ਨਾਭਾ (ਜੈਨ)—ਹਿੰਦੂ ਨੇਤਾਵਾਂ ਦੇ ਕਤਲ ਕਰਵਾਉਣ ਦੀਆਂ ਸਾਜ਼ਿਸ਼ਾਂ ਵਿਚ ਸ਼ਾਮਲ ਟਾਰਗੈੱਟ ਕਿਲਿੰਗ ਮਾਮਲਿਆਂ ਵਿਚ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 11 ਖਤਰਨਾਕ ਗੈਂਗਸਟਰਾਂ ਨੂੰ ਹੁਣ ਤਿਹਾੜ ਜੇਲ ਨਵੀਂ ਦਿੱਲੀ ਜ਼ਿਲਾ ਜੇਲ ਵਿਚ ਕਈ ਮਹੀਨਿਆਂ ਤੋਂ ਬੰਦ ਬ੍ਰਿਟਿਸ਼ ਨਾਗਰਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਪੁੱਤਰ ਜਸਬੀਰ ਸਿੰਘ, ਧਰਮਿੰਦਰ ਸਿੰਘ ਉਰਫ ਗੁਗਨਾਨੀ ਪੁੱਤਰ ਬਲਵੰਤ ਸਿੰਘ, ਅਨਿਲ ਕਾਲਾ ਪੁੱਤਰ ਭਗਵਾਨ ਦਾਸ (ਲੁਧਿਆਣਾ), ਅਮਨਿੰਦਰ ਸਿੰਘ ਪੁੱਤਰ ਸਤਵੀਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ, ਰਮਨਦੀਪ ਸਿੰਘ ਉਰਫ ਬੱਗਾ ਪੁੱਤਰ ਗੁਰਦੇਵ ਸਿੰਘ, ਪ੍ਰਵੇਸ਼ ਫਰੂ ਪੁੱਤਰ ਖਲੀਲ, ਰਵੀ ਪਾਲ ਪੁੱਤਰ ਅਮਰਜੀਤ ਰਾਮ ਅਤੇ ਪਹਾੜ ਸਿੰਘ ਪੁੱਤਰ ਸਰੂਪ ਸਿੰਘ ਨੂੰ ਪਟਿਆਲਾ ਪੁਲਸ ਲਾਈਨ ਤੋਂ ਆਈ ਵੱਡੀ ਗਿਣਤੀ ਵਿਚ ਪੁਲਸ ਫੋਰਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਤਿਹਾੜ ਜੇਲ 'ਚ ਸ਼ਿਫਟ ਕੀਤਾ। ਗੈਂਗਸਟਰਾਂ ਹਰਦੀਪ ਸ਼ੇਰਾ ਤੇ ਮਲਿਕ ਤੋਮਰ ਨੂੰ ਵੀ ਦਿੱਲੀ ਭੇਜ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਪੁਲਸ, ਸੁਰੱਖਿਆ ਏਜੰਸੀਆਂ ਅਤੇ ਜੇਲ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ।
ਟਾਰਗੈੱਟ ਕਿਲਿੰਗ ਮਾਮਲਿਆਂ ਵਿਚ ਦੋਸ਼ੀ ਰਮਨਜੀਤ ਸਿੰਘ ਉਰਫ ਰੋਮੀ ਨੂੰ ਹਾਂਗਕਾਂਗ ਵਿਚ ਇਕ ਡਕੈਤੀ ਮਾਮਲੇ ਵਿਚ ਜਨਵਰੀ 2018 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਲਿਆਉਣ ਲਈ ਯਤਨ ਜਾਰੀ ਹਨ। ਸਥਾਨਕ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ਵਿਚ ਇਸ ਸਮੇਂ ਬਲਵੀਰ ਸਿੰਘ ਭੂਤਨਾ ਨੇ ਲਾਲ ਸਿੰਘ ਸਮੇਤ ਦੋ ਦਰਜਨ ਤੋਂ ਵੱਧ ਖਤਰਨਾਕ ਅੱਤਵਾਦੀ ਅਤੇ ਖਤਰਨਾਕ ਗੈਂਗਸਟਰਾਂ ਗੁਰਪ੍ਰੀਤ ਸੇਖੋਂ ਸਮੇਤ ਇਕ ਦਰਜਨ ਤੋਂ ਵੱਧ ਗੈਂਗਸਟਰ ਬੰਦ ਹਨ। ਰੋਮੀ ਪਾਕਿਸਤਾਨ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹਰਮੀਤ ਉਰਫ ਪੀ. ਐੱਚ. ਡੀ. ਰਾਹੀਂ ਜੱਗੀ ਜੌਹਲ ਦੇ ਸੰਪਰਕ ਵਿਚ ਸੀ। ਰੋਮੀ ਖਿਲਾਫ 27 ਨਵੰਬਰ 2016 ਨੂੰ ਵੱਖ-ਵੱਖ ਧਾਰਾਵਾਂ ਅਧੀਨ ਨਾਭਾ ਕੋਤਵਾਲੀ ਵਿਚ ਮਾਮਲਾ ਦਰਜ ਹੋਇਆ ਸੀ ਜਦੋਂ ਕਿ ਧਰਮਿੰਦਰ ਗੁਗਨਾਨੀ ਨਾਭਾ ਜੇਲ ਵਿਚ 6 ਸਤੰਬਰ 2016 ਤੋਂ ਲਗਾਤਾਰ 14 ਮਹੀਨੇ ਬੰਦ ਰਿਹਾ ਅਤੇ ਇਸ ਦੌਰਾਨ ਉਸ ਦੇ ਕੇ. ਐੱਲ. ਐੱਫ. ਚੀਫ ਮਿੰਟੂ ਨਾਲ ਸਬੰਧ ਬਣ ਗਏ ਸਨ। ਆਰ. ਐੱਸ. ਐੱਸ. ਸੰਘ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ (ਜਲੰਧਰ), ਰਵਿੰਦਰ ਗੋਸਾਈਂ (ਲੁਧਿਆਣਾ), ਸ਼ਿਵ ਸੈਨਾ ਮੁਖੀ ਦੁਰਗਾ ਦਾਸ ਗੁਪਤਾ (ਖੰਨਾ), ਅਮਿਤ ਸ਼ਰਮਾ (ਲੁਧਿਆਣਾ) ਆਦਿ ਸਮੇਤ 7 ਮਾਮਲਿਆਂ ਦੀ ਜਾਂਚ ਕੌਮੀ ਜਾਂਚ ਏਸੰਸੀ ਨੇ ਕੀਤੀ ਸੀ। ਲਗਭਗ 9 ਮਹੀਨੇ ਪਹਿਲਾਂ ਗੁਗਨਾਨੀ ਨੂੰ ਸਥਾਨਕ ਜੇਲ ਵਿਚੋਂ ਪ੍ਰੋਡਕਸ਼ਨ ਵਾਰੰਟ 'ਤੇ ਮੋਗਾ ਪੁਲਸ ਨੇ ਹਿਰਾਸਤ ਵਿਚ ਲਿਆ ਸੀ। ਭਾਵੇਂ ਕਤਲਾਂ ਦੀ ਸਾਜ਼ਿਸ਼ ਵਿਦੇਸ਼ਾਂ ਵਿਚ ਰਚੀ ਗਈ ਸੀ ਪਰ ਸਥਾਨਕ ਸਕਿਓਰਿਟੀ ਜੇਲ ਵਿਚੋਂ ਸਰਗਰਮ ਮੋਬਾਇਲ ਨੈੱਟਵਰਕ ਰਾਹੀਂ ਜੇਲ ਵਿਚ ਬੈਠੇ ਅੱਤਵਾਦੀ ਅਤੇ ਗੈਂਗਸਟਰ ਵਿਦੇਸ਼ੀ ਤਾਕਤਾਂ ਦੇ ਸੰਪਰਕ ਵਿਚ ਰਹਿ ਕੇ ਟਾਰਗੈੱਟ ਕਿਲਿੰਗ ਨੂੰ ਅੰਜਾਮ ਦਿੰਦੇ ਰਹੇ ਸਨ। ਨਾਭਾ ਜੇਲ ਬ੍ਰੇਕ ਵਿਚ ਭਗੌੜਾ ਅੱਤਵਾਦੀ ਕਸ਼ਮੀਰ ਸਿੰਘ ਅਜੇ ਵੀ 30 ਮਹੀਨੇ ਬਤੀਤ ਹੋਣ ਦੇ ਬਾਵਜੂਦ ਪੰਜਾਬ ਪੁਲਸ ਦੀ ਗ੍ਰਿਫ਼ਤਾਰ ਤੋਂ ਬਾਹਰ ਹੈ, ਜੋ ਪੰਜਾਬ ਦੀਆਂ ਖੁਫੀਆ ਏਜੰਸੀਆਂ ਅਤੇ ਗ੍ਰਹਿ ਮੰਤਰਾਲੇ ਦੇ ਮੱਥੇ 'ਤੇ ਕਲੰਕ ਹੈ। ਨਾਭਾ ਜੇਲ ਦੇ ਜੈਮਰ ਨੂੰ ਅਜੇ ਤੱਕ ਸਰਕਾਰ 4 ਜੀ ਡਾਟਾ ਅਨੁਸਾਰ ਅਪਡੇਟ ਨਹੀਂ ਕਰ ਸਕੀ ਅਤੇ ਨਾ ਹੀ ਇਥੇ ਸੁਰੱਖਿਆ ਅਮਲਾ ਪੁਰਾ ਕੀਤਾ ਗਿਆ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਚਾਨਕ ਪਿਛਲੇ ਦਿਨੀਂ ਜੇਲ ਦਾ ਦੌਰਾ ਕਰ ਕੇ ਹਵਾਲਾਤੀਆਂ/ਕੈਦੀਆਂ ਨਾਲ ਮੁਲਾਕਾਤ ਕੀਤੀ ਅਤੇ ਸਮੱਸਿਆਵਾਂ ਸੁਣੀਆਂ।
ਇਸ ਜੇਲ ਵਿਚ 14 ਸਾਲਾਂ ਬਾਅਦ ਕਿਸੇ ਜੇਲ ਮੰਤਰੀ ਨੇ ਆ ਕੇ ਕੈਦੀਆਂ/ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਹਨ। ਉਨ੍ਹਾਂ ਜੇਲ ਸੁਪਰਡੈਂਟ ਇਕਬਾਲ ਸਿੰਘ ਬਰਾੜ ਤੇ ਡਿਪਟੀ ਸੁਪਰਡੈਂਟ ਰਾਹੁਲ ਰਾਜਾ ਨੂੰ ਨਿਰਦੇਸ਼ ਦਿੱਤਾ ਕਿ ਸਮੇਂ-ਸਮੇਂ ਸਿਰ ਮੈਡੀਕਲ ਕੈਂਪ ਲਾ ਕੇ ਹਵਾਲਾਤੀਆਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ ਤਾਂ ਜੋ ਉਹ ਰਿਹਾਈ ਸਮੇਂ ਚੰਗੇ ਸਿਹਤਮੰਦ ਨਾਗਰਿਕ ਬਣ ਸਕਣ।
ਫਸਲਾਂ ਨੂੰ ਬਚਾਉਣ ਲਈ ਬਿਜਲਈ ਤਾਰਬੰਦੀ ਲਈ ਮੁਨੀਸ਼ ਤਿਵਾੜੀ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
NEXT STORY