ਲੁਧਿਆਣਾ (ਮੁੱਲਾਂਪੁਰੀ) – ਕਾਂਗਰਸ ਪਾਰਟੀ 'ਚ ਰਹਿੰਦਿਆਂ ਵੱਡੇ ਅਹੁਦਿਆਂ ਦਾ ਆਨੰਦ ਮਾਣ ਕੇ ਦੋ ਵਾਰ ਬਣੇ ਐੱਮ. ਪੀ. ਤੇ ਆਵਾਜ਼-ਏ-ਪੰਜਾਬ ਜਗਮੀਤ ਬਰਾੜ 19 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਕਾਰਵਾਈ ਨੂੰ ਸਿਆਸੀ ਆਗੂ ਤੇ ਵਿਰੋਧੀ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਸ. ਬਰਾੜ ਪਿਛਲੇ 45 ਸਾਲ ਇਸ ਗੱਲ ਦੀ ਦੁਹਾਈ ਪਾਉਂਦੇ ਆ ਰਹੇ ਹਨ ਕਿ ਉਨ੍ਹਾਂ ਦੇ ਪਿਤਾ ਦੇ ਸਿਆਸੀ ਕਾਤਲ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਉਂਗਲੀ ਬਾਦਲਾਂ ਖਿਲਾਫ ਉੱਠਦੀ ਰਹੀ ਹੈ। ਇਕ ਵਾਰ ਨਹੀਂ ਸੌ ਵਾਰ ਉਹ ਵੱਖ-ਵੱਖ ਥਾਵਾਂ 'ਤੇ ਇਨ੍ਹਾਂ ਸਬੰਧੀ ਇਹ ਗੱਲ ਆਖ ਚੁੱਕੇ ਹਨ। ਇਸੇ ਲਈ ਵੱਖ-ਵੱਖ ਪਾਰਟੀਆਂ ਦੇ ਆਗੂ ਬਰਾੜ ਦੀ ਅਕਾਲੀ ਦਲ 'ਚ ਹੋਣ ਜਾ ਰਹੀ ਇਸ ਸ਼ਮੂਲੀਅਤ ਨੂੰ ਸੱਚ ਨਹੀਂ ਮੰਨ ਰਹੇ। ਦੱਸ ਦੇਈਏ ਕਿ ਬਰਾੜ ਕਾਂਗਰਸ 'ਚ ਹਰ ਪਾਸੇ ਨਾਂਹ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ ਅਤੇ ਆਪਣੀ ਪੁਰਾਣੀ ਸੀਟ ਫਿਰੋਜ਼ਪੁਰ ਤੋਂ ਫਿਰ ਚੋਣ ਲੜ ਸਕਦੇ ਹਨ, ਕਿਉਂਕਿ ਅਕਾਲੀਆਂ ਕੋਲ ਸਿਰਫ ਇਕੋ ਸੀਟ ਫਿਰੋਜ਼ਪੁਰ ਤੋਂ ਉਮੀਦਵਾਰ ਦੇ ਬਿਨਾਂ ਖਾਲੀ ਹੈ।
ਜਗਮੀਤ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਪ੍ਰਤੀਕਿਰਿਆ ਲਈ ਤਾਂ ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਬਰਾੜ ਕਾਂਗਰਸ 'ਚ ਹੈ ਹੀ ਨਹੀਂ। ਦੂਜੀ ਗੱਲ ਜਿਹੜੀ ਪਾਰਟੀ 'ਚ ਉਹ ਜਾ ਰਿਹਾ ਹੈ, ਉਸ ਦੇ ਆਗੂਆਂ ਨੂੰ ਕਥਿਤ ਤੌਰ 'ਤੇ ਸਟੇਜਾਂ 'ਤੇ ਬਰਾੜ ਆਪਣੇ ਬਾਪ ਦੇ ਕਥਿਤ ਸਿਆਸੀ ਕਾਤਲ ਆਖਦੇ ਰਹੇ ਹਨ, ਅੱਜ ਕਿਹੜੇ ਮੂੰਹ ਨਾਲ ਅਕਾਲੀ ਦਲ 'ਚ ਜਾ ਰਹੇ ਹਨ। ਜਦੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨਾਲ ਬਰਾੜ ਦੇ ਜਾਣ ਵਾਲੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਬਾਦਲ ਤੋਂ ਆਪਣੇ ਬਾਪ ਦਾ ਬਦਲਾ ਲੈਣ ਦੀ ਗੱਲ ਕਰਨ ਵਾਲਾ ਬਰਾੜ ਕਿਹੜੀ ਮਜਬੂਰੀ ਵੱਸ ਬਾਦਲ ਦਲ ਦੀ ਝੋਲੀ ਪੈ ਗਿਆ, ਮੈਨੂੰ ਅੱਜ ਉਸ ਦੀ ਸਿਆਸੀ ਖੁਦਕੁਸ਼ੀ 'ਤੇ ਡਾਹਢਾ ਅਫਸੋਸ ਹੈ। ਅੱਜ ਜਦੋਂ ਸ. ਬਰਾੜ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਸਿਰਫ ਉਨ੍ਹਾਂ ਦਾ ਪੀ. ਏ. ਬੋਲਦਾ ਰਿਹਾ।
ਜੈਸ਼-ਏ-ਮੁਹੰਮਦ ਨੇ ਦਿੱਤੀ ਪੰਜਾਬ ਅਤੇ ਰਾਜਸਥਾਨ ਦੀਆਂ ਕਈ ਥਾਂਵਾਂ ਨੂੰ ਉਡਾਉਣ ਦੀ ਧਮਕੀ
NEXT STORY