ਦੌਰਾਗਲਾ (ਨੰਦਾ)- ਰੋਡ ਦੇ ਕੰਢੇ ਗੁੜ ਬਣਾਉਣ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਗੁੜ 'ਚ ਨੁਕਸਾਨਦੇਹ ਕੈਮੀਕਲ ਅਤੇ ਰੰਗ ਮਿਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਰਹੱਦੀ ਇਲਾਕੇ ਦੇ ਖੇਤਰਾਂ 'ਚ ਬਾਹਰੀ ਰਾਜਾਂ ਤੋਂ ਆਈ ਗੁੜ ਬਣਾਉਣ ਵਾਲੀ ਲੇਬਰ ਤੇ ਠੇਕੇਦਾਰ ਥਾਂ-ਥਾਂ 'ਤੇ ਗੁੜ ਬਣਾਉਣ ਵਾਲੇ ਵੇਲਣੇ ਲਗਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਹ ਗੁੜ ਸਰਹੱਦੀ ਪਿੰਡਾਂ 'ਚ ਗੱਡੀਆਂ 'ਚ ਭਰ-ਭਰ ਕੇ ਵੇਚਣ ਲਈ ਭੇਜਿਆ ਜਾ ਰਿਹਾ।
ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਲੋਕ ਇਸ ਸ਼ੁੱਧ ਤੇ ਘਰੇਲੂ ਗੁੜ ਸਮਝ ਕੇ ਖਰੀਦ ਰਹੇ ਹਨ। ਜੇਕਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪਹਿਲਾਂ ਗੁੜ ਬਣਾਉਣ ਦਾ ਸਹਾਈ ਧੰਦਾ ਪੰਜਾਬੀ ਤੇ ਘਰੇਲੂ ਲੋਕ ਕਰਦੇ ਸਨ। ਬਜ਼ੁਰਗ ਗੁੜ ਦੀ ਪੇਸ਼ੀ ਨਾਲ ਰੋਟੀ ਖਾ ਲੈਂਦੇ ਸਨ, ਪਰ ਸਮੇਂ-ਸਮੇਂ 'ਤੇ ਪੰਜਾਬੀਆਂ ਵੱਲੋਂ ਗੁੜ ਦੇ ਧੰਦੇ ਛੱਡ ਕੇ ਬਾਹਰੀ ਰਾਜਾਂ ਤੇ ਹੋਰ ਕਾਰੋਬਾਰ 'ਚ ਰੁਜ ਜਾਣ ਕਾਰਨ ਹੁਣ ਨੌਜਵਾਨ ਕਿਸਾਨ ਪੀੜੀ ਗੁੜ ਬਣਾਉਣ ਵਾਲੇ ਕਾਰੋਬਾਰ ਤੋਂ ਮੂੰਹ ਮੌੜ ਚੁੱਕੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ
ਪੰਜਾਬ 'ਚ ਹੁਣ ਬੀਤੇ ਕਈ ਸਾਲਾਂ ਤੋਂ ਬਾਹਰੀ ਰਾਜਾਂ ਤੋਂ ਆਏ ਠੇਕੇਦਾਰਾਂ ਵੱਲੋਂ ਪੰਜਾਬੀਆਂ ਤੋਂ ਜ਼ਮੀਨ ਠੇਕੇ 'ਤੇ ਲੈ ਕੇ 6 ਮਹੀਨੇ ਗੁੜ ਦਾ ਸੀਜ਼ਨ ਲਾ ਕੇ ਕਾਰੋਬਾਰ ਕਰ ਰਹੇ ਹਨ। ਗੁੜ ਬਣਾਉਣ ਵਾਲੇ ਠੇਕੇਦਾਰਾਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ, ਪਹਿਲਾਂ ਸਰਹੱਦੀ ਇਲਾਕੇ 'ਚ ਇਕ ਜਾਂ ਦੋ ਗੁੜ ਬਣਾਉਣ ਵਾਲੇ ਵੇਲਣੇ ਮਿਲਦੇ ਸਨ ਪਰ ਹੁਣ ਇਸ ਦੀ ਗਿਣਤੀ ਸੈਂਕੜਿਆਂ 'ਚ ਹੋ ਗਈ ਹੈ। ਗੁੜ ਬਣਾਉਣ ਵਾਲੇ ਠੇਕੇਦਾਰਾਂ ਵੱਲੋਂ ਗੁੜ 'ਚ ਨੁਕਸਾਨਦੇਹ ਕੈਮੀਕਲ ਅਤੇ ਰੰਗ ਮਿਲਾਇਆ ਜਾ ਰਿਹਾ ਹੈ, ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿੱਥੇ ਗੰਨੇ ਦਾ ਰਸ ਨਿਕਲ ਰਿਹਾ ਹੈ, ਉਕਤ ਸਥਾਨ 'ਤੇ ਗੰਦਗੀ ਭਰੀ ਹੋਈ ਹੈ। ਇਥੇ ਕੁਝ ਕੈਮੀਕਲਸ ਦੇ ਡੱਬੇ ਵੀ ਪਏ ਹੋਏ ਸਨ, ਜਿਸ ਨੂੰ ਗੁੜ 'ਚ ਮਿਲਾਇਆ ਜਾ ਰਿਹਾ ਹੈ ਅਤੇ ਇਹ ਗੁੜ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ
ਇਥੇ ਹੀ ਬਸ ਨਹੀਂ ਇਸ 'ਚ ਭਿੰਡੀ ਦੇ ਬੂਟਿਆਂ ਦਾ ਰਸ ਵੀ ਮਿਲਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਹੈ, ਸਿਹਤ ਵਿਭਾਗ ਤੇ ਪ੍ਰਸ਼ਾਸਨ ਮੁਕ ਦਰਸ਼ਨ ਬਣ ਕੇ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ, ਉਥੇ ਹੀ ਗੁੜ ਬਣਾਉਣ ਵਾਲੇ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਇਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਦੇਖ ਕੇ ਹੀ ਗੁੜ ਖਰੀਦਣਾ ਚਾਹੀਦਾ ਹੈ। ਪ੍ਰਵਾਸੀ ਲੋਕ ਮੁਨਾਫੇ ਦੇ ਚੱਕਰ 'ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਕਿਉਂਕਿ ਉਹ ਗੁੜ ਬਣਾਉਣ ਦੇ ਚੱਕਰ 'ਚ ਘਟੀਆ ਕਿਸਮ ਦੀ ਖੰਡ ਅਤੇ ਰੰਗ ਦੇ ਕੈਮੀਕਲ ਅਤੇ ਭਿੰਡੀ ਦਾ ਰਸ ਮਿਲਾ ਕੇ ਗੁੜ ਬਣਾ ਰਹੇ ਹਨ। ਰੋਡ ਕੰਢੇ ਛੋਟੇ ਕਾਰਖਾਨਿਆਂ ਦੇ ਰੂਪ 'ਚ ਬਹੁਤ ਸਾਰੇ ਵੇਲਣੇ ਲਗਾਏ ਜਾ ਰਹੇ ਹਨ। ਸਰਕਾਰ ਦੇ ਸਾਹਮਣੇ ਇਹ ਗੱਲ ਧਿਆਨ 'ਚ ਰੱਖੀ ਜਾਵੇ ਕਿ ਇਨ੍ਹਾਂ ਦੀ ਲਿਮਟ ਬਣਾਈ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਨੌਜਵਾਨਾਂ ਦੀਆਂ ਲੱਗੀਆਂ ਮੌਜਾਂ
NEXT STORY