ਲੁਧਿਆਣਾ (ਰਾਮ, ਕੰਬੋਜ)- ਥਾਣਾ ਜਮਾਲਪੁਰ ਦੇ ਅਧੀਨ ਪੈਂਦੀ ਰਵੀਦਾਸ ਕਾਲੋਨੀ ਵਿਚ ਦਿਨ-ਦਿਹਾੜੇ ਦੋ ਗੁਆਂਢੀਆਂ ਵਿਚ ਹੋਈ ਝੜਪ ਇੰਨੀ ਵੱਧ ਗਈ ਕਿ ਇਕ ਗੁਆਂਢੀ ਨੇ ਦੂਜੀ ਧਿਰ ਨੂੰ ਇੱਟਾਂ-ਪੱਥਰਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਪੀੜਤ ਚਰਨਜੀਤ ਕੌਰ ਨੇ ਦੱਸਿਆ ਕਿ ਸਾਡੇ ਗੁਆਂਢ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਬਿਨਾਂ ਕਿਸੇ ਗੱਲ ਦੇ ਸਾਡੇ ਘਰ 'ਤੇ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਹਰ ਸਾਡੀ ਬੁਟੀਕ ਦੀ ਦੁਕਾਨ ਹੈ, ਉਸ ਨੂੰ ਵੀ ਤੋੜ ਦਿੱਤਾ। ਪੀੜਤ ਨੇ ਦੱਸਿਆ ਕਿ ਬੁਟੀਕ ਵਿਚ ਲੱਗੇ ਸ਼ੀਸ਼ੇ ਵੀ ਤੋੜ ਦਿੱਤੇ ਅਤੇ ਉਸ ਦੇ ਸਿਰ 'ਤੇ ਵੀ ਇੱਟ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਪੀੜਤ ਚਰਨਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਬਾਹਰ ਕੁੱਤੇ ਦੀ ਗੰਦਗੀ ਨੂੰ ਸਾਫ਼ ਕਰਨ ਲਈ ਪਾਣੀ ਪਾ ਰਹੀ ਸੀ ਤਾਂ ਗੁਆਂਢ ਵਿਚ ਰਹਿਣ ਵਾਲੇ ਵਿਅਕਤੀ ਨੇ ਜ਼ਬਰਦਸਤੀ ਉਸ ਨਾਲ ਬਹਿਸ ਕੀਤੀ ਅਤੇ ਉਸ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਰੌਲਾ ਪੈਂਦਾ ਦੇਖ ਕੇ ਪੀੜਤ ਦਾ ਪਤੀ ਬਾਹਰ ਆਇਆ ਅਤੇ ਉਸ ਨੇ ਗੱਲ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਗੁਆਂਢੀ ਨੇ ਉਸ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਮੌਕੇ 'ਤੇ ਥਾਣਾ ਜਮਾਲਪੁਰ ਦੀ ਪੁਲਸ ਪਹੁੰਚੀ ਅਤੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹਰਕਤ ਨੂੰ ਦੇਖਿਆ ਅਤੇ ਪੀੜਤ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਉੱਥੇ ਹੀ ਪੀੜਤ ਦੇ ਪਤੀ ਦਾ ਕਹਿਣਾ ਹੈ ਕਿ ਮੇਰੀ ਪਤਨੀ ਨੂੰ ਪੂਰੀ ਤਰ੍ਹਾਂ ਇੱਟਾਂ-ਪੱਥਰਾਂ ਨਾਲ ਮਾਰਿਆ ਗਿਆ ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ ਅਤੇ ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਕੈਮਰੇ ਨੂੰ ਦੇਖ ਕੇ ਜੋ ਬਣਦੀ ਕਾਰਵਾਈ ਹੈ ਉਹ ਦੂਜੀ ਧਿਰ 'ਤੇ ਕੀਤੀ ਜਾਵੇਗੀ।
ਬਜ਼ੁਰਗ ਅਖ਼ਬਾਰ ਵਿਕਰੇਤਾ 'ਤੇ ਹਮਲਾ, ਬੇਰਹਿਮੀ ਨਾਲ ਕੁੱਟਮਾਰ ਕਰਕੇ ਖੋਹ ਲਈ ਨਕਦੀ ਅਤੇ ਮੋਬਾਈਲ
NEXT STORY