ਜਲੰਧਰ- ਇਥੋਂ ਦੀ ਬਸਤੀ ਦਾਨਿਸ਼ਮੰਦਾਂ ਦਾ ਰਹਿਣ ਵਾਲੀ 23 ਸਾਲਾ ਮਾਡਲ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਹੈ ਕਿ ਖ਼ੁਦ ਨੂੰ ਵੀਡੀਓ ਡਾਇਰੈਕਟਰ ਦੱਸਣ ਵਾਲੇ ਰਿਸ਼ਭ ਉਰਫ਼ ਗੈਰੀ ਸੰਧੂ ਉਸ ਦੀਆਂ ਤਿੰਨ ਐਕਟਿਵਾ, ਕਾਰ ਅਤੇ ਤਿੰਨ ਮੋਬਾਇਲ ਫੋਨ ਲੈ ਕੇ ਗਾਇਬ ਹੋ ਗਿਆ ਹੈ। ਮਾਡਲ ਦਾ ਭਰੋਸਾ ਗੈਰੀ ਨੇ ਇਹ ਕਹਿ ਕੇ ਜਿੱਤਿਆ ਸੀ ਕਿ ਉਹ ਜਲਦੀ ਹੀ ਉਸ ਨਾਲ ਵਿਆਹ ਕਰ ਲਵੇਗਾ। ਸੀ. ਪੀ. ਨੇ ਮਾਮਲੇ ਦੀ ਜਾਂਚ ਥਾਣਾ ਨੰਬਰ-5 ਵਿਚ ਦੀ ਪੁਲਸ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: ਭਗਵੰਤ ਮਾਨ ਲੜਨਗੇ ਧੂਰੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ
ਮਾਡਲ ਨੇ ਕਿਹਾ ਕਿ ਮਾਰਚ ਵਿਚ ਉਸ ਨੂੰ ਵੀਡੀਓ ਕਾਲ ਸੋਸ਼ਲ ਮੀਡੀਆ ਜ਼ਰੀਏ ਆਈ। ਕਾਲ ਕਰਨ ਵਾਲੇ ਗੈਰੀ ਸੰਧੂ ਨੇ ਕਿਹਾ ਕਿ ਉਹ ਵੀਡੀਓ ਡਾਇਰੈਕਟਰ ਹੈ। ਉਹ ਉਸ ਨੂੰ ਇਕ ਗਾਣੇ ਵਿਚ ਬਤੌਰ ਮਾਡਲ ਲੈਣਾ ਚਾਹੁੰਦਾ ਹੈ। ਗਾਣੇ ਵਿਚ ਮਾਡਲ ਦਾ ਆਫ਼ਰ ਸੁਣ ਕੇ ਉਸ ਨੇ ਹਾਮੀ ਭਰ ਦਿੱਤੀ ਸੀ। ਇਸ ਦੇ ਬਾਅਦ ਦੋਹਾਂ ਦੀਆਂ ਮੁਲਾਕਾਤਾਂ ਹੋਣ ਲੱਗੀਆਂ। ਗੈਰੀ ਉਸ ਨੂੰ ਵੱਖ-ਵੱਖ ਥਾਵਾਂ ’ਤੇ ਲੈ ਕੇ ਗਿਆ। ਇਸ ਦੌਰਾਨ ਗੈਰੀ ਨੇ ਉਸ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਮਾਡਲ ਅਤੇ ਉਸ ਦਾ ਪਰਿਵਾਰ ਵੀ ਰਿਸ਼ਤੇ ਲਈ ਰਾਜ਼ੀ ਹੋ ਗਿਆ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਮਾਮਲੇ ’ਚ ਹਾਈਕੋਰਟ ਨੇ ਫ਼ੈਸਲਾ ਰੱਖਿਆ ਰਾਖਵਾਂ
ਖ਼ੁਦ ਨੂੰ ਪਿੰਡ ਭਾਖੜੀਵਾਲਾ ਦਾ ਦੱਸਣ ਵਾਲੇ ਗੈਰੀ ਨੇ ਆਪਣੇ ਤਾਏ ਨਾਲ ਮਾਡਲ ਦੀ ਫੈਮਿਲੀ ਨਾਲ ਮਿਲਵਾ ਦਿੱਤਾ ਸੀ। ਮਾਡਲ ਨੇ ਕਿਹਾ ਕਿ ਗੈਰੀ ਦੇ ਝਾਂਸੇ ਵਿਚ ਆ ਕੇ ਤਿੰਨ ਵਾਰ ਉਸ ਦੇ ਨਾਂ ਉਤੇ ਵੱਖ-ਵੱਖ ਸ਼ੋਅਰੂਮ ’ਚ ਐਕਟਿਵਾ ਕਿਸ਼ਤਾਂ ’ਤੇ ਖ਼ਰੀਦੀ ਸੀ। ਇਕ ਦਿਨ ਕਾਰ ਲੈ ਗਿਆ, ਦੋਬਾਰਾ ਵਾਪਸ ਨਹੀਂ ਆਇਆ। ਦੋ ਮਹੀਨਿਆਂ ਤੋਂ ਗੈਰੀ ਗਾਇਬ ਹੋ ਗਿਆ। ਗੈਰੀ ਕਦੋਂ ਉਸ ਨਾਲ ਠੱਗੀ ਕਰ ਗਿਆ, ਉਸ ਦਾ ਪਤਾ ਹੀ ਨਹੀਂ ਲੱਗਾ। ਗੈਰੀ ਦਾ ਸੁਰਾਗ ਨਾ ਮਿਲਣ ਅਤੇ ਠੱਗੀ ਹੋਣ ਨੂੰ ਲੈ ਕੇ ਪੀੜਤਾ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਵੱਲੋਂ ਆਈਲੈੱਟਸ ਸੈਂਟਰਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਇਹ ਨਵੇਂ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਿਕਰਮ ਮਜੀਠੀਆ ਦੀ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ, ਹਰ ਪੱਖ 'ਤੇ ਖੁੱਲ੍ਹ ਕੇ ਬੋਲੇ (ਵੀਡੀਓ)
NEXT STORY