ਚੰਡੀਗੜ੍ਹ : ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਆਪਣੀ ਜਾਨ ਨੂੰ ਖਤਰਾ ਹੋਣ ਦਾ ਦਾਅਵ ਕੀਤਾ ਹੈ। ਜੱਗੂ ਨੇ ਆਖਿਆ ਹੈ ਕਿ ਪੁਲਸ ਉਸ ਨੂੰ ਜੇਲ 'ਚੋਂ ਭਜਾ ਕੇ ਉਸ ਦਾ ਐਨਕਾਊਂਟਰ ਕਰ ਸਕਦੀ ਹੈ। ਜੱਗੂ ਇਸ ਦਾਅਵੇ 'ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜੇਲਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਜੇਲ ਵਿਚ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਹੈ। ਰੰਧਾਵਾ ਨੇ ਆਖਿਆ ਕਿ ਜੇਲਾਂ ਸੰਬੰਧੀ ਮਿਲੀਆਂ ਸ਼ਿਕਾਇਤਾਂ 'ਤੇ ਪਹਿਲਾਂ ਵੀ ਉਨ੍ਹਾਂ ਵਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਜੇਲਾਂ ਵਿਚ ਸਮੇਂ-ਸਮੇਂ 'ਤੇ ਮੋਬਾਇਲ ਫੋਨ ਹੋਣ ਦੇ ਖੁਲਾਸੇ ਹੁੰਦੇ ਰਹੇ ਹਨ, ਜਿਨ੍ਹਾਂ 'ਤੇ ਸਰਕਾਰ ਸਖਤੀ ਨਾਲ ਕਾਰਵਾਈ ਕਰ ਰਹੀ ਹੈ। ਅੱਗੇ ਬੋਲਦੇ ਹੋਏ ਜੇਲ ਮੰਤਰੀ ਨੇ ਆਖਿਆ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਅਤਿ ਸੁਰੱਖਿਅਤ ਮੰਨੀ ਜਾਂਦੀ ਜੇਲ ਬ੍ਰੇਕ ਹੋਈ ਸੀ ਅਤੇ ਉਨ੍ਹਾਂ ਦੀ ਸਰਕਾਰ ਆਉਣ 'ਤੇ ਜੇਲਾਂ 'ਚ ਹੁੰਦੇ ਅਪਰਾਧਾਂ 'ਤੇ ਠੱਲ੍ਹ ਪਈ ਹੈ।
ਦੱਸਣਯੋਗ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਪੁਲਸ ਉਸ ਨੂੰ ਜੇਲ ਵਿਚੋਂ ਭਜਾ ਕੇ ਉਸ ਦਾ ਐਨਕਾਊਂਟਰ ਕਰਨ ਦੀ ਯੋਜਨਾ ਬਣਾ ਰਹੀ ਹੈ। ਜੱਗੂ ਭਗਵਾਨਪੁਰੀਆ ਨੇ ਅਦਾਲਤ ਨੂੰ ਕਿਹਾ ਹੈ ਕਿ ਉਸ 'ਤੇ ਝੂਠੇ ਕੇਸ ਪਾਏ ਜਾ ਰਹੇ ਹਨ। ਉਸ ਨੂੰ ਜੇਲ ਦੇ ਕੋਨੇ ਵਿਚ ਰੱਖਿਆ ਗਿਆ ਹੈ ਅਤੇ ਭੱਜ ਜਾਣ ਲਈ ਕਿਹਾ ਜਾਂਦਾ ਹੈ। ਹਾਈਕੋਰਟ ਨੇ ਭਗਵਾਨਪੁਰੀਆ ਦੀ ਅਰਜ਼ੀ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਛਾਇਆ ਛੋਟੇ ਕੱਦ ਵਾਲਾ ਸੂਫੀ ਗਾਇਕ, ਵੱਡੇ-ਵੱਡੇ ਗਾਇਕਾਂ ਨੂੰ ਦੇ ਰਿਹਾ ਮਾਤ (ਵੀਡੀਓ)
NEXT STORY