ਬਠਿੰਡਾ (ਵਰਮਾ) - ਜੇਲ ’ਚ ਬੰਦ ਆਪਣੇ ਵਿਰੋਧੀ ’ਤੇ ਪਿਸਤੌਲ ਨਾਲ ਹਮਲਾ ਕਰਨ ਵਾਲੇ ਸਾਬਕਾ ਗੈਂਗਸਟਰ ਕੁਲਦੀਪ ਸਿੰਘ ਨਰੂਆਣਾ ’ਤੇ 21 ਜੂਨ ਨੂੰ ਰਾਤ ਦੇ ਸਮੇਂ ਕੀਤੇ ਹਮਲੇ ਦੀ ਜ਼ਿੰਮੇਵਾਰੀ ਭੱਲਾ ਸੇਖੂ ਨੇ ਲਈ ਹੈ। ਭੱਲਾ ਸੇਖੂ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਲਿਖਿਆ ਕਿ ਉਸ ਨੇ ਆਪਣੇ ਸਾਥੀ ਫਤਿਹ ਨਾਗਰੀ ਨਾਲ ਮਿਲ ਕੇ ਕੁਲਵੀਰ ਨਰੂਆਣਾ ’ਤੇ ਹਮਲਾ ਕੀਤਾ ਸੀ ਪਰ ਉਹ ਬਚ ਨਿਕਲਿਆ ਕਿਉਂਕਿ ਉਸ ਦੀ ਕਾਰ ਬੁਲੇਟ ਪਰੂਫ ਸੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਭੱਲਾ ਸੇਖੂ ਨੇ ਅੱਗੇ ਲਿਖਿਆ ਕਿ ਕੁਲਵੀਰ ਨੇ ਇਸ ਕੇਸ ’ਚ ਦੋ ਹੋਰ ਵਿਅਕਤੀਆਂ ਦੇ ਨਾਂ ਵੀ ਪੁਲਸ ਨੂੰ ਲਿਖਵਾਏ, ਜਿਨ੍ਹਾਂ ਬਾਰੇ ਉਸ ਨੂੰ ਪਤਾ ਵੀ ਨਹੀਂ। ਨਰੂਆਣਾ ਸਾਰਿਆਂ ਨੂੰ ਪੁਛਦਾ ਸੀ ਕਿ ਭੱਲਾ ਕਿੱਥੇ ਹੈ, ਮੈਂ ਉਸ ਨੂੰ ਮਾਰਨਾ ਚਾਹੁੰਦਾ ਹਾਂ ਅਤੇ ਬਦਲਾ ਲੈਣਾ ਚਾਹੁੰਦਾ ਹਾਂ। ਉਸ ਨੇ ਕਿਹਾ ਕਿ ਉਹ ਬੁਲੇਟ ਪਰੂਫ ਕਾਰ ਲੈ ਕੇ ਘੁੰਮ ਰਿਹਾ ਜਦੋਂ ਕਿ ਉਸਦੇ ਕੋਲ ਲਾਇਸੰਸੀ ਮਾਰੂ ਹਥਿਆਰ ਹਨ ਅਤੇ 5 ਲੋਕ ਉਸ ਦੇ ਨਾਲ ਰਹਿੰਦੇ ਹਨ, ਉਹ ਸਿਰਫ 2 ਹੀ ਸੀ ਅਤੇ ਫਿਰ ਵੀ ਭੱਜ ਗਿਆ।
ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ
ਧਿਆਨ ਯੋਗ ਹੈ ਕਿ ਕੁਲਵੀਰ ਨਰੂਆਣਾ ਦੀ ਸ਼ਿਕਾਇਤ ’ਤੇ ਥਾਣਾ ਕੈਨਾਲ ਕਾਲੋਨੀ ਪੁਲਸ ਨੇ ਸੰਦੀਪ ਸਿੰਘ ਬਠਿੰਡਾ, ਫਤਿਹ ਨਾਗਰੀ ਸੰਗਰੂਰ, ਮਾਨ ਸਿੰਘ ਅਤੇ ਨੀਰਜ ਨਿਵਾਸੀ ਜੈਤੋ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਹੋਟਲ ਦੇ ਕਮਰੇ ’ਚੋਂ ਮਿਲੀ ਵਿਅਕਤੀ ਦੀ ਲਾਸ਼, ਪਰਿਵਾਰ ਨੇ ਦੱਸਿਆ ਖ਼ੁਦਕੁਸ਼ੀ ਦੀ ਅਸਲ ਸੱਚ
ਵਿਦਿਆਰਥੀਆਂ ਦੇ ਸਹੂਲਤਾਂ ਲਈ ਹੁਣ ਫੰਡ ਖਰਚ ਕਰਨ ਦੀ ਮਨਜ਼ੂਰੀ ਲੈਣ ’ਚ ਸਮਾਂ ਨਹੀਂ ਹੋਵੇਗਾ ਬਰਬਾਦ
NEXT STORY