ਚੰਡੀਗੜ੍ਹ : ਕਿਸੇ ਲਈ ਵੀ ਪਦਮਸ਼੍ਰੀ ਵਰਗਾ ਵੱਡਾ ਸਨਮਾਨ ਮਿਲਣਾ ਬਹੁਤ ਮਾਣ ਦੀ ਗੱਲ ਹੁੰਦੀ ਹੈ। ਇਸੇ ਸਨਮਾਨ ਦੇ ਲਈ ਪੀ. ਜੀ. ਆਈ. ਦੇ ਬਾਹਰ ਲੰਗਰ ਲਾਉਣ ਵਾਲੇ ਅਤੇ 'ਲੰਗਰ ਬਾਬਾ' ਦੇ ਨਾਂ ਨਾਲ ਮਸ਼ਹੂਰ ਜਗਦੀਸ਼ ਲਾਲ ਆਹੂਜਾ ਨੂੰ ਵੀ ਚੁਣਿਆ ਗਿਆ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਲੰਗਰ ਬਾਬਾ' ਨੂੰ ਪਦਮਸ਼੍ਰੀ ਪੁਰਸਕਾਰ ਲਈ ਚੁਣੇ ਜਾਣ 'ਤੇ ਬਹੁਤ-ਬਹੁਤ ਵਧਾਈ ਦਿੱਤੀ ਗਈ ਹੈ।
ਕੈਪਟਨ ਨੇ ਆਪਣੇ ਫੇਸਬੁੱਕ ਪੇਜ 'ਤੇ 'ਲੰਗਰ ਬਾਬਾ' ਨੂੰ ਵਧਾਈ ਦਿੰਦਿਆਂ ਲਿਖਿਆ ਹੈ ਕਿ ਪਿਛਲੇ 30 ਸਾਲਾਂ ਤੋਂ ਉਹ ਲੋੜਵੰਦਾਂ ਲਈ ਨਿਸ਼ਕਾਮ ਸੇਵਾ ਕਰ ਰਹੇ ਹਨ ਅਤੇ ਉਹ ਉਨ੍ਹਾਂ ਦੀ ਇਸ ਸੇਵਾ ਤੇ ਦ੍ਰਿੜਤਾ ਨੂੰ ਸਲਾਮ ਕਰਦੇ ਹਨ। ਦੱਸ ਦੇਈਏ ਕਿ ਪੀ. ਜੀ. ਆਈ. ਪਲਮਨਰੀ ਮੈਡੀਸਨ ਵਿਭਾਗ ਦੇ ਸੀਨੀਅਰ ਪ੍ਰੋ. ਡੀ. ਬਹਿਰਾ ਨੂੰ ਦੇਸ਼ ਦੇ ਸਰਵਉੱਚ ਸਨਮਾਨ ਪਦਮਸ਼੍ਰੀ ਵਲੋਂ ਨਿਵਾਜਿਆ ਗਿਆ ਹੈ, ਜਦੋਂ ਕਿ 'ਲੰਗਰ ਬਾਬਾ' ਨਾਂ ਨਾਲ ਮਸ਼ਹੂਰ ਜਗਦੀਸ਼ ਲਾਲ ਆਹੂਜਾ ਨੂੰ ਵੀ ਪਦਮਸ਼੍ਰੀ ਐਵਾਰਡ ਲਈ ਚੁਣਿਆ ਗਿਆ ਹੈ। ਉਹ 84 ਸਾਲਾਂ ਦੇ ਹਨ ਅਤੇ ਬਹੁਤ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਬੇਟੇ ਦੇ ਜਨਮਦਿਨ 'ਤੇ ਲੰਗਰ ਲਾਉਣਾ ਸ਼ੁਰੂ ਕੀਤਾ ਸੀ।
ਢੀਂਡਸਾ ਖਿਲਾਫ ਕਾਰਵਾਈ 'ਖਾਲਾ ਜੀ ਦਾ ਵਾੜਾ' ਨਹੀਂ!
NEXT STORY