ਫਰੀਦਕੋਟ (ਰਾਜਨ) : ਸਥਾਨਕ ਮਾਡਰਨ ਜੇਲ ’ਚੋਂ 7 ਮੋਬਾਇਲ ਅਤੇ ਹੋਰ ਸਮੱਗਰੀ ਬਰਾਮਦ ਹੋਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਜੇਲ ਦੇ ਸਹਾਇਕ ਸੁਪਰਡੈਂਟ ਭਿਵਮਤੇਜ ਸਿੰਗਲਾ ਦੀ ਸ਼ਿਕਾਇਤ ’ਤੇ 3 ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਸਹਾਇਕ ਸੁਪਰਡੈਂਟ ਭਿਵਮਤੇਜ ਸਿੰਗਲਾ ਨੇ ਜਦੋਂ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਸਣੇ ਜੇਲ ਦੇ ਬਲਾਕ-ਐੱਚ ਦੀ ਬੈਰਕ-8, ਬਲਾਕ-ਡੀ ਦੀ ਬੈਰਕ-7, ਬਲਾਕ-ਜੀ ਦੀ ਬੈਰਕ-5 ਅਤੇ 7 ਅਤੇ ਬਲਾਕ-ਜੇ ਦੀ ਬੈਰਕ-5 ਤੇ 6 ਦੇ ਬੰਦੀਆਂ ਦੀ ਅਚਾਨਕ ਜਾਂਚ ਕੀਤੀ ਤਾਂ ਹਵਾਲਾਤੀ ਮੰਗਤ ਸਿੰਘ, ਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਕੋਲੋਂ 2 ਟੱਚ ਸਕ੍ਰੀਨ ਵਾਲੇ ਮੋਬਾਇਲ, 2 ਕੀਪੈਡ ਮੋਬਾਇਲ, 4 ਸਿਮ ਬਰਾਮਦ ਹੋਏ, ਜਦੋਂਕਿ 1 ਟੱਚ ਸਕ੍ਰੀਨ ਵਾਲਾ ਮੋਬਾਇਲ, 2 ਕੀਪੈਡ ਮੋਬਾਇਲ ਅਤੇ 4 ਬੈਟਰੀਆਂ ਲਾਵਾਰਿਸ ਹਾਲਤ ’ਚ ਬਰਾਮਦ ਹੋਈਆਂ।
ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ, ਮਹਿਲਾ ਸਮੇਤ 2 ਕਾਬੂ, 1 ਫਰਾਰ
NEXT STORY