ਜਲੰਧਰ (ਖੁਰਾਣਾ)— ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ ਲਾਕਡਾਊਨ ਹੈ ਅਤੇ 21 ਦਿਨ ਲਈ ਸਾਰੇ ਕੰਮ-ਕਾਜ ਬੰਦ ਪਏ ਹਨ, ਉਥੇ ਹੀ ਦੂਜੇ ਪਾਸੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਅਤੇ ਉਨ੍ਹਾਂ ਦੇ ਰੋਜ਼ਗਾਰ 'ਤੇ ਸੰਕਟ ਮੰਡਰਾਅ ਰਿਹਾ ਹੈ। ਅਜਿਹੇ ਹਾਲਾਤ 'ਚ ਜਲੰਧਰ ਨਗਰ ਨਿਗਮ ਨੇ ਆਪਣੇ ਉਨ੍ਹਾਂ 160 ਸੀਵਰਮੈਨਾਂ ਨੂੰ ਨੌਕਰੀ 'ਚੋਂ ਕੱਢ ਦਿੱਤਾ ਹੈ, ਜਿਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਠੇਕੇ 'ਤੇ ਭਰਤੀ ਕੀਤਾ ਸੀ। ਨਿਗਮ ਪ੍ਰਸ਼ਾਸਨ ਨੇ ਆਪਣੇ ਸਾਰੇ 80 ਕੌਂਸਲਰਾਂ ਨੂੰ 2-2 ਸੀਵਰਮੈਨ ਦਿੱਤੇ ਸਨ ਅਤੇ ਉਨ੍ਹਾਂ ਨੂੰ ਸ਼ਹਿਰ ਦੀਆਂ ਰੋਡ-ਗਲੀਆਂ ਆਦਿ ਦੀ ਸਫਾਈ ਦਾ ਕੰਮ ਸੌਂਪਿਆ ਗਿਆ ਸੀ। ਇਹ ਸਾਰੇ 160 ਸੀਵਰਮੈਨ ਇਨ੍ਹੀਂ ਦਿਨੀਂ ਕੰਮ ਕਰ ਰਹੇ ਸਨ।
ਇਹ ਵੀ ਪੜ੍ਹੋ: ਜਲੰਧਰ: ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਗਿਆ ਆਈਸੋਲੇਟ
ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਹੋਇਆ ਅਜਿਹਾ ਸਾਦਾ ਵਿਆਹ, ਜਿਸ ਨੂੰ ਦੇਖ ਤੁਸੀਂ ਵੀ ਕਰੋਗੇ ਵਾਹ-ਵਾਹ (ਤਸਵੀਰਾਂ)
ਇਸ ਦੌਰਾਨ ਸਮਾਜ ਸੇਵਕ ਬਿਸ਼ਨ ਦਾਸ ਸਹੋਤਾ ਨੇ ਠੇਕੇ 'ਤੇ ਹੋਈ ਇਸ ਭਰਤੀ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਕ ਕੰਟੈਂਪਟ ਪਟੀਸ਼ਨ ਦਰਜ ਕੀਤੀ ਸੀ। ਦਰਅਸਲ ਹਾਈ ਕੋਰਟ ਨੇ ਪਿਛਲੇ ਸਾਲ ਹੁਕਮ ਦਿੱਤੇ ਸਨ ਕਿ ਕੋਈ ਵੀ ਨਗਰ ਨਿਗਮ ਠੇਕੇ ਦੇ ਆਧਾਰ 'ਤੇ ਸੀਵਰਮੈਨ ਜਾਂ ਸਫਾਈ ਕਰਮਚਾਰੀਆਂ ਦੀ ਭਰਤੀ ਨਹੀਂ ਕਰ ਸਕਦਾ। ਇਨ੍ਹਾਂ ਹੁਕਮਾਂ 'ਚ ਇਹ ਵੀ ਕਿਹਾ ਗਿਆ ਸੀ ਕਿ ਕੋਈ ਵੀ ਨਗਰ ਨਿਗਮ ਮੈਨੂਅਲ ਸੀਵਰ ਦੀ ਸਫਾਈ ਦਾ ਕੰਮ ਨਹੀਂ ਕਰਵਾਏਗਾ।
ਇਹ ਵੀ ਪੜ੍ਹੋ: DGP ਦਿਨਕਰ ਗੁਪਤਾ ਨੇ ਟਵਿੱਟਰ ਹੈਂਡਲ ਤੋਂ ਡਿਲੀਟ ਕੀਤਾ ਸਿੱਧੂ ਮੂਸੇਵਾਲਾ ਦਾ ਵਿਵਾਦਤ ਗਾਣਾ
ਜਦੋਂ ਪੁਟੀਸ਼ਨਕਰਤਾ ਨੇ ਨਿਗਮ ਪ੍ਰਸ਼ਾਸਨ ਨੂੰ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਤਾਂ ਨਿਗਮ ਅਧਿਕਾਰੀਆਂ ਨੇ ਇਸ ਭਰਤੀ ਪ੍ਰਕਿਰਿਆ ਨੂੰ ਹੀ ਰੱਦ ਕਰਨ ਦੇ ਹੁਕਮ ਦੇ ਦਿੱਤੇ। ਇਸ ਕਾਰਨ ਹੁਣ 160 ਸੀਵਰਮੈਨਾਂ ਨੂੰ ਘਰ ਬੈਠਣਾ ਹੋਵੇਗਾ ਪਰ ਜਿੰਨੇ ਦਿਨ ਇਨ੍ਹਾਂ ਕਰਮਚਾਰੀਆਂ ਨੇ ਕੰਮ ਕੀਤਾ ਹੈ, ਉਨ੍ਹਾਂ ਨੂੰ ਨਿਗਮ ਪ੍ਰਸ਼ਾਸਨ ਓਨੇ ਦਿਨ ਦੀ ਤਨਖਾਹ ਦੇ ਵੀ ਦੇਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ 160 ਸੀਵਰਮੈਨਾਂ ਦੀ ਠੇਕੇ ਦੇ ਆਧਾਰ 'ਤੇ ਭਰਤੀ ਸਬੰਧੀ ਪਿਛਲੇ ਮਹੀਨੇ ਨਿਗਮ ਪ੍ਰਸ਼ਾਸਨ ਅਤੇ ਨਿਗਮ ਯੂਨੀਅਨ 'ਚ ਕਾਫ਼ੀ ਵਿਵਾਦ ਹੋਇਆ ਸੀ, ਜਿਸ ਕਾਰਨ ਪੂਰੇ ਸ਼ਹਿਰ 'ਚ 8 ਦਿਨ ਸਫਾਈ ਸੇਵਕਾਂ ਦੀ ਹੜਤਾਲ ਰਹੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਗੜ੍ਹਸ਼ੰਕਰ 'ਚੋਂ ਫਿਰ ਪਾਜ਼ੀਟਿਵ ਕੇਸ ਆਇਆ ਸਾਹਮਣੇ
ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦਾ ਵਿਰੋਧ, ਸੰਗਤ 'ਚ ਰੋਸ
NEXT STORY