ਕਪੂਰਥਲਾ (ਜ.ਬ.)— ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਸਿਆਸਤ 'ਚ ਲੰਬੀ ਪਾਰੀ ਖੇਡਣ ਦੇ ਸੰਕੇਤ ਦੇਣ 'ਤੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਸੰਕੇਤ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਕੈਪਟਨ ਨੂੰ ਇਸ ਵਾਰ ਸਿਆਸਤ ਅਤੇ ਸੱਤਾ ਦੀ 'ਰੱਸ ਮਲਾਈ' ਦਾ ਸੁਆਦ ਪਹਿਲਾਂ ਤੋਂ ਵੱਧ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਲੰਬੀ ਸਿਆਸੀ ਪਾਰੀ ਖੇਡਣ ਦੀ ਬਜਾਏ ਪੰਜਾਬ 'ਚ ਸਰਕਾਰੀ ਸਿਹਤ ਅਤੇ ਸਿੱਖਿਆ ਸੇਵਾਵਾਂ 'ਚ ਕ੍ਰਾਂਤੀਕਾਰੀ ਅਤੇ ਪ੍ਰਭਾਵਸ਼ਾਲੀ ਸੁਧਾਰ ਕਰਕੇ ਪੰਜਾਬ ਨੂੰ ਨਸ਼ਾ, ਅਪਰਾਧ ਅਤੇ ਡਰ ਮੁਕਤ ਬਣਾ ਕੇ, ਪੜ੍ਹੇ-ਲਿਖੇ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਰੁਜ਼ਗਾਰ ਦੇ ਕੇ, ਦੇਸ਼ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾ ਕੇ, ਸਰਕਾਰੀ ਦਫਤਰਾਂ 'ਚ ਲੋਕਤੰਤਰ ਨੂੰ ਯਕੀਨੀ ਬਣਾ ਕੇ, ਵਿਕਾਸ ਨੂੰ ਪਹਿਲ ਦੇ ਕੇ, ਭ੍ਰਿਸ਼ਟਾਚਾਰ ਤੇ ਮਹਿੰਗਾਈ ਦੀ ਅੱਗ ਨੂੰ ਬੁਝਾ ਕੇ ਇੱਜ਼ਤ-ਨੈਤਿਕਤਾ ਅਤੇ ਜ਼ਿੰਮੇਵਾਰੀ ਦੀ ਸਿਆਸੀ ਪਾਰੀ ਖੇਡਣੀ ਚਾਹੀਦੀ ਹੈ। ਇਸ ਮੌਕੇ ਸ਼ਿਵ ਸੈਨਾ ਆਗੂ ਰਾਜੇਸ਼ ਕਨੌਜੀਆ (ਸ਼ੇਖੂਪੁਰ) ਹਾਜ਼ਰ ਸਨ।
ਬਹੁਚਰਚਿਤ ਏਕਮ ਢਿੱਲੋਂ ਕਤਲ ਕਾਂਡ ਬਣਿਆ ਹੋਰ ਗੁੰਝਲਦਾਰ, ਅਦਾਲਤ 'ਚ ਨਹੀਂ ਪੇਸ਼ ਹੋਇਆ ਮੁੱਖ ਗਵਾਹ
NEXT STORY