ਜਲੰਧਰ (ਮਹੇਸ਼) : ਲੱਦੇਵਾਲੀ 'ਚ ਚੋਰਾਂ ਵਲੋਂ ਦਿਨ-ਦਿਹਾੜੇ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤੋਸ਼ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਲੱਦੇਵਾਲੀ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਦੀ ਆਸਟ੍ਰੇਲੀਆ ਤੋਂ ਭਾਰਤ ਆਏ ਹਨ ਤੇ ਅੱਜ ਸਵੇਰੇ 8 ਵਜੇ ਦੀ ਕਰੀਬ ਉਹ ਕੰਮ ਦੀ ਸਿਲਸਿਲੇ 'ਚ ਈ.ਐੱਸ.ਆਈ. ਹਸਪਤਾਲ ਜਲੰਧਰ ਗਏ ਹੋਏ ਸਨ। ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਤੁਹਾਡੇ ਘਰ 'ਚ ਚੋਰੀ ਹੋ ਗਈ ਹੈ। ਘਰ ਪਹੁੰਚ 'ਤੇ ਉਨ੍ਹਾਂ ਦੇਖਿਆ ਕਿ ਰਸੋਈ ਦੀ ਖਿੜਕੀ ਦੀ ਗਰਿੱਲ ਟੁੱਟੀ ਹੋਈ ਸੀ ਤੇ ਘਰ 'ਚ ਮੌਜੂਦ 1 ਹਜ਼ਾਰ ਆਸਟ੍ਰੇਲੀਅਨ ਡਾਲਰ, 35 ਹਜ਼ਾਰ ਦੀ ਭਾਰਤੀ ਕਰੰਸੀ, ਸੋਨੇ ਗਹਿਣੇ, ਦੋ ਟੋਪਸ ਦੀਆਂ ਜੋੜੀਆਂ ਤੇ ਇਕ ਚੈਨ ਚੋਰੀ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਥਾਣਾ ਰਾਮਾਮੰਡੀ ਦੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਨੂੰ ਮਿਲਿਆ ਇਕ ਹੋਰ ਇੰਟਰਨੈਸ਼ਨਲ ਏਅਰਪੋਰਟ
NEXT STORY