ਅਬੋਹਰ/ਮਲੋਟ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਅਕਾਲੀਆਂ ਨੂੰ ਪਿੰਡਾਂ ਵਿਚ ਨਾ ਵੜਣ ਦਾ ਚੈਲੰਜ ਕਬੂਲ ਕਰਦਿਆਂ ਅੱਜ ਜਾਖੜ ਦੇ ਜੱਦੀ ਪਿੰਡ ਪੰਜ ਕੋਸੀ ਵਿਚ ਜਾ ਕੇ ਗਰਜੇ ਅਤੇ ਉਨ੍ਹਾਂ ਨੂੰ ਲਲਕਾਰਿਆ ਕਿ ਜੇ ਹਿੰਮਤ ਹੈ ਤਾਂ ਰੋਕ ਲੈ। ਜਾਖੜ ਦੇ ਪੰਜ ਕੋਸੀ ਪਿੰਡ ਵਿਚ ਸੁਖਬੀਰ ਬਾਦਲ ਦਾ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਾਂਗਰਸ ਦੀਆਂ ਚਾਲਾਂ ਵਿਚ ਨਹੀਂ ਆਉਣਗੇ। ਪਿੰਡ ਦੇ ਲੋਕਾਂ ਨੇ ਸੁਖਬੀਰ ਨੂੰ ਜਾਖੜ ਦੀਆਂ ਧੱਕੇਸ਼ਾਹੀਆਂ ਤੋਂ ਵੀ ਜਾਣੂੰ ਕਰਵਾਇਆ। ਇਸ ਮੌਕੇ ਪਿੰਡ ਦਾ ਸਰਪੰਚ ਵੀ ਅਕਾਲੀ ਦਲ ਦੀ ਰੈਲੀ ਵਿਚ ਸ਼ਾਮਲ ਸੀ। ਇਸ ਸਬੰਧੀ ਉਨ੍ਹਾਂ ਨੇ ਇਕ ਪੋਸਟ ਆਪਣੇ ਫੇਸਬੁੱਕ ਅਕਾਉਂਟ 'ਤੇ ਵੀ ਸ਼ੇਅਰ ਕੀਤੀ।
110 ਕਰੋੜ ਦੀ ਹੈਰੋਇਨ ਸਮੇਤ 3 ਕਸ਼ਮੀਰੀ ਤੇ ਇਕ ਤਰਨਤਾਰਨ ਦਾ ਸਮੱਗਲਰ ਗ੍ਰਿਫਤਾਰ
NEXT STORY