ਮੋਗਾ (ਅਜ਼ਾਦ) : ਮੋਗਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਇਕ ਮਹਿਲਾ ਸਮੇਤ ਦੋ ਨੂੰ ਕਾਬੂ ਕਰਕੇ ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਮਿਲੀ ਜਾਣਕਾਰੀ ਅਨੁਸਾਰ ਜਦ ਐਂਟੀ ਨਾਰਕੋਟਿਕ ਡਰੱਗ ਸੈਨ ਮੋਗਾ ਦੇ ਸਹਾਇਕ ਥਾਣੇਦਾਰ ਸਵਰਨਜੀਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਪਹਾੜਾ ਸਿੰਘ ਚੌਕ ਮੋਗਾ ਦੇ ਕੋਲ ਜਾ ਰਹੇ ਸੀ ਤਾਂ ਮਹਿਲਾ ਪੁਲਸ ਮੁਲਾਜ਼ਮ ਵੱਲੋਂ ਸ਼ੱਕ ਦੇ ਆਧਾਰ ’ਤੇ ਜਦ ਸੋਨਾ ਰਾਣੀ ਉਰਫ ਸੋਨਾ ਸਾਧਾਂ ਵਾਲੀ ਬਸਤੀ ਮੋਗਾ ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਕਥਿਤ ਦੋਸ਼ੀ ਮਹਿਲਾ ਸਮੱਗਰ ਖਿਲਾਫ਼ ਥਾਣਾ ਸਿਟੀ ਸਾਊਥ ਵਿਚ ਮਾਮਲਾ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪੁਲਸ ਸੂਤਰਾਂ ਅਨੁਸਾਰ ਮਹਿਲਾ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਦਰਜ ਹਨ।
ਇਸੇ ਤਰ੍ਹਾਂ ਥਾਣਾ ਦੇ ਸਹਾਇਕ ਥਾਣੇਦਾਰ ਬਸੰਤ ਸਿੰਘ ਨੇ ਕਿਹਾ ਕਿ ਜਦ ਉਹ ਪੁਲਸ ਪਾਰਟੀ ਸਮੇਤ ਦੇਰ ਰਾਤ ਪਿੰਡ ਦੌਲਤਪੁਰਾ ਨੀਵਾਂ ਦੇ ਕੋਲ ਜਾ ਰਹੇ ਸੀ ਤਾਂ ਜਦ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਇਕ ਸਵਿਫਟ ਕਾਰ ਨੂੰ ਰੋਕਿਆ। ਇਸ ਦੌਰਾਨ ਕਾਰ ਸਵਾਰ ਕੈਸ਼ਵ ਉਰਫ ਕੇਸ਼ਾ ਨਿਵਾਸੀ ਪਿੰਡ ਦੌਲਤਪੁਰਾ ਨੀਵਾਂ ਹਨੇਰਾ ਦੇ ਫਾਇਦਾ ਉਠਾਉਂਦੇ ਹੋਏ ਭੱਜ ਨਿਕਲਿਆ ਜਦ ਕਿ ਪੁਲਸ ਨੇ ਉਸ ਦੇ ਸਾਥੀਹ ਮਨੋਜ ਕੁਮਾਰ ਉਰਫ ਮੋਜਾ ਨਿਵਾਸੀ ਪਿੰਡ ਦੌਲਤਪੁਰਾ ਨੀਵਾਂ ਨੂੰ ਕਾਬੂ ਕਰ ਕੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਦੋਵੇਂ ਕਥਿਤ ਦੋਸ਼ੀਆਂ ਖ਼ਿਲਾਫ ਥਾਣਾ ਸਦਰ ਮੋਗਾ ਵਿਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪੁਲਸ ਕੈਸ਼ਵ ਉਰਫ਼ ਕੇਸ਼ਾ ਦੀ ਤਲਾਸ਼ ਕਰ ਰਹੀ ਹੈ।
ਝਬਾਲ ਪੁਲਸ ਨੇ ਮੋਟਰਸਾਈਕਲ ਚੋਰੀ ਗਿਰੋਹ ਦੇ 2 ਮੈਂਬਰ ਕੀਤੇ ਕਾਬੂ, ਬੁਲੇਟ ਸਮੇਤ 20 ਮੋਟਰਸਾਈਕਲ ਬਰਾਮਦ
NEXT STORY