ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਬਣੇ ਕੰਟਰੋਲ ਰੂਮ ਦੇ ਜੰਗਲੇ ਨਾਲ ਸਿਰ ਮਾਰ ਕੇ ਆਪਣੇ ਆਪ ਨੂੰ ਸੱਟਾਂ ਮਾਰਨ ਅਤੇ ਆਤਮ ਹੱਤਿਆ ਦੀ ਕੈਦੀ ਵੱਲੋਂ ਕੋਸ਼ਿਸ਼ ਕਰਨ ਅਤੇ ਤਲਾਸ਼ੀ ਦੌਰਾਨ ਇਕ ਮੋਬਾਇਲ ਫੋਨ ਬਰਾਮਦ ਕਰਕੇ ਉਕਤ ਕੈਦੀ ਖ਼ਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 4758 ਰਾਹੀਂ ਨਿਰਮਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 11 ਫਰਵਰੀ 2023 ਨੂੰ ਸ਼ਾਮ 5.45 ਵਜੇ ਸ਼ਾਮ ਨੂੰ ਹਾਈ ਸਕਿਓਰਿਟੀ ਜ਼ੋਨ ਵਿਚ ਬੰਦ ਕੈਦੀ ਧਰਮਿੰਦਰ ਸਿੰਘ ਉਰਫ ਬਾਜ਼ੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਦੋਸਾਂਝ ਥਾਣਾ ਮਹਿਣਾ ਜ਼ਿਲ੍ਹਾ ਮੋਗਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਡਿਊਟੀ ’ਤੇ ਤੈਨਾਤ ਕਰਮਚਾਰੀਆਂ ਨਾਲ ਬਹਿਸਬਾਜ਼ੀ ਕੀਤੀ ਤੇ ਸਕਿਓਰਿਟੀ ਜ਼ੋਨ ਤੋਂ ਧੱਕੇ ਨਾਲ ਨਿਕਲਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਜਦੋਂ ਡਿਊਟੀ ’ਤੇ ਤੈਨਾਤ ਕਰਮਚਾਰੀਆਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਹਾਈ ਸਕਿਓਰਿਟੀ ਜ਼ੋਨ ਵਿਚ ਬਣੇ ਕੰਟਰੋਲ ਰੂਮ ਦੇ ਜੰਗਲੇ ਨਾਲ ਸਿਰ ਮਾਰ ਕੇ ਆਪਣੇ ਆਪ ਨੂੰ ਸੱਟ ਮਾਰੀ ਤੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਕਤ ਕੈਦੀ ਦੇ ਸੈੱਲ ਬਲਾਕ ਦੀ ਤਲਾਸ਼ੀ ਲੈਣ ’ਤੇ ਇਸ ਕੋਲੋਂ 1 ਮੋਬਾਇਲ ਫੋਨ ਨੋਕੀਆ ਕੀਪੈਡ ਬਿਨ੍ਹਾ ਬੈਕ ਕਵਰ ਸਮੇਤ ਬੈਟਰੀ ਤੇ ਬਿਨ੍ਹਾ ਸਿੰਮ ਕਾਰਡ ਬਰਾਮਦ ਹੋਇਆ। ਜਾਂਚਕਰਤਾ ਨੇ ਦੱਸਿਆ ਕਿ ਉਕਤ ਕੈਦੀ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਰਾਧਾ ਸੁਆਮੀ ਡੇਰੇ ਜਾ ਰਹੇ ਪਰਿਵਾਰ ਨੂੰ ਰੋਡਵੇਜ਼ ਦੀ ਬੱਸ ਨੇ ਦਰੜਿਆ, ਮੌਕੇ ’ਤੇ ਨੌਜਵਾਨ ਦੀ ਮੌਤ
NEXT STORY