ਜਲੰਧਰ (ਬੀ. ਐੱਨ. 587/4)-ਆਈ. ਟੀ. ਸੀ. ਫਾਰਚੂਨ ਐਵੇਨਿਊ, ਲਾਜਪਤ ਨਗਰ ਜਲੰਧਰ ਵਲੋਂ 12 ਤੋਂ 15 ਅਪ੍ਰੈਲ ਤਕ ਵਿਸਾਖੀ ਮਹਾਉਤਸਵ ਮਨਾਇਆ ਜਾ ਰਿਹਾ ਹੈ। ਇਸ ਮਹਾਉਤਸਵ ਦੌਰਾਨ ਹੋਟਲ ਤੇ ਰੈਸਟੋਰੈਂਟ ਓਰਵਿਡ ਸਪੈਸ਼ਇਲਟੀ ਨੂੰ ਵਿਸਾਖੀ ਥੀਮ ਬਿਹਤਰੀਨ ਤਰੀਕੇ ਨਾਲ ਸਜਾਇਆ ਗਿਆ। ਸੁੰਦਰ ਨਜਾਰਿਆਂ ਨਾਲ ਪੰਜਾਬੀ ਗੀਤਾਂ ਅਤੇ ਸਵਾਦਿਸ਼ਟ ਖਾਣੇ ਨਾਲ ਗਾਹਕਾਂ ਨੇ ਇਕ ਵੱਖਰਾ ਹੈ ਆਨੰਦ ਮਹਿਸੂਸ ਕੀਤਾ।ਇਸ ਮਹਾਉਤਸਵ ਨੂੰ ਮਨਾਉਣ ਲਈ ਬਿਹਤਰੀਨ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣਾ ਪਰੋਸਿਆ ਗਿਆ। ਪੰਜਾਬ ਅਤੇ ਪੰਜਾਬੀਅਤ ਦੀ ਖੁਸ਼ਬੂ ਬਿਖੇਰੀ ਆਪਣੀ ਬਿਹਤਰੀਨ ਡਿਸ਼ਿਜ਼ ਬਾਰੇ ਦੱਸਦੇ ਹੋਏ ਰੈੱਡ ਸ਼ੈਫ ਅਮਿਤ ਸਲਾਥਾ ਨੇ ਦੱਸਿਆ ਕਿ ਪੰਜਾਬ ਦੀ ਬਿਹਤਰੀਨ ਡਿਸ਼ ਜਿਵੇਂ ਕਿ ਅੰਮ੍ਰਿਤਸਰੀ ਮੱਛੀ ਫਰਾਈ, ਰਾੜਾ ਮਟਨ, ਚੂਜਾ ਤੋਂ ਇਲਾਵਾ ਵੈਜੀਟੇਰੀਅਨ ਪਨੀਰ, ਪੁਦੀਨਾ ਟਿੱਕਾ, ਪਾਲਕ ਅਜੀਰ ਕਬਾਬ, ਕਾਜੂ ਮਟਰ ਦੀ ਟਿੱਕੀ ਆਦਿ ਬਹੁਤ ਹੀ ਸਪੈਸ਼ਲ ਅਤੇ ਰਵਾਇਤੀ ਤਰੀਕੇ ਨਾਲ ਬਣਾਏ ਗਏ ਹਨ। ਮਠਿਆਈਆਂ ਵਿਚ ਹੀਰ ਦੀ ਖੀਰ, ਅੰਗੂਰੀ ਰਸ ਮਲਾਈ, ਰਬੜੀ ਦੇ ਨਾਲ ਜਲੇਬੀ, ਕਲਾਕੰਦ ਵਾਲਾ ਦੁੱਧ ਅਤੇ ਬਾਦਾਮ ਦਾ ਹਲਵਾ ਸੀ। ਆਈ. ਟੀ. ਸੀ. ਫਾਰਚੂਨ ਐਵੇਨਿਊ ਜਲੰਧਰ ਆਪ ਸਭ ਨੂੰ ਸੱਦਾ ਦਿੰਦਾ ਹੈ ਕਿ ਇਸ ਸਪੈਸ਼ਲ ਵਿਸਾਖੀ ਮੌਕੇ ’ਤੇ ਆਪਣੇ ਓਰਬਿਡ ਰੈਸਟੋਰੈਂਟ ਵਿਚ ਇਸ ਲਜ਼ੀਜ਼ ਖਾਣਾ ਉਤਸਵ ਦਾ ਹਿੱਸਾ ਬਣੋ।
ਚੈਕਿੰਗ ਕਰਨ ਗਏ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਬਦਸਲੂਕੀ
NEXT STORY