ਜਲੰਧਰ (ਪੁਨੀਤ)-ਇੰਪਰੂਵਮੈਂਟ ਟਰੱਸਟ ਵਿਚ ਕਰਮਚਾਰੀਆਂ ਦੀ ਕਮੀ ਕਿਸੇ ਤੋਂ ਲੁਕੀ ਨਹੀਂ ਹੈ ਜਿਸ ਕਾਰਨ ਜਨਤਾ ਨੂੰ ਕੰਮ ਕਰਵਾਉਣ ਵਿਚ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਾਵਜੂਦ ਇਸ ਦੇ ਟਰੱਸਟ ਦਫਤਰ ਵਿਚ ਕੰਮ ਕਰਨ ਵਾਲੇ ਗਿਣੇ-ਚੁਣੇ ਕਰਮਚਾਰੀਆਂ ਦੀ ਤਨਖਾਹ ’ਤੇ ਅਗਲੇ ਵਿੱਤੀ ਵਰ੍ਹੇ ਵਿਚ ਟਰੱਸਟ ਵਲੋਂ 6.90 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਵਿਚ ਉਹ ਕਰਮਚਾਰੀ ਵੀ ਸ਼ਾਮਲ ਹਨ ਜੋ ਟਰੱਸਟ ਦੀਆਂ ਕਾਲੋਨੀਆਂ ਵਿਚ ਕੰਮ ਕਰਦੇ ਹਨ, ਟਰੱਸਟ ਵਲੋਂ ਜੋ ਬਜਟ ਬਣਾਇਆ ਗਿਆ ਹੈ ਉਸ ਵਿਚ ਕਰਮਚਾਰੀਆਂ ਦੀ ਤਨਖਾਹ ਲਈ 6.90 ਕਰੋੜ ਰੁਪਏ ਰੱਖੇ ਗਏ ਹਨ। ਇਨ੍ਹਾਂ ਵਿਚੋਂ 3.40 ਕਰੋੜ ਰੁਪਏ ਮੌਜੂਦਾ ਕਰਮਚਾਰੀਆਂ ਦੀ ਸੈਲਰੀ ਹੈ ਜਦੋਂ ਕਿ 3.50 ਕਰੋੜ ਰੁਪਏ ਰਿਟਾਇਰਡ ਸਟਾਫ ਅਤੇ ਰਿਟਾਇਰ ਹੋਣ ਵਾਲੇ ਸਟਾਫ ਲਈ ਰੱਖੇ ਗਏ ਹਨ।ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ ਕੋਲ ਇੰਪਰੂਵਮੈਂਟ ਟਰੱਸਟ ਦਾ ਐਡੀਸ਼ਨਲ ਚਾਰਜ ਹੈ ਜਿਸ ਕਾਰਨ ਉਨ੍ਹਾਂ ਨੂੰ ਤਨਖਾਹ ਨਗਰ ਨਿਗਮ ਕੋਲੋਂ ਮਿਲਦੀ ਹੈ। ਇਸ ਦੇ ਬਾਵਜੂਦ ਟਰੱਸਟ ਨੇ ਚੇਅਰਮੈਨ ਦੀ ਤਨਖਾਹ ਲਈ ਬਜਟ ਵਿਚ ਤਨਖਾਹ ਦੀ ਰਕਮ ਰੱਖੀ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਸਿਆਸੀ ਪਾਰਟੀ ਨਾਲ ਸਬੰਧਤ ਚੇਅਰਮੈਨ ਲਾਇਆ ਜਾਂਦਾ ਹੈ ਤਾਂ ਉਸ ਨੂੰ ਟਰੱਸਟ ਵਲੋਂ ਤਨਖਾਹ ਦਿੱਤੀ ਜਾਂਦੀ ਹੈ। ਇਹ ਰਕਮ 12,500 ਰੁਪਏ ਦੇ ਕਰੀਬ ਬਣਦੀ ਹੈ। ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਿਆਸੀ ਚੇਅਰਮੈਨ ਲਗਾਇਆ ਜਾਵੇਗਾ।ਪਿਛਲੇ ਕੁਝ ਦਿਨਾਂ ਵਾਂਗ ਟਰੱਸਟ ਦਫਤਰ ਵਿਚ ਅੱਜ ਵੀ ਪੂਰਾ ਦਿਨ ਬਜਟ ਸਬੰਧੀ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਕਈ ਸਕੀਮਾਂ ਨਾਲ ਸਬੰਧਤ ਫੈਸਲੇ ਫਾਈਨਲ ਨਹੀਂ ਹੋ ਸਕੇ। ਈ. ਓ. ਸੁਰਿੰਦਰ ਕੁਮਾਰੀ ਦੀ ਮੌਜੂਦਗੀ ਵਿਚ ਟਰੱਸਟ ਆਫਿਸ ਵਿਚ ਇਹ ਪਹਿਲਾ ਬਜਟ ਹੈ ਜਿਸ ਕਾਰਨ ਉਹ ਬਜਟ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਉਹ ਚਾਹੁੰਦੀ ਹੈ ਕਿ ਲਾਭ ਦਾ ਬਜਟ ਪੇਸ਼ ਕੀਤਾ ਜਾਵੇ ਪਰ ਅਜਿਹਾ ਸੰਭਵ ਹੁੰਦਾ ਨਜ਼ਰ ਨਹੀਂ ਰਿਹਾ।ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਵਲੋਂ ਅੱਜ ਤਨਖਾਹ ਰਿਲੀਜ਼ ਕਰ ਦਿੱਤੀ ਗਈ। ਆਰਥਿਕ ਤੰਗੀ ਨਾਲ ਜੂਝ ਰਹੇ ਇੰਪਰੂਵਮੈਂਟ ਟਰੱਸਟ ਦੇ ਕਰਮਚਾਰੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਸਨ। ਕਈ ਵਾਰ ਟਰੱਸਟ ਕਰਮਚਾਰੀਆਂ ਨੂੰ ਮਹੀਨੇ ਦੇ ਆਖਰੀ ਹਫਤੇ ਤਨਖਾਹ ਰਿਲੀਜ਼ ਕੀਤੀ ਗਈ ਹੈ। ਅੱਜ ਤਨਖਾਹ ਰਿਲੀਜ਼ ਹੋਣ ਤੋਂ ਬਾਅਦ ਕਰਮਚਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਪਟਵਾਰੀ ਦੀ ਕਮੀ ਕਾਰਨ ਟਰੱਸਟ ਦਫਤਰ ਦੇ ਰੁਕੇ ਕੰਮਪਟਵਾਰੀ ਦੀ ਕਮੀ ਟਰੱਸਟ ਆਫਿਸ ਲਈ ਪ੍ਰੇਸ਼ਾਨੀ ਤੋਂ ਘੱਟ ਨਹੀਂ। ਟਰੱਸਟ ਨੇ ਇਸ ਭਰਤੀ ਲਈ ਮਤਾ ਵੀ ਰੱਖ ਦਿੱਤਾ ਹੈ ਅਤੇ ਇਸ ਮੀਟਿੰਗ ਵਿਚ ਇਸ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਗਈ ਪਰ ਅਜੇ ਤਕ ਕਰਮਚਾਰੀ ਦੀ ਠੇਕੇ ’ਤੇ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਟਰੱਸਟ ਕਰਮਚਾਰੀਆਂ ਦਾ ਕਹਿਣਾ ਹੈ ਕਿ ਪਟਵਾਰੀ ਦਾ ਕੰਮ ਕਰਨਾ ਉਨ੍ਹਾਂ ਦੇ ਵੱਸ ਦਾ ਨਹੀਂ ਹੈ। ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਹਿਸੀਲ ਵਿਚ ਪਟਵਾਰੀ ਨਾਲ ਸਬੰਧਤ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ ਟਰੱਸਟ ਆਫਿਸ ਵਿਚ ਸਟਾਫ ਦੀ ਕਮੀ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ ਕਿਉਂਕਿ ਕਰਮਚਾਰੀ ਕੋਰਟ ਕੇਸਾਂ ਵਿਚ ਰੁੱਝੇ ਰਹਿੰਦੇ ਹਨ ਅਤੇ ਕੋਈ ਚੋਣ ਡਿਊਟੀ ’ਤੇ ਜਾ ਰਿਹਾ ਹੈ। ਟਰੱਸਟ ਵਲੋਂ ਠੇਕੇ ’ਤੇ ਕਰਮਚਾਰੀ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ।
ਫੇਸਬੁੱਕ ਤੇ ਗੂਗਲ ਨੇ ਰੋਹਿਤ ਨੂੰ ਦਿੱਤਾ ਸਿੰਗਾਪੁਰ ਸਕਿਓਰਿਟੀ ਕਾਨਫਰੰਸ ’ਚ ਸ਼ਾਮਲ ਹੋਣ ਦਾ ਸੱਦਾ
NEXT STORY