ਜਲੰਧਰ (ਮਜ਼ਹਰ)—ਸ੍ਰੀ ਗੁਰੂ ਰਵਿਦਾਸ ਧਾਮ ਕਮੇਟੀ ਖਾਂਬਰਾ (ਜਲੰਧਰ) ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਜੀ ਦਾ 128ਵਾਂ ਜਨਮ ਦਿਵਸ ਅੰਬੇਡਕਰ ਭਵਨ ਖਾਂਬਰਾ ਵਿਖੇ ਮਨਾਇਆ ਗਿਆ। ਕਮੇਟੀ ਵਲੋਂ ਇਸ ਸਮੇਂ 5ਵੀਂ, 8ਵੀਂ, ਦੱਸਵੀਂ ਅਤੇ 10+2 ਸ਼੍ਰੇਣੀ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲਿਆਂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਸਟੇਸ਼ਨਰੀ ਦਿੱਤੀ ਗਈ। ਇਸ ਸਮੇਂ ਡਾ. ਤਰਸੇਮ ਲਾਲ ਸਾਗਰ, ਲੈਕਚਰਾਰ ਗੁਰਦੇਵ ਰਾਮ ਚਿੱਟੀ, ਮਾਸਟਰ ਸੁਖਚਰਨ ਕੁਮਾਰ, ਮਾਸਟਰ ਸੁਖਵਿੰਦਰਪਾਲ, ਜੇ. ਪੀ. ਸਰੋਏ ਸਾਰਿਆਂ ਨੇ ਡਾ. ਬੀ. ਆਰ. ਅੰਬੇਡਕਰ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆ ਤੋਂ ਆਏ ਲੋਕਾਂ ਨੂੰ ਜਾਣੂ ਕਰਵਾਇਆ । ਵਿਸ਼ੇਸ਼ ਤੌਰ 'ਤੇ ਪਰਮਜੀਤ ਸਿੰਘ ਸਹੋਤਾ (ਐੱਸ. ਡੀ. ਐੱਮ.) ਕਪੂਰਥਲਾ ਨੇ ਹਾਜ਼ਰੀ ਲਾਈ। ਪਰਮਜੀਤ ਸਿੰਘ ਸਹੋਤਾ ਨੇੇ ਗੁਰੂ ਰਵਿਦਾਸ ਧਾਮ ਕਮੇਟੀ ਖਾਂਬਰਾ ਦਾ ਬੱਚਿਆਂ ਲਈ ਪੜ੍ਹਾਈ ਵਿਚ ਪੁਜ਼ੀਸ਼ਨ ਹਾਸਲ ਕਰਨ ਲਈ ਕੀਤੇ ਗਏ ਯੋਗ ਪ੍ਰਬੰਧ ਦਾ ਧੰਨਵਾਦ ਕੀਤਾ। ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਮੇਟੀ ਦੇ ਪ੍ਰਧਾਨ ਬਿਹਾਰੀ ਲਾਲ ਮਾਨ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਗੁਰਦੇਵ ਰਾਮ ਚਿੱਟੀ ਅਤੇ ਮਲਕੀਤ ਮਾਨ ਨੇ ਨਿਭਾਈ।
ਨਿਊ ਜੀਵਨ ਸਹਾਰਾ ਸੰਸਥਾ ਨੇ 65 ਪਰਿਵਾਰਾਂ ਨੂੰ ਰਾਸ਼ਨ ਵੰਡਿਆ
NEXT STORY