਰਜ ਹਨ।
ਕਾਂਗਰਸੀ ਐੱਮ. ਐੱਲ. ਏ. ਨਾਲ ਸਮੱਗਲਰ ਦੇ ਪੋਸਟਰ
ਬਹੁਤ ਸ਼ਰਮ ਦੀ ਗੱਲ ਹੈ ਕਿ ਨਸ਼ਾ ਸਮੱਗਲਿੰਗ ਦੇ ਕਈ ਮਾਮਲਿਆਂ 'ਚ ਨਾਮਜ਼ਦ ਪਰਿਵਾਰ ਵਲੋਂ ਆਪਣੇ ਇਲਾਕੇ 'ਚ ਧੌਂਸ ਜਮਾਉਣ ਲਈ ਮੌਜੂਦਾ ਕਾਂਗਰਸੀ ਐੱਮ. ਐੱਲ. ਏ. ਨਾਲ ਪੋਸਟਰ ਲਾਏ ਹੋਏ ਹਨ, ਇੰਨਾ ਹੀ ਨਹੀਂ ਨਗਰ ਨਿਗਮ ਚੋਣਾਂ 'ਚ ਆਪਣੇ ਵਾਰਡਾਂ ਤੋਂ ਚੋਣ ਲੜਨ ਦੀ ਇੱਛਾ ਜਤਾਈ ਜਾ ਰਹੀ ਹੈ, ਜਦੋਂਕਿ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਪਾਰਟੀ ਪੰਜਾਬ 'ਚ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਦਾਅਵੇ ਕਰ ਰਹੀ ਸੀ।
ਉੱਚ ਅਧਿਕਾਰੀਆਂ ਦੀ ਜਾਂਚ 'ਚ ਹੋ ਸਕਦੇ ਹਨ ਕਈ ਖੁਲਾਸੇ
ਪੁਲਸ 'ਤੇ ਕਈ ਵਾਰ ਹਮਲਾ ਕਰ ਚੁੱਕੇ ਇਸ ਸਮੱਗਲਰ ਪਰਿਵਾਰ ਦੇ ਬਾਰੇ 'ਚ ਜੇਕਰ ਉੱਚ ਅਧਿਕਾਰੀਆਂ ਵਲੋਂ ਖੁਦ ਜਾਂਚ ਕੀਤੀ ਜਾਵੇ ਤਾਂ ਕਈ ਖੁਲਾਸੇ ਹੋ ਸਕਦੇ ਹਨ ਕਿ ਨਸ਼ਾ ਵੇਚਣ ਦੇ ਲਈ ਇਨ੍ਹਾਂ 'ਤੇ ਕਿਹੜੇ ਨੇਤਾਵਾਂ ਦਾ ਹੱਥ ਹੈ ਅਤੇ ਕਿਹੜੇ-ਕਿਹੜੇ ਪੁਲਸ ਮੁਲਾਜ਼ਮ ਇਨ੍ਹਾਂ ਤੋਂ ਮੋਟੇ ਪੈਸੇ ਵਸੂਲ ਰਹੇ ਹਨ।
ਪਹਿਲਾਂ ਵੀ ਕਰ ਚੁੱਕੇ ਪੁਲਸ 'ਤੇ ਹਮਲੇ
ਸਮੱਗਲਰ ਪਰਿਵਾਰ ਵਲੋਂ ਪਹਿਲਾਂ ਵੀ ਪੁਲਸ 'ਤੇ ਕਈ ਹਮਲੇ ਕੀਤੇ ਜਾ ਚੁੱਕੇ ਹਨ, ਲਗਭਗ 1 ਸਾਲ ਪਹਿਲਾਂ ਰੇਡ ਕਰਨ ਗਏ ਥਾਣਾ ਡਵੀਜ਼ਨ ਨੰ. 7 ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੂੰ ਇਨ੍ਹਾਂ ਵਲੋਂ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦੇ ਨਾਲ-ਨਾਲ ਬੰਦੀ ਬਣਾ ਲਿਆ ਗਿਆ ਸੀ, ਪਤਾ ਲੱਗਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਛੋਟੇ-ਮੋਟੇ ਨੇਤਾ ਕਰ ਰਹੇ ਬਚਾਉਣ ਦਾ ਯਤਨ
ਸੀ. ਆਈ. ਏ.-2 ਦੇ ਨੇੜੇ ਰਹਿਣ ਵਾਲਾ ਇਕ ਛੋਟਾ ਮੋਟਾ ਨੇਤਾ ਸਮੱਗਲਰਾਂ ਨੂੰ ਬਚਾਉਣ ਦਾ ਯਤਨ ਕਰ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਉਹ ਫਰਾਰ ਲੋਕਾਂ ਨੂੰ ਪੁਲਸ ਵਲੋਂ ਨਾ ਫੜੇ ਜਾਣ ਦੇ ਬਦਲੇ 'ਚ ਮੋਟੀ ਰਕਮ ਵਸੂਲ ਰਿਹਾ ਹੈ, ਹੁਣ ਦੇਖਣਾ ਇਹ ਹੈ ਕਿ ਨਾਮਜ਼ਦ ਲੋਕਾਂ ਨੂੰ ਪੁਲਸ ਫੜਦੀ ਹੈ ਜਾਂ ਪੈਸੇ ਦੇ ਬਲ 'ਤੇ ਬਚ ਨਿਕਲਦੇ ਹਨ।
ਸੁਰੱਖਿਆ ਕਰਮਚਾਰੀਆਂ ਦੀ ਡਿਊਟੀ ਦੇ ਬਾਵਜੂਦ ਸਰਕਾਰੀ ਮੈਡੀਕਲ ਕਾਲਜ 'ਚ ਚੋਰੀ
NEXT STORY