ਮੋਹਾਲੀ (ਕੁਲਦੀਪ) - ਅਖੀਰ ਜਗ ਬਾਣੀ ਵੱਲੋਂ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਗਮਾਡਾ ਵੱਲੋਂ ਆਪਣੀ ਆਫੀਸ਼ੀਅਲ ਵੈੱਬਸਾਈਟ 'ਤੇ ਪੰਜਾਬ ਸਰਕਾਰ ਦੇ ਇੰਪਲਾਈਜ਼ ਲਈ ਕੱਢੀ ਗਈ ਹਾਊਸਿੰਗ ਸਕੀਮ ਵਾਲੇ ਉਮੀਦਵਾਰਾਂ ਦੀ ਉਹ ਲਿਸਟ ਨੂੰ ਹਟਾ ਲਿਆ ਗਿਆ ਹੈ, ਜੋ ਸਕੀਮ ਕਰੀਬ ਸੱਤ ਮਹੀਨੇ ਪਹਿਲਾਂ ਹੀ ਬੰਦ ਹੋ ਚੁੱਕੀ ਸੀ। ਦੱਸਣਯੋਗ ਹੈ ਕਿ 'ਗਮਾਡਾ ਦੀ ਵੈੱਬਸਾਈਟ ਤੋਂ ਨਹੀਂ ਹਟਾਈ ਯੋਗ ਉਮੀਦਵਾਰਾਂ ਦੀ ਲਿਸਟ' ਸਿਰਲੇਖ ਤਹਿਤ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ । ਖਬਰ ਵਿਚ ਦੱਸਿਆ ਗਿਆ ਸੀ ਕਿ ਗਮਾਡਾ ਵੱਲੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਲਟੀ ਸਟੋਰੀ ਫਲੈਟ ਬਣਾ ਕੇ ਦਿੱਤੇ ਜਾਣ ਦੀ ਸਕੀਮ ਕਰੀਬ ਸੱਤ ਮਹੀਨੇ ਪਹਿਲਾਂ ਬੰਦ ਕਰ ਦਿੱਤੀ ਗਈ ਸੀ । ਉਸ ਦੇ ਬਾਵਜੂਦ ਗਮਾਡਾ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਇਸ ਸਕੀਮ ਦੇ ਯੋਗ ਉਮੀਦਵਾਰਾਂ ਦੀ ਲਿਸਟ ਅੱਜ ਵੀ ਨਹੀਂ ਹਟਾਈ ਗਈ । ਵੈੱਬਸਾਈਟ 'ਤੇ ਯੋਗ ਉਮੀਦਵਾਰਾਂ ਦੀ ਇਸ ਲਿਸਟ ਨੂੰ ਬਾਕਾਇਦਾ 'ਸਟਾਰ' ਲਾ ਕੇ ਇਸ ਤਰ੍ਹਾਂ ਵਿਖਾਇਆ ਜਾ ਰਿਹਾ ਸੀ ਜਿਵੇਂ ਕਿ ਪੰਜਾਬ ਸਰਕਾਰ ਦੇ ਇੰਪਲਾਈਜ਼ ਲਈ ਕੋਈ ਨਵੀਂ ਸਕੀਮ ਆ ਗਈ ਹੋਵੇ । ਵੈੱਬਸਾਈਟ ਤੋਂ ਇਹ ਲਿਸਟ ਨਾ ਹਟਾਏ ਜਾਣਾ ਜਿਥੇ ਵੈੱਬਸਾਈਟ ਦੇ ਸਬੰਧਤ ਸਟਾਫ ਦੀ ਕਥਿਤ ਲਾਪ੍ਰਵਾਹੀ ਦਰਸਾਉਦੀਂ ਹੈ, ਉਥੇ ਹੀ ਵੈੱਬਸਾਈਟ ਵੇਖਣ ਵਾਲਿਆਂ ਆਮ ਲੋਕਾਂ ਨੂੰ ਵੀ ਕਿਸੇ ਨਵੀਂ ਸਕੀਮ ਹੋਣ ਦਾ ਭੁਲੇਖਾ ਪਾ ਰਹੀ ਸੀ ।
ਜਗ ਬਾਣੀ ਵੱਲੋਂ ਖਬਰ ਪ੍ਰਕਾਸ਼ਿਤ ਹੋਣ ਦੇ ਦੂਜੇ ਦਿਨ ਹੀ ਗਮਾਡਾ ਨੇ ਆਪਣੀ ਵੈੱਬਸਾਈਟ ਨੂੰ ਅੱਪਡੇਟ ਕਰ ਦਿੱਤਾ ਅਤੇ ਵੈੱਬਸਾਈਟ ਤੋਂ ਉਸ ਲਿਸਟ ਨੂੰ ਹਟਾ ਲਿਆ ਗਿਆ । ਇਸ ਤੋਂ ਇਲਾਵਾ ਵੈੱਬਸਾਈਟ 'ਤੇ ਹੋਰ ਵੀ ਜੋ ਬਿਨਾਂ ਜ਼ਰੂਰਤ ਦੇ ਪੁਰਾਣੀਆਂ ਸਕੀਮਾਂ ਆਦਿ ਚੱਲ ਰਹੀਆਂ ਸਨ, ਨੂੰ ਹਟਾ ਲਿਆ ਗਿਆ ਹੈ, ਤਾਂ ਕਿ ਗਮਾਡਾ ਦੀ ਵੈੱਬਸਾਈਟ ਵੇਖਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਨਾਬਾਲਗਾ ਨਾਲ ਜਬਰ-ਜ਼ਨਾਹ ਦੇ ਮੁਲਜ਼ਮ ਨੂੰ 10 ਸਾਲ ਦੀ ਕੈਦ
NEXT STORY