ਜਲੰਧਰ (ਮਹੇਸ਼)-ਟਰੈਫਿਕ ਪੁਲਸ ਨੇ ਸਰਕਾਰੀ ਨੌਕਰੀ ਕਰਦੀ ਇਕ ਔਰਤ ਦਾ ਰਸਤੇ ਵਿਚ ਡਿੱਗਿਆ ਪਰਸ ਉਸ ਨੂੰ ਮੋੜ ਕੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਪਰਸ ਮੋੜਨ ਵਾਲੇ ਟਰੈਫਿਕ ਪੁਲਸ ਦੇ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਉਹ ਸਣੇ ਪੁਲਸ ਪਾਰਟੀ ਦਕੋਹਾ ਫਾਟਕ ਕੋਲ ਨਾਕੇ ’ਤੇ ਖੜ੍ਹੇ ਸਨ ਕਿ ਇਸ ਦੌਰਾਨ ਉਥੇ ਡਿੱਗਿਆ ਇਕ ਪਰਸ ਉਨ੍ਹਾਂ ਨੂੰ ਮਿਲਿਆ, ਜਿਸ ਬਾਰੇ ਇਕ ਰਾਹਗੀਰ ਨੇ ਦੱਸਿਆ ਕਿ ਇਹ ਪਰਸ ਦਕੋਹਾ ਵੱਲ ਐਕਟਿਵਾ ’ਤੇ ਗਈ ਇਕ ਔਰਤ ਦਾ ਹੈ, ਜਿਸ ਤੋਂ ਬਾਅਦ ਟਰੈਫਿਕ ਪੁਲਸ ਮੁਲਾਜ਼ਮਾਂ ਨੇ ਉਸ ਤੱਕ ਪਹੁੰਚ ਬਣਾਈ ਅਤੇ ਜਾਂਚ ਤੋਂ ਬਾਅਦ ਪਰਸ ਔਰਤ ਨੂੰ ਮੋੜ ਦਿੱਤਾ। ਪਰਸ ਵਿਚ 5-6 ਹਜ਼ਾਰ ਦੀ ਨਕਦੀ, ਕੀਮਤੀ ਮੋਬਾਇਲ ਅਤੇ ਹੋਰ ਕਾਗਜ਼ਾਤਾਂ ਤੋਂ ਇਲਾਵਾ ਘਰ ਤੇ ਆਫਿਸ ਦੀਆਂ ਚਾਬੀਆਂ ਸਨ। ਔਰਤ ਨੇ ਪਰਸ ਮਿਲਣ ’ਤੇ ਟਰੈਫਿਕ ਪੁਲਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਵਕੀਲਾਂ ਵੱਲੋਂ ਜਨਰਲ ਹਾਊਸ ’ਚ ਬਾਰ ਕਾਊਂਸਲ ਦੇ ਪ੍ਰਸਤਾਵਾਂ ਦਾ ਸਮਰਥਨ
NEXT STORY