ਪੰਚਕੂਲਾ — ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਡੇਰੇ ਨੂੰ ਦੋਬਾਰਾ ਚਲਾਉਣ ਲਈ ਬੈਠਕਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਪਹਿਲੇ ਈ.ਡੀ. ਅਤੇ ਹੁਣ ਆਮਦਨ ਟੈਕਸ ਵਿਭਾਗ ਦੀ ਕ੍ਰਾਈਮ ਵਿੰਗ ਨੇ ਡੇਰਾ ਸੱਚਾ ਸੌਦਾ ਨੂੰ ਨੋਟਿਸ ਜਾਰੀ ਕੀਤਾ ਹੈ। ਇਸ 'ਚ ਉਨ੍ਹਾਂ ਨੇ ਸਾਰੀਆਂ ਫਰਮਾਂ, ਆਮਦਨ, ਖਰਚ, ਜਾਇਦਾਦ ਦੇ ਬਾਰੇ ਦੱਸਣ ਲਈ ਕਿਹਾ ਗਿਆ ਹੈ।
ਦਰਅਸਲ ਦਿੱਲੀ ਤੋਂ ਈ.ਡੀ. ਅਤੇ ਆਈ.ਟੀ. ਦੀ ਟੀਮ ਦੋਵੇਂ ਵਿਭਾਗ ਮਿਲ ਕੇ ਕੰਮ ਕਰ ਰਹੇ ਹਨ ਕਿਉਂਕਿ ਕੁਝ ਪਆਇੰਟ ਆਈ.ਟੀ. ਵਿਭਾਗ ਦੇ ਦਾਇਰੇ 'ਚ ਵੀ ਆਉਂਦੇ ਹਨ। ਇਸ ਤੋਂ ਬਾਅਦ ਈ.ਡੀ. ਨਾਲ ਇਸ ਬਾਰੇ 'ਚ ਸੰਪਰਕ ਹੋਣ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ। ਇਸ ਨਾਲ ਡੇਰੇ ਦੇ ਨਵੇਂ ਮੁਖੀ ਲਈ ਹੋ ਰਹੀਆਂ ਤਿਆਰੀਆਂ 'ਤੇ ਅਸਰ ਪਵੇਗਾ। ਨਵੇਂ ਡੇਰਾ ਮੁਖੀ ਲਈ ਰਾਮ ਰਹੀਮ ਦੇ ਸਮਰਥਕ ਲਗਾਤਾਰ ਰੋਹਤਕ ਜੇਲ 'ਚ ਮਿਲਣ ਲਈ ਪਹੁੰਚ ਰਹੇ ਹਨ।
ਵਿਧਾਇਕ ਅਗਨੀਹੋਤਰੀ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ
NEXT STORY