ਜਲਾਲਾਬਾਦ (ਸੇਤੀਆ, ਸੁਮਿਤ) - ਹਰੀਕੇ ਹੈਡ ਰਾਹੀਂ ਛੱਡਿਆ ਗਿਆ ਵਾਧੂ ਪਾਣੀ ਵਾਇਆ ਹੁਸੈਨੀਵਾਲਾ ਰਾਹੀਂ ਜਲਾਲਾਬਾਦ ਦੇ ਸਰਹੱਦੀ ਇਲਾਕਿਆਂ 'ਚ ਲੰਘਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਦਰਿਆਈ ਇਲਾਕਿਆਂ 'ਚ ਕਿਸਾਨਾਂ ਵਲੋਂ ਬਿਜਾਈ ਕੀਤੀ ਗਈ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਇਸ ਸਾਰੀ ਸਥਿੱਤੀ ਦਾ ਜਾਇਜ਼ਾ ਲੈਣ ਲਈ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਢਾਣੀ ਨੱਥਾ ਸਿੰਘ, ਢਾਣੀ ਫੂਲਾ ਸਿੰਘ, ਆਤੂਵਾਲਾ ਅਤੇ ਪ੍ਰਭਾਤ ਸਿੰਘ ਵਾਲਾ ਪਹੁੰਚੇ। ਸ਼ੇਰ ਸਿੰਘ ਘੁਬਾਇਆ ਦੇ ਨਾਲ ਇਸ ਮੌਕੇ ਐੈੱਸ.ਡੀ.ਐੱਮ. ਕੇਸ਼ਵ ਗੋਇਲ, ਬੀ.ਪੀ.ਈ.ਓ. ਜੋਗਾ ਸਿੰਘ, ਸੁਪਰਡੈਂਟ ਪ੍ਰਦੀਪ ਗੱਖੜ, ਨੀਲਾ ਮਦਾਨ, ਸੋਨੂੰ ਦਰਗਨ, ਡਿੰਪਲ ਕਮਰਾ, ਬਿੰਦਰ ਸਰਪੰਚ, ਕਾਲਾ ਸਿੰਘ ਸਾਬਕਾ ਸਰਪੰਚ ਆਦਿ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘੁਬਾਇਆ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਕਾਰਨ ਜਲਾਲਾਬਾਦ ਹਲਕੇ ਦੇ ਅਧੀਨ ਦਰਿਆਈ ਇਲਾਕਿਆਂ 'ਚ ਬਿਜਾਈ ਕੀਤੀ ਗਈ ਕਰੀਬ 1400 ਏਕੜ ਫਸਲ ਪ੍ਰਭਾਵਿਤ ਹੋਈ ਹੈ। ਸਰਹੱਦੀ ਲੋਕਾਂ ਦੀ ਮੁਸ਼ਕਲ ਦੀ ਘੜੀ ਇਸ ਘੜੀ 'ਚ ਮੌਜੂਦਾ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਪ੍ਰਸ਼ਾਸਨ ਵਲੋਂ ਲੋਕਾਂ ਦੀ ਲੋੜੀਦੀਆਂ ਜਰੂਰਤਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੰਬਧ ਕੀਤੇ ਗਏ ਹਨ। ਐੱਸ.ਡੀ.ਐੱਮ. ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਦੇ ਰਹਿਣ ਲਈ ਕੈਂਪ ਬਣਾਏ ਗਏ ਹਨ ਅਤੇ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਸਥਿੱਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਹੜ੍ਹ 'ਚ ਘਿਰੇ ਪਰਿਵਾਰਾਂ ਨੂੰ ਬਚਾਉਣ 'ਚ ਜੁਟੀਆਂ NDRF ਦੀਆਂ ਟੀਮਾਂ (ਤਸਵੀਰਾਂ)
NEXT STORY