ਜਲਾਲਾਬਾਦ (ਨਿਖੰਜ, ਜਤਿੰਦਰ) - ਜਲਾਲਾਬਾਦ ਦੀ ਗੋਬਿੰਦ ਨਗਰੀ ਦੇ ਸ਼ਿਵ ਮੰਦਰ ਵਾਲੀ ਗਲੀ 'ਚੋਂ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਸਾਰ ਪਹੁੰਚੀ ਸਬੰਧਤ ਥਾਣਾ ਸਿਟੀ ਦੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਾਲ ਲਗਦੇ ਪਿੰਡ ਛੋਟਾ ਟਿਵਾਨਾਂ ਦਾ ਇਕ ਬਜ਼ੁਰਗ ਵਿਅਕਤੀ ਜਾਗਰ ਸਿੰਘ (65), ਜੋ ਜਲਾਲਾਬਾਦ ਦੀ ਗੋਬਿੰਦ ਨਗਰੀ ਵਿਖੇ ਪਿਛਲੇ 3 ਮਹੀਨਿਆਂ ਤੋਂ ਆਪਣੇ ਮਕਾਨ 'ਚ ਰਹਿ ਰਿਹਾ ਸੀ, ਦੀ ਲਾਸ਼ ਅੱਜ ਸਵੇਰੇ ਸਾਢੇ 5 ਵਜੇ ਗਲੀ 'ਚ ਪਈ ਹੋਈ ਮਿਲੀ।
ਮ੍ਰਿਤਕ ਜਾਗਰ ਸਿੰਘ ਦੀ ਭਾਣਜੀ ਸੋਮਾ ਰਾਣੀ ਨੇ ਦੱਸਿਆ ਕਿ ਉਸਦਾ ਮਾਮਾ ਕਾਫੀ ਸਮੇਂ ਤੋਂ ਬਿਮਾਰ ਸੀ, ਜਿਸ ਕਾਰਨ ਉਹ ਪਿਛਲੇ 7 ਦਿਨਾਂ ਤੋਂ ਉਸਦੇ ਕੋਲ ਰਹਿਣ ਲਈ ਆਈ ਹੋਈ ਹੈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਉਠੀ ਤਾਂ ਉਸ ਦਾ ਮਾਮਾ ਘਰ 'ਚ ਨਹੀਂ ਸੀ, ਜਦੋਂ ਉਹ ਗਲੀ 'ਚ ਆਈ ਤਾਂ ਦੇਖਿਆ ਕਿ ਗਲੀ 'ਚ ਪੁਲਸ ਮੁਲਾਜ਼ਮ ਖੜ੍ਹੇ ਹੋਏ ਸਨ ਅਤੇ ਉਸਦੇ ਮਾਮੇ ਦੀ ਮੌਤ ਹੋ ਚੁੱਕੀ ਸੀ। ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਦੇ ਏ.ਐੱਸ.ਆਈ ਚੰੰਦਰ ਸ਼ੇਖਰ ਨੇ ਪੁਲਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਲੈਣ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਚੋਣਾਂ ਦਾ ਰੇੜਕਾ ਖਤਮ, ਬਿਜਲੀ ਖਪਤਕਾਰਾਂ ਨੂੰ ਅਗਲੇ ਮਹੀਨੇ ਲੱਗ ਸਕਦੈ ਜ਼ੋਰਦਾਰ 'ਕਰੰਟ'
NEXT STORY