ਚੰਡੀਗੜ੍ਹ (ਲਲਨ) : ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ’ਚ ਦੀਵਾਲੀ ਅਤੇ ਛੱਠ ਪੂਜਾ ਹੈ। ਹਾਲਾਂਕਿ ਦੋਹਾਂ ਤਿਉਹਾਰਾਂ ’ਚ ਅਜੇ 3 ਮਹੀਨੇ ਬਾਕੀ ਹਨ ਪਰ ਚੰਡੀਗੜ੍ਹ ਅਤੇ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਗੱਡੀਆਂ ’ਚ ਮਾਰੋਮਾਰੀ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਕਈ ਟਰੇਨਾਂ ’ਚ ਵੇਟਿੰਗ 100 ਤੋਂ ਪਾਰ ਹੋ ਗਈ ਹੈ। ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਬੱਦੀ ਤੋਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਂਦੇ ਹਨ। ਟਰੇਨਾਂ ’ਚ ਸੀਟਾਂ ਨਾ ਹੋਣ ਕਾਰਨ ਲੋਕ ਸਪੈਸ਼ਲ ਟਰੇਨਾਂ ਦਾ ਇੰਤਜ਼ਾਰ ਕਰ ਰਹੇ ਹਨ। ਸ਼ਹਿਰ ਦੀਆਂ ਕਈ ਵੈੱਲਫੇਅਰ ਐਸੋਸੀਏਸ਼ਨਾਂ ਚੰਡੀਗੜ੍ਹ ਤੋਂ ਸਪੈਸ਼ਲ ਟਰੇਨ ਚਲਾਉਣ ਲਈ ਰੇਲ ਮੰਤਰੀ ਨੂੰ ਅਪੀਲ ਕਰ ਰਹੇ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਅਤੇ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ 5 ਟਰੇਨਾਂ ’ਚ ਵੇਟਿੰਗ 100 ਤੋਂ ਵੱਧ ਹੋ ਗਈ ਹੈ। ਸੂਤਰਾਂ ਮੁਤਾਬਕ ਚੰਡੀਗੜ੍ਹ ਤੋਂ ਗੋਰਖ਼ਪੁਰ ਅਤੇ ਡਿਬਰੂਗੜ੍ਹ ਜਾਣ ਵਾਲੀ ਟਰੇਨ ਨੰਬਰ 15904, ਅੰਬਾਲਾ ਤੋਂ ਵਾਰਾਣਸੀ ਹੁੰਦੇ ਹੋਏ ਬਿਹਾਰ ਜਾਣ ਵਾਲੀ ਟਰੇਨ ਨੰਬਰ 12318 ਅਤੇ ਜੰਮੂਤਵੀ ਟਰੇਨ ਨੰਬਰ 12588 ’ਚ ਵੇਟਿੰਗ 100 ਨੂੰ ਪਾਰ ਕਰ ਗਈ ਹੈ। ਲੋਕਾਂ ਨੂੰ ਦੋਹਾਂ ਤਿਉਹਾਰਾਂ ਦੌਰਾਨ ਆਪਣੇ ਜੱਦੀ ਪਿੰਡਾਂ ਨੂੰ ਜਾਣ ਲਈ ਤਤਕਾਲ ਟਿਕਟਾਂ ’ਤੇ ਨਿਰਭਰ ਰਹਿਣਾ ਪਵੇਗਾ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ, ਲਗਾਤਾਰ ਵੱਧ ਰਹੀ ਇਹ ਬੀਮਾਰੀ, ਰਹੋ Alert
ਤਤਕਾਲ ਟਿਕਟ ਲਈ ਮਾਰੋਮਾਰੀ
ਸੁਪਰਫਾਸਟ ਅਤੇ ਐਕਸਪ੍ਰੈੱਸ ਟਰੇਨਾਂ ’ਚ ਸੀਟਾਂ ਭਰ ਜਾਣ ਤੋਂ ਬਾਅਦ ਹੁਣ ਤਤਕਾਲ ’ਤੇ ਨਿਰਭਰ ਰਹਿਣਾ ਪਵੇਗਾ, ਜਿਸ ਦੇ ਲਈ ਮਾਰਾਮਾਰੀ ਹੋ ਰਹੀ ਹੈ। ਇੰਨਾ ਹੀ ਨਹੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਤਤਕਾਲ ਟਿਕਟਾਂ ਲਈ ਬੁਕਿੰਗ ਕੇਂਦਰ ’ਤੇ ਰਾਤਾਂ ਕੱਟਣੀਆਂ ਪੈਂਦੀਆਂ ਹਨ। ਕਈ ਲੋਕ ਤਤਕਾਲ ਟਿਕਟਾਂ ਲਈ ਕਈ-ਕਈ ਦਿਨ ਰੇਲਵੇ ਸਟੇਸ਼ਨ ’ਤੇ ਬਿਤਾਉਂਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੀ। ਪੂਰਵਾਂਚਲ ਚੰਡੀਗੜ੍ਹ ਵਿਕਾਸ ਮੰਚ ਵੱਲੋਂ ਰੇਲ ਮੰਤਰੀ ਨੂੰ ਬਿਹਾਰ ਤੱਕ ਸਪੈਸ਼ਲ ਟਰੇਨ ਚਲਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਸੁਨੀਲ ਗੁਪਤਾ ਨੇ ਕਿਹਾ ਕਿ ਛੱਠ ਪੂਜਾ ਬਿਹਾਰ ਅਤੇ ਯੂ. ਪੀ. ਦੇ ਪ੍ਰਸਿੱਧ ਤਿਉਹਾਰਾਂ ਵਿਚ ਸ਼ਾਮਲ ਹੈ। ਹਰ ਨਿਵਾਸੀ ਇਸ ਤਿਉਹਾਰ ਨੂੰ ਪਰਿਵਾਰ ਨਾਲ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਰੇਲ ਮੰਤਰੀ ਨੂੰ ਸਪੈਸ਼ਲ ਟਰੇਨ ਚਲਾਉਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਧਿਆਪਕਾਂ ਦੀ ਟਰਾਂਸਫਰ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ, ਵੈਰੀਫਿਕੇਸ਼ਨ ਦਾ ਅੱਜ ਆਖ਼ਰੀ ਦਿਨ
30 ਅਕਤੂਬਰ ਤੱਕ ਟਰੇਨਾਂ ਦੀ ਸਥਿਤੀ
ਟਰੇਨ ਨੰਬਰ ਵੇਟਿੰਗ
15904 127
15708 96
14674 24
12312 50
22356 86
12318 114
12238 22
12232 07
12332 56
14218 44
18104 22
ਮਨਦੀਪ ਸਿੰਘ ਭਾਟੀਆ, ਡੀ. ਆਰ. ਐੱਮ. ਅੰਬਾਲਾ ਮੰਡਲ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਵੇਟਿੰਗ ਨੰਬਰਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਪੈਸ਼ਲ ਅਤੇ ਕੁਝ ਸਹਾਇਕ ਟਰੇਨਾਂ ਚਲਾਉਣ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਜ਼ਿਲ੍ਹੇ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ, ਲਗਾਤਾਰ ਵੱਧ ਰਹੀ ਇਹ ਬੀਮਾਰੀ, ਰਹੋ Alert
NEXT STORY