ਜਲੰਧਰ ( ਬੀ. ਐੱਨ. 285/2, ਵਿਨੀਤ)- ਜੈਨ ਓਵਰਸੀਜ਼ ਸਰਵਿਸਿਜ਼, ਮੰਡ ਕੰਪਲੈਕਸ, ਕਪੂਰਥਲਾ ਚੌਕ ’ਚ ਚੱਲ ਰਹੇ ‘ਸਟੱਡੀ ਕਨਾਡਾ’ ਪ੍ਰੋਗਰਾਮ ਤਹਿਤ ਸ਼ੁਰੂ ਹੋਏ ਸੈਮੀਨਾਰਾਂ ਦੀ ਲੜੀ ਤਹਿਤ ਅੱਜ ਕੰਪਨੀ ਪ੍ਰੋਗਰਾਮ ’ਚ ਨੈੱਟ ਕਾਲਜ, ਕਨਾਡਾ ਦੇ 3 ਦਿਨੀਂ ਸੈਮੀਨਾਰ ਦੀ ਸ਼ੁਰੂਆਤ ਹੋਈ, ਜਿਸ ’ਚ ਕਾਲਜ ’ਚ ਇੰਟਰਨੈਸ਼ਨਲ ਇਨਰਾਲਮੈਂਟ ਮਿਸ ਜੇਨਾ ਸਿਬਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਮਿਤ ਜੈਨ ਦੇ ਨਿਰਦੇਸ਼ਾਂ ਅਨੁਸਾਰ ਇਸ ਸੈਮੀਨਾਰ ’ਚ ਮੈਨੇਜਰ ਰੂਬੀ ਭਾਰਦਵਾਜ ਨੇ ਨੈੱਟ ਦੇ ਪ੍ਰਤੀਨਿਧਿਆਂ ਦਾ ਸਵਾਗਤ ਕੀਤਾ। ਮਿਸ ਜੇਨਾ ਇਸ ਦੌਰਾਨ ਭਾਰੀ ਗਿਣਤੀ ’ਚ ਸ਼ਾਮਲ ਹੋਏ ਸਟੂਡੈਂਟਸ ਨਾਲ ਇੰਟਰੈਕਸ਼ਨ ਕਰਦੇ ਹੋਏ ਉਨ੍ਹਾਂ ਨੂੰ ਨੈਟ ਕਾਲਜ, ਕਨਾਡਾ ’ਚ ਮੌਜੂਦ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਾਲਜ ’ਚ ਮੌਜੂਦ ਐਪਲਾਈਡ ਬਿਜ਼ਨੈੱਸ ਐਡਮਿਨ (ਫਾਇਨਾਂਸ), ਟੈਕਨਾਲੋਜੀ ਇਨ ਕੰਸਟਰੱਕਸ਼ਨ ਮੈਨੇਜਮੈਂਟ, ਕੰਪਿਊਟਰ ਇੰਜੀਨੀਅਰਿੰਗ ਟੈਕਨਾਲੋਜੀ, ਡਿਜੀਟਲ ਮੀਡੀਆ ਅਤੇ ਆਈ. ਟੀ. ਇਲੈਕਟ੍ਰੀਕਲ ਇੰਜੀਨੀਅਰਿੰਗ ਟੈਕਨਾਲੋਜੀ, ਇੰਟੀਰੀਅਰ ਡਿਜ਼ਾਈਨਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਸਮੇਤ ਹੋਰ ਕੋਰਸਾਂ ’ਚ ਉਨ੍ਹਾਂ ਦੇ ਕਰੀਅਰ ਦੀਆਂ ਸੰਭਾਵਨਾਵਾਂ ’ਤੇ ਵੀ ਚਾਨਣਾ ਪਾਇਆ। ਸੈਮੀਨਾਰ ’ਚ ਮਿਸ ਜੇਨਾ ਨੇ ਸਟੂਡੈਂਟਸ ਦੇ ਸਟੱਡੀ ਡਾਕੂਮੈਂਟਸ ਦੇ ਆਧਾਰ ’ਤੇ ਉਨ੍ਹਾਂ ਨੂੰ ਮਈ ਅਤੇ ਸਤੰਬਰ, 2019 ਅਤੇ ਜਨਵਰੀ, 2020 ’ਚ ਦਾਖਲੇ ਦੀ ਜਾਣਕਾਰੀ ਦਿੱਤੀ। ਮੈਨੇਜਰ ਰੂਬੀ ਭਾਰਦਵਾਜ ਨੇ ਦੱਸਿਆ ਕਿ ਸੈਮੀਨਾਰ ਦੇ ਦੂਸਰੇ ਦਿਨ ਮਿਸ ਜੇਨਾ ਚੁਣੇ ਹੋਏ ਸਟੂਡੈਂਟਸ ਲਈ 190 ਡਾਲਰ ਦੀ ਅੈਪਲੀਕੇਸ਼ਨ ਫੀਸ ’ਚ ਛੋਟ ਦੀ ਵੀ ਸੁਵਿਧਾ ਦਿੱਤੀ ਗਈ ਹੈ।
ਨਾਜਾਇਜ਼ ਕਾਲੋਨੀਆਂ 700 ਪਰ ਰੈਗੂਲਰ ਕਰਾਉਣ ਲਈ ਆਈਆਂ ਸਿਰਫ 7 ਅਰਜ਼ੀਆਂ
NEXT STORY