ਜਲਾਲਾਬਾਦ (ਸੇਤੀਆ) - ਜਲਾਲਾਬਾਦ 'ਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 19 ਸਤੰਬਰ ਨੂੰ ਹੋਈਆਂ ਸਨ, ਜਿਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਇਸ ਦੌਰਾਨ ਬਲਾਕ ਸੰਮਤੀ ਜ਼ੋਨ ਜਲਾਲਾਬਾਦ ਰੂਰਲ 1 ਅਕਾਲੀ ਦਲ ਦੇ ਗੁਰਦੀਪ ਸਿੰਘ ਨੇ 448 ਵੋਟਾਂ ਹਾਸਲ ਕਰਕੇ ਜਿਤ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਬਲਾਕ ਸੰਮਤੀ ਜ਼ੋਨ ਗੁਮਾਨੀ ਵਾਲਾ ਆਜ਼ਾਦ ਸੁਭਾਸ਼ ਚੰਦਰ ਨੇ 208 ਵੋਟਾਂ ਨਾਲ ਪ੍ਰਾਪਤ ਕਰਕੇ ਜਿਤ ਹਾਸਲ ਕਰ ਲਈ ਹੈ। 4 ਜ਼ੋਨਾਂ 'ਚੋਂ 3 'ਤੇ ਅਕਾਲੀ ਦਲ ਅੱਗੇ ਜਾ ਰਿਹਾ ਹੈ ਅਤੇ ਇਕ 'ਤੇ ਆਜ਼ਾਦ ਜਦਕਿ ਕਾਂਗਰਸ ਆਪਣਾ ਖਾਤਾ ਅਜੇ ਤੱਕ ਖੋਲ੍ਹ ਨਹੀਂ ਸਕੀ। ਜ਼ਿਲਾ ਪ੍ਰੀਸ਼ਦ ਦੇ ਜ਼ੋਨ ਇਕ 'ਚੋਂ ਅਕਾਲੀ ਦਲ ਅਤੇ ਦੂਜੇ 'ਚੋਂ ਕਾਂਗਰਸ ਅੱਗੇ ਚਲ ਰਹੀ ਹੈ।
. ਬਲਾਕ ਸੰਮਤੀ ਜ਼ੋਨ-3 ਤੋਂ ਪਰਮਜੀਤ ਕੌਰ ਅਕਾਲੀ ਦਲ ਜੇਤੂ
. ਜ਼ੋਨ ਨੰਬਰ-5 ਜੋਧਾ ਭੈਣੀ ਤੋਂ ਕਾਂਗਰਸ ਉਮੀਦਵਾਰ ਪ੍ਰਕਾਸ਼ ਕੌਰ 44 ਵੋਟਾਂ ਨਾਲ ਜੇਤੂ
ਕੇਰਲ ਨੰਨ ਰੇਪ ਕੇਸ:ਦੋਸ਼ੀ ਬਿਸ਼ਪ ਗ੍ਰਿਫਤਾਰ, ਅੱਜ ਹੋ ਸਕਦੀ ਹੈ ਕੋਰਟ 'ਚ ਪੇਸ਼ੀ
NEXT STORY