ਚੰਡੀਗੜ੍ਹ (ਅਰਚਨਾ) -15 ਸਾਲਾਂ ਤੋਂ ਉਹ ਆਪਣੇ ਚਿਹਰੇ ਦੀ ਚਮੜੀ ਨੂੰ ਖੁਰਚ-ਖੁਰਚ ਕੇ ਲਹੂ-ਲੁਹਾਨ ਕਰ ਰਹੀ ਸੀ। ਸਿਰਫ ਚਿਹਰਾ ਹੀ ਨਹੀਂ, ਹੱਥ, ਪੈਰ, ਕਮਰ ਤੇ ਸਰੀਰ ਦੇ ਕਈ ਹਿੱਸਿਆਂ ਨੂੰ ਵੀ ਉਹ ਖੁਰਚਦੀ ਰਹਿੰਦੀ ਸੀ। ਅਜਿਹਾ ਕਰਨ 'ਚ ਉਸਨੂੰ ਸਕੂਨ ਆਉਂਦਾ ਸੀ। ਦਿਨ 'ਚ ਚਾਰ ਘੰਟੇ ਉਹ ਸਿਰਫ ਸਕਿਨ ਪਿਕਿੰਗ ਹੀ ਕਰਦੀ ਸੀ। ਉਸਦੀ ਉਮਰ 42 ਸਾਲ ਹੈ। ਐਕਸਪਰਟ ਉਸ ਨੂੰ ਕਈ ਸਾਲਾਂ ਤੋਂ ਸਕਿਨ ਟ੍ਰੀਟਮੈਂਟ ਲਈ ਦਵਾਈਆਂ ਦੇ ਰਹੇ ਸਨ ਪਰ ਉਸ 'ਤੇ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੋ ਰਿਹਾ ਸੀ।
ਜਦੋਂ ਸਾਰੇ ਇਲਾਜ ਨਾਕਾਮ ਸਾਬਿਤ ਹੋਏ ਤਾਂ ਔਰਤ ਨੂੰ ਸਾਇਕੇਟ੍ਰਿਸਟ ਕੋਲ ਲਿਜਾਇਆ ਗਿਆ। ਉਸਨੂੰ ਸਾਇਕੇਟ੍ਰੀ ਨਾਲ ਸਬੰਧਿਤ ਦਵਾਈਆਂ ਦੇ ਨਾਲ ਬਿਹੇਵੀਅਰ ਚੇਂਜ ਥੈਰੇਪੀ ਵੀ ਦਿੱਤੀ ਗਈ। ਔਰਤ ਨੂੰ ਸਮਝਾਇਆ ਕਿ ਜਦੋਂ ਉਸਦਾ ਚਮੜੀ ਖੁਰਚਣ ਦਾ ਦਿਲ ਕਰੇ ਤਾਂ ਉਹ ਖੁਦ ਨੂੰ ਕਿਸੇ ਅਜਿਹੇ ਕੰਮ 'ਚ ਰੁਝਾਉਣ ਦਾ ਯਤਨ ਕਰੇ ਜੋ ਉਸਦੀ ਹਾਬੀ ਹੈ। ਔਰਤ ਨੇ ਇਸਦੇ ਬਾਅਦ 4 ਘੰਟੇ ਦੀ ਥਾਂ 3 ਘੰਟੇ ਸਕਿਨ ਪਿਕਿੰਗ ਕੀਤੀ। ਕੁਝ ਦਿਨਾਂ ਬਾਅਦ ਪਿਕਿੰਗ 2 ਘੰਟੇ ਕੀਤੀ ਤੇ ਹੁਣ ਉਹ ਸਿਰਫ ਇਕ ਘੰਟਾ ਹੀ ਚਮੜੀ ਖੁਰਚ ਰਹੀ ਹੈ।
ਸਾਇਕੇਟ੍ਰੀ ਐਕਸਪਰਟ ਦੀ ਮੰਨੀਏ ਤਾਂ ਛੇਤੀ ਹੀ ਔਰਤ ਆਪਣੀ ਇਹ ਆਦਤ ਛੱਡ ਦੇਵੇਗੀ। ਸਕਿਨ ਪਿਕਿੰਗ ਡਿਸਆਰਡਰ ਨਾਲ ਪੀੜਤ ਹੋਣ ਵਾਲੀਆਂ ਔਰਤਾਂ ਸਾਹਮਣੇ ਆ ਰਹੀਆਂ ਹਨ। ਡਿਸਆਰਡਰ ਨੂੰ ਹਾਲ ਹੀ 'ਚ 'ਦਿ ਡਾਇਗਨੋਸਟਿਕ ਐਂਡ ਸਟੈਟਿਸਟਿਕਲ ਮੈਨੂਅਲ ਆਫ ਮੈਂਟਲ ਡਿਸਆਰਡਰ' ਦੇ ਪੰਜਵੇਂ ਭਾਗ (ਡੀ. ਐੱਸ. ਐੱਮ.-5) 'ਚ ਸ਼ਾਮਲ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਕਿਨ ਪਿਕਿੰਗ ਲਈ ਕੁਝ ਲੋਕਾਂ 'ਚ ਲਾਲਸਾ ਦਿਖਦੀ ਹੈ ਪਰ ਇਹ ਦਿਮਾਗ 'ਚ ਆਏ ਖਿਆਲਾਂ ਕਾਰਨ ਪੈਦਾ ਨਹੀਂ ਹੁੰਦੀ। ਸਕਿਨ ਦੀ ਖਾਰਿਸ਼ ਜਦੋਂ ਹੱਦ ਤੋਂ ਵਧ ਜਾਂਦੀ ਹੈ ਤਾਂ ਲੋਕ ਸਕਿਨ ਪਿਕਿੰਗ ਕਰਨ ਮਗਰੋਂ ਸਕੂਨ ਮਹਿਸੂਸ ਕਰਦੇ ਹਨ।
1.2 ਫੀਸਦੀ ਤੋਂ ਲੈ ਕੇ 5.4 ਫੀਸਦੀ ਲੋਕਾਂ 'ਚ ਸਕਿਨ ਪਿਕਿੰਗ ਡਿਸਆਰਡਰ ਵੇਖਿਆ ਗਿਆ ਹੈ। ਅਜਿਹਾ ਔਰਤਾਂ ਜ਼ਿਆਦਾ ਕਰਦੀਆਂ ਹਨ ਜੇਕਰ 8 ਔਰਤਾਂ ਸਕਿਨ ਪਿਕਿੰਗ ਕਰਦੀਆਂ ਹਨ ਤਾਂ ਸਿਰਫ ਇਕ ਮਰਦ 'ਚ ਇਹ ਡਿਸਆਰਡਰ ਪਾਇਆ ਗਿਆ ਹੈ। ਸਕਿਨ ਦੀ ਬੀਮਾਰੀ ਇਲਾਜ ਦੀ ਘਾਟ 'ਚ ਦਿਮਾਗੀ ਰੋਗ ਦਾ ਰੂਪ ਲੈ ਲੈਂਦੀ ਹੈ। ਇਹ ਗੱਲ ਇੰਡੀਅਨ ਐਸੋਸੀਏਸ਼ਨ ਆਫ ਬਾਇਓਲਾਜੀਕਲ ਸਾਇਕੇਟ੍ਰੀ ਵਲੋਂ ਚੰਡੀਗੜ੍ਹ 'ਚ ਆਯੋਜਿਤ ਗੋਸ਼ਠੀ ਦੌਰਾਨ ਸਾਇਕੇਟ੍ਰੀ ਐਕਸਪਰਟਸ ਨੇ ਕਹੀ।
ਔਰਤਾਂ ਕਰਦੀਆਂ ਹਨ ਖੁਦ ਨੂੰ ਜ਼ਖਮੀ
ਮਹਾਰਾਸ਼ਟਰ ਦੀ ਸਾਇਕੇਟ੍ਰੀ ਐਕਸਪਰਟ ਡਾ. ਰੁਚੀ ਸਿੰਘ ਨੇ ਕਿਹਾ ਕਿ ਸਕਿਨ ਪਿਕਿੰਗ ਇਕ ਅਜਿਹੀ ਬੀਮਾਰੀ ਹੈ, ਜਿਸਦਾ ਸੰਬੰਧ ਦਿਮਾਗ ਨਾਲ ਹੁੰਦਾ ਹੈ। ਦਿਮਾਗ 'ਚ ਮੌਜੂਦ ਕੈਮੀਕਲ ਡੋਪਾਮਾਈਨ, ਨੋਰੇਫਿਨਫਰੀਨ ਤੇ ਸੈਰੋਟੋਨਿਨ ਦਾ ਸੰਤੁਲਨ ਜਦੋਂ ਵਿਗੜ ਜਾਂਦਾ ਹੈ ਤਾਂ ਮਰੀਜ਼ ਨਾ ਸਿਰਫ ਦੂਜਿਆਂ ਨੂੰ ਸਗੋਂ ਖੁਦ ਨੂੰ ਜ਼ਖਮੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਅਜਿਹਾ ਕਰਨ ਵਾਲਿਆਂ 'ਚ ਔਰਤਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਅਜਿਹੇ ਮਰੀਜ਼ ਖੁਦ ਇਹ ਮਹਿਸੂਸ ਕਰਦੇ ਹਨ ਕਿ ਉਹ ਗਲਤ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਉਂਗਲੀਆਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਉਕਸਾਉਂਦੀਆਂ ਹਨ। ਉਹ ਆਪਣੀਆਂ ਉਂਗਲੀਆਂ ਨਾਲ ਕੁਝ ਨਾ ਕੁਝ ਖੁਰਚਦੀਆਂ ਰਹਿੰਦੀਆਂ ਹਨ। ਕੁਝ ਔਰਤਾਂ ਆਪਣੇ ਨਹੁੰ ਖਾਂਦੀਆਂ ਹਨ ਤੇ ਕੁਝ ਆਪਣੇ ਵਾਲ ਪੁੱਟਦੀਆਂ ਹਨ। ਅਜਿਹੀਆਂ ਆਦਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਆਦਤਾਂ ਭਵਿੱਖ 'ਚ ਭਿਆਨਕ ਰੂਪ ਧਾਰ ਲੈਂਦੀਆਂ ਹਨ। ਅਜਿਹੀਆਂ ਔਰਤਾਂ ਨੂੰ ਡਾਕਟਰ ਤੋਂ ਇਲਾਜ ਕਰਵਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਤਾਂ ਜੋ ਉਹ ਇਸ ਆਦਤ ਨੂੰ ਸਮੇਂ ਸਿਰ ਬਦਲ ਸਕਣ।
ਤਣਾਅ ਵਧਣ 'ਤੇ ਜ਼ਿਆਦਾ ਖੁਰਚਦੀਆਂ ਸਨ ਚਮੜੀ
ਮੁੰਬਈ ਦੀ ਸਾਇਕੇਟ੍ਰੀ ਮਾਹਿਰ ਡਾ. ਕਨਿਕਾ ਕੁਮਾਰ ਨੇ ਕਿਹਾ ਕਿ ਦਿਮਾਗ 'ਚ ਮੌਜੂਦ ਕੈਮੀਕਲਸ ਡੋਪਾਮਾਇਨ, ਸੈਰੋਟੋਨਿਨ ਤੇ ਨੋਰੇਫਿਨਫਰੀਨ ਦਾ ਸੰਤੁਲਨ ਜਦੋਂ ਵਿਗੜ ਜਾਂਦਾ ਹੈ ਤਾਂ ਵਿਅਕਤੀ ਨਾ ਸਿਰਫ ਦੂਜਿਆਂ ਬਾਰੇ ਨਕਾਰਾਤਮਕ ਸੋਚ ਰੱਖਦਾ ਹੈ, ਸਗੋਂ ਖੁਦ ਨੂੰ ਵੀ ਜ਼ਖਮੀ ਕਰ ਲੈਂਦਾ ਹੈ। ਅਜਿਹਾ ਵਿਅਕਤੀ ਖੁਦ ਦੀ ਚਮੜੀ ਨੂੰ ਖੁਰਚ ਕੇ ਸਕੂਨ ਮਹਿਸੂਸ ਕਰਦਾ ਹੈ। ਉਨ੍ਹਾਂ ਗੋਸ਼ਠੀ ਦੌਰਾਨ 18 ਸਾਲ ਦੀ ਕੁਆਰੀ ਲੜਕੀ ਦੀ ਕੇਸ ਹਿਸਟਰੀ ਪੇਸ਼ ਕੀਤੀ।
ਚਮੜੀ ਹੀ ਨਹੀਂ, ਵਾਲ ਵੀ ਪੁੱਟਦੇ ਹਨ ਮਰੀਜ਼
ਇਕ ਸਕਿਨ ਹਸਪਤਾਲ ਦੇ ਐਕਸਪਰਟ ਡਾ. ਵਿਕਾਸ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਕ ਮਹੀਨੇ 'ਚ 15 ਤੋਂ 20 ਅਜਿਹੇ ਮਰੀਜ਼ ਆ ਜਾਂਦੇ ਹਨ, ਜਿਨਾਂ ਨੂੰ ਆਪਣੀ ਚਮੜੀ ਖੁਰਚਣ ਜਾਂ ਵਾਲ ਪੁੱਟਣ ਦੀ ਬੀਮਾਰੀ ਹੁੰਦੀ ਹੈ। ਅਜਿਹਾ ਕਰਨ ਵਾਲੇ ਕਿਸੇ ਨਾ ਕਿਸੇ ਕਿਸਮ ਦੀ ਡਿਪ੍ਰੈਸ਼ਨ ਦੀ ਲਪੇਟ 'ਚ ਹੁੰਦੇ ਹਨ। ਅਜਿਹਾ ਵੀ ਵੇਖਿਆ ਗਿਆ ਹੈ ਕਿ ਕੁਝ ਯੂਥ ਆਪਣੇ ਮੁਹਾਸਿਆਂ ਨੂੰ ਉਦੋਂ ਵੀ ਖੁਰਚਦੇ ਰਹਿੰਦੇ ਹਨ, ਜਦੋਂ ਮੁਹਾਸੇ ਨਿਕਲਣੇ ਬੰਦ ਹੋ ਜਾਂਦੇ ਹਨ। ਟਾਈਕੋ ਟਿਲੋਮੈਨੀਆ ਪੀੜਤ ਮਰੀਜ਼ (ਵਾਲ ਪੁੱਟਣ) ਤੇ ਟਾਈਕੋ ਸੇਜੀਆ (ਵਾਲ ਖਾਣ) ਵਾਲੇ ਮਰੀਜ਼ ਵੀ ਇਲਾਜ ਲਈ ਆਉਂਦੇ ਹਨ।
ਅਗਲੇ ਸਾਲ ਨਹੀਂ ਸੁੱਕੇਗੀ ਸੁਖਨਾ
NEXT STORY