ਜਲੰਧਰ (ਸੋਮਨਾਥ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ’ਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਸਰਕਾਰੀ ਦਫ਼ਤਰਾਂ ’ਚ ਏ. ਸੀ. ਚਲਾਉਣ ’ਤੇ ਰੋਕ ਲਗਾਈ ਗਈ ਹੈ, ਉਥੇ ਹੀ ਜਲੰਧਰ ਦੇ ਮੇਅਰ ਦੇ ਕਮਰੇ ਨੂੰ ਠੰਡਾ ਕਰਨ ਲਈ ਨਵੇਂ ਏ. ਸੀ. ਦਾ ਪ੍ਰਸਤਾਵ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਸਬੰਧੀ ਜਲੰਧਰ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ, ਦਿਵਿਆਂਗ ਲਾਭਪਾਤਰੀਆਂ ਦਾ ਉਨ੍ਹਾਂ ਦੀਆਂ ਬਰੂਹਾਂ 'ਤੇ ਹੋਵੇਗਾ ਟੀਕਾਕਰਨ
ਦਰਅਸਲ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਦੇ ਮਾਡਲ ਟਾਊਨ ਸਥਿਤ ਸਰਕਾਰੀ ਰਿਹਾਇਸ਼ ’ਚ ਡੇਢ ਟਨ ਦਾ ਏ. ਸੀ. ਲਗਾਉਣ ਦਾ ਪ੍ਰਸਤਾਵ ਇਥੋਂ ਦੇ ਅਧਿਕਾਰੀਆਂ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਦੀ ਕੀਮਤ 1.34 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਇਲਾਵਾ ਸਰਕਾਰੀ ਰਿਹਾਇਸ਼ ਦੀਆਂ ਕੁਰਸੀਆਂ ਦੀ ਮੁਰਮੰਤ ’ਤੇ 75, 220 ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਸਬੰਧ ’ਚ 9 ਜੁਲਾਈ ਨੂੰ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ’ਚ ਵਰਕ ਆਰਡਰ ਲਈ ਪ੍ਰਸਤਾਵ ਲਿਆਂਦੇ ਜਾ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਵੱਛ ਭਾਰਤ ਮੁਹਿੰਮ ਤਹਿਤ ਬੈਟਰੀ ਵਾਲੇ 100 ਈ-ਰਿਕਸ਼ਾ ਵੀ ਖ਼ਰੀਦਣ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ਨੂੰ ਖ਼ਰੀਦਣ ਲਈ ਨਗਰ-ਨਿਗਮ ਨੂੰ 3.38 ਕਰੋੜ ਰੁਪਏ ਖ਼ਰਚ ਕਰਨੇ ਹੋਣਗੇ।
ਇਹ ਵੀ ਪੜ੍ਹੋ: ਫਿਲੌਰ: ਪਲਾਂ 'ਚ ਉੱਜੜਿਆ ਹੱਸਦਾ-ਵੱਸਦਾ ਘਰ, ਭਿਆਨਕ ਹਾਦਸੇ 'ਚ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ 'ਪਰਲ ਕੰਪਨੀ' ਦੀਆਂ ਜਾਇਦਾਦਾਂ ਵੇਚੀਆਂ ਜਾ ਰਹੀਆਂ : ਕੁਲਤਾਰ ਸੰਧਵਾਂ
NEXT STORY