ਫਿਰੋਜ਼ਪੁਰ(ਕੁਮਾਰ, ਮਲਹੋਤਰਾ)–ਮੋਹਨ ਸਿੰਘ ਬਹੁਚਰਚਿਤ ਮਾਮਲੇ ਵਿਚ ਗ੍ਰਿਫਤਾਰ ਸਾਬਕਾ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਨੂੰ ਅੱਜ ਦੂਸਰੇ ਦਿਨ ਪੁਲਸ ਰਿਮਾਂਡ ਸਮਾਪਤ ਹੋਣ ’ਤੇ ਫਿਰੋਜ਼ਪੁਰ ਪੁਲਸ ਵੱਲੋਂ ਮਹੇਸ਼ ਕੁਮਾਰ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਕੇਸ ਵਿਚ ਮੋਹਨ ਸਿੰਘ ਵੱਲੋਂ ਸਰਕਾਰੀ ਵਕੀਲ ਅਤੇ ਐਡਵੋਕੇਟ ਜਸਬੀਰ ਸਿੰਘ ਕਾਲਡ਼ਾ ਤੇ ਸਾਬਕਾ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਵੱਲੋਂ ਐਡਵੋਕੇਟ ਰਵਿੰਦਰ ਕਪਿਲਾ ਪੇਸ਼ ਹੋਏ। ਐੱਸ. ਪੀ. ਹੈੱਡਕੁਆਰਟਰ ਤੇ ਡੀ. ਐੱਸ. ਪੀ. ਆਦਿ ਨੇ ਅਦਾਲਤ ਵਿਚ ਫਿਰੋਜ਼ਪੁਰ ਸ਼ਹਿਰ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਦਾ ਹਵਾਲਾ ਦਿੰਦਿਆਂ ਸੁਰਜੀਤ ਸਿੰਘ ਗਰੇਵਾਲ ਦਾ 10 ਦਿਨਾਂ ਲਈ ਪੁਲਸ ਰਿਮਾਂਡ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਸੁਰਜੀਤ ਸਿੰਘ ਗਰੇਵਾਲ ਨੇ ਜਿਸ ਮੋਬਾਇਲ ਤੋਂ ਮੋਹਨ ਸਿੰਘ ਪਟਵਾਰੀ ਦੀ ਵੀਡੀਓ ਬਣਾਈ ਸੀ, ਉਹ ਮੋਬਾਇਲ ਦਿੱਲੀ ’ਚ ਹੈ ਅਤੇ ਪੁਲਸ ਨੇ ਉਹ ਮੋਬਾਇਲ ਬਰਾਮਦ ਕਰਨ ਲਈ ਸੁਰਜੀਤ ਸਿੰਘ ਗਰੇਵਾਲ ਨੂੰ ਦਿੱਲੀ ਲਿਜਾਣਾ ਹੈ। ਦੂਸਰੇ ਪਾਸੇ ਐਡਵੋਕੇਟ ਰਵਿੰਦਰ ਕਪਿਲਾ ਨੇ ਮਾਣਯੋਗ ਅਦਾਲਤ ਵਿਚ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਉਧਰ ਪੁਲਸ ਨੂੰ ਪਤਾ ਹੈ ਕਿ ਮੋਬਾਇਲ ਦਿੱਲੀ ਵਿਚ ਹੈ ਤਾਂ ਉਹ ਲੋਕੇਸ਼ ਕੱਢਵਾ ਕੇ ਖੁਦ ਉਥੋਂ ਬਰਾਮਦ ਕਰ ਸਕਦੀ ਹੈ, ਜਿਸ ਦੇ ਲਈ ਸੁਰਜੀਤ ਸਿੰਘ ਨੂੰ ਪੁਲਸ ਰਿਮਾਂਡ ’ਤੇ ਲਿਜਾਣ ਦੀ ਕੋਈ ਜ਼ਰੂਰਤ ਨਹੀ ਹੈ। ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਦੇ ਹੋਏ ਸਾਬਕਾ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਨੂੰ 1 ਅਗਸਤ ਤੱਕ ਕੇਂਦਰੀ ਜੇਲ ’ਚ ਭੇਜ ਦਿੱਤਾ ਗਿਆ ਹੈ। ਪੁਲਸ ਵੱਲੋਂ ਅਦਾਲਤੀ ਬਿਲਡਿੰਗ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਤੇ ਪਟਵਾਰੀਆਂ ਨੇ ਅੱਜ ਵੀ ਅਦਾਲਤ ਵਿਚ ਰੋਸ ਪ੍ਰਦਰਸ਼ਨ ਕੀਤਾ।
ਨਾਜਾਇਜ਼ ਸ਼ਰਾਬ ਤੇ ਅਲਕੋਹਲ ਸਮੇਤ 2 ਅੜਿੱਕੇ
NEXT STORY