ਜਲੰਧਰ (ਮਨਜੀਤ)-ਜਲੰਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਜਲੰਧਰ ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ ਵਿਸਾਖੀ ਦਾ ਤਿਉਹਾਰ ਬਡ਼ੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਨ ਉਪੰਰਤ ਬੱਚਿਆਂ ਵਲੋਂ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਗੀਤ, ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ। ਸਕੂਲ ਦੇ ਐੱਮ. ਡੀ. ਰਣਜੀਤ ਸਿੰਘ ਮਰੋਕ ਤੇ ਸਕੱਤਰ ਕੁਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਯਾਦ ਰੱਖਣ ਤੇ ਵਿਰਸੇ ਨੂੰ ਉਜਾਗਰ ਕਰਨ ਲਈ ਹਮੇਸ਼ਾ ਤੱਤਪਰ ਰਹਿਣ ਲਈ ਪ੍ਰੇਰਿਆ, ਜਦ ਕਿ ਪ੍ਰਿੰ. ਤਰਜਿੰਦਰਪਾਲ ਸਿੰਘ ਤੇ ਮੈਡਮ ਸਰਬਜੀਤ ਕੌਰ ਨੇ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਤੇ ਇਸ ਦਿਨ ਧਾਰਮਕ ਤੇ ਦੇਸ਼ ਦੀ ਆਜ਼ਾਦੀ ’ਚ ਇਸ ਦਿਹਾਡ਼ੇ ਦੀ ਮਹੱਤਤਾ ’ਤੇ ਚਾਨਣਾ ਪਾਇਆ। ਅੰਤ ’ਚ ਮੁਟਿਆਰਾਂ ਤੇ ਗੱਭਰੂਆਂ ਵਲੋੋਂ ਗਿੱਧੇ-ਭੰਗਡ਼ੇ ਨਾਲ ਨੱਚਦੇ-ਗਾਉਂਦੇ ਸਮਾਗਮ ਨੂੰ ਅੰਤਿਮ ਪਡ਼ਾਵਾਂ ਵੱਲ ਲਿਜਾਇਆ ਗਿਆ। ਇਸ ਮੌਕੇ ਮੈਡਮ ਗੁਰਮੀਤ ਕੌਰ ਵਿਰਕ, ਸੋਨਿਕਾ, ਪਰਮਜੀਤ ਕੌਰ ਸਮੇਤ ਹੋਰ ਸਕੂਲ ਸਟਾਫ ਮੌਜੂਦ ਸੀ।
ਵਿਸਾਖੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਵੇਗਾ : ਪ੍ਰਧਾਨ ਕੁਲਾਰ
NEXT STORY