ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਜਗਮੀਤ ਬਰਾੜ ਦੇ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਗਲਵੱਕੜੀ ਪਾਈ। ਇਸ ਵਿਸ਼ੇਸ਼ ਮੌਕੇ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਬਰਾੜ ਦੇ ਸਮਰਥਕਾਂ ਦਾ ਇਹ ਇਕੱਠ ਉਨ੍ਹਾਂ ਦੇ ਘਰ ਸ੍ਰੀ ਮੁਕਤਸਰ ਸਾਹਿਬ ਵਿਖੇ ਜੁੜਿਆ ਹੋਇਆ ਹੈ। ਇਸ ਮੌਕੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਅਤੇ ਹੋਰ ਆਗੂ ਵੀ ਅਕਾਲੀ ਦਲ 'ਚ ਸ਼ਾਮਲ ਹੋਣਗੇ।

ਦੱਸ ਦੇਈਏ ਕਿ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਬਾਦਲ ਪਰਿਵਾਰ ਦੇ ਕੱਟੜ ਵਿਰੋਧੀ ਰਹੇ ਹਨ। ਜਗਮੀਤ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਦੇ ਖਿਲਾਫ 3 ਵਾਰ ਸੰਸਦੀ ਚੋਣਾਂ ਲੜ ਚੁੱਕੇ ਹਨ। ਕਾਂਗਰਸ ਤੋਂ ਇਲਾਵਾ ਕਾਂਗਰਸ ਤਿਵਾੜੀ ਅਤੇ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਕੇ ਸਿਆਸੀ ਰਸਤਾ ਭਾਲ ਰਹੇ ਜਗਮੀਤ ਵਲੋਂ ਪਹਿਲਾਂ 'ਆਪ' ਹੁਣ ਕਾਂਗਰਸ ਜਾਂ ਭਾਜਪਾ 'ਚ ਸ਼ਾਮਲ ਹੋ ਕੇ ਕਿਸੇ ਹਲਕੇ ਤੋਂ ਪਾਰਲੀਮੈਂਟ ਚੋਣ ਲੜਨ ਲਈ ਦਾਅ-ਪੇਚ ਲਾਏ ਗਏ ਸਨ ਪਰ ਇਨ੍ਹਾਂ ਪਾਰਟੀਆਂ ਨੇ ਇਨ੍ਹਾਂ ਨੂੰ ਅਣਦੇਖਾ ਕਰ ਦਿੱਤਾ ਸੀ।

ਜਗਮੀਤ ਬਰਾੜ ਦਾ ਸਿਆਸੀ ਸਫਰ
. 1980 'ਚ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਵਿਧਾਨ ਸਭਾ ਚੋਣ ਲੜੀ ਅਤੇ ਹਾਰ ਗਏ।
. 1985 'ਚ ਪ੍ਰਕਾਸ਼ ਸਿੰਘ ਬਾਦਲ ਤੋਂ ਦੂਜੀ ਵਾਰ ਹਾਰੇ
. 1989 ਫਿਰੋਜ਼ਪੁਰ ਤੋਂ ਧਿਆਨ ਸਿੰਘ ਮੰਡ ਤੋਂ ਲੋਕ ਸਭਾ ਚੋਣ ਹਾਰੇ।
. 1989 'ਚ ਮਾਨ ਦਲ ਦੇ ਸਮਰਥਨ ਨਾਲ ਆਜ਼ਾਦ ਖੜ੍ਹੇ ਧਿਆਨ ਸਿੰਘ ਮੰਡ,
. 1991 'ਚ ਉਹ ਫਰੀਦਕੋਟ ਤੋਂ ਕਾਂਗਰਸ ਦੀ ਟਿਕਟ 'ਤੇ ਪਾਰਲੀਮੈਂਟ ਮੈਂਬਰ ਚੁਣੇ ਗਏ।
. 1996 'ਚ ਫਰੀਦਕੋਟ ਪਾਰਲੀਮੈਂਟ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਚੋਣ ਹਾਰ ਗਏ।
. 1998 'ਚ ਕਾਂਗਰਸ ਨੇ ਇਸ ਹਲਕੇ ਤੋਂ ਟਿਕਟ ਉਸ ਸਮੇਂ ਦੇ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਧੀ ਕੰਵਲਜੀਤ ਕੌਰ ਬਬਲੀ ਬਰਾੜ ਨੂੰ ਦਿੱਤੀ ਸੀ। ਇਸ ਦੌਰਾਨ ਜਗਮੀਤ ਬਰਾੜ ਨੇ ਕਾਂਗਰਸ ਤਿਵਾੜੀ ਦੀ ਟਿਕਟ 'ਤੇ ਚੋਣ ਲੜੀ ਪਰ ਹਾਰ ਗਏ।
. ਕਾਂਗਰਸ ਦੀ ਟਿਕਟ 'ਤੇ 2004 'ਚ ਅਕਾਲੀ ਦਲ ਦੇ ਜ਼ੋਰਾ ਸਿੰਘ ਮਾਨ ਅਤੇ 2009 ਤੋਂ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਦੇ ਖਿਲਾਫ ਲੜੀ ਚੋਣ ਪਰ ਹਾਰ ਗਏ।
ਦੱਸਣਯੋਗ ਹੈ ਕਿ ਜੇਕਰ ਜਗਮੀਤ ਬਰਾੜ ਅਕਾਲੀ ਦਲ ਵਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਬਣਦੇ ਹਨ ਤਾਂ ਇਹ ਉਨ੍ਹਾਂ ਦੀ ਇਸ ਹਲਕੇ ਤੋਂ ਚੌਥੀ ਚੋਣ ਹੋਵੇਗੀ। ਪਾਰਲੀਮੈਂਟ 'ਚ ਪੰਜਾਬ ਦੀਆਂ ਮੰਗਾਂ ਅਤੇ ਹੱਕਾਂ ਸਬੰਧੀ ਦਿੱਤੀ ਸ਼ਾਨਦਾਰ ਤਕਰੀਰ ਕਾਰਨ ਉਨ੍ਹਾਂ ਨੂੰ ਦੇਸ਼-ਵਿਦੇਸ਼ਾਂ ਵਿਚ ਪੰਜਾਬੀਆਂ ਨੇ ਆਵਾਜ਼-ਏ-ਪੰਜਾਬ ਦਾ ਖਿਤਾਬ ਦਿੱਤਾ ਸੀ।
'ਆਪ' ਉਮੀਦਵਾਰ ਨੇ ਵਾਇਰਲ ਹੋ ਰਹੀ ਵੀਡੀਓ ਬਾਰੇ ਦਿੱਤੀ ਸਫਾਈ
NEXT STORY