ਜਲੰਧਰ (ਵਰਿਆਣਾ)-ਪਿੰਡ ਗਿੱਲਾਂ ਵਿਖੇ ਸਥਿਤ ਗੁਰਦੁਆਰਾ ਬਾਬੇ ਦੀ ਮੇਹਰ ਕੁਟੀਆ ’ਚ ਸੰਤ ਬਾਬਾ ਹੁਕਮਗਿਰ ਚੈਰੀਟੇਬਲ ਡਿਸਪੈਂਸਰੀ ’ਚ ਪ੍ਰਬੰਧਕ ਕਮੇਟੀ, ਐੱਨ. ਆਰ. ਆਈਜ਼, ਸਾਧ-ਸੰਗਤ, ਸਵ. ਰੇਸ਼ਮ ਸਿੰਘ ਦੇ ਪਰਿਵਾਰ ਤੇ ਗਿਆਨ ਸਿੰਘ ਯੂ. ਕੇ. ਆਦਿ ਦੇ ਸਹਿਯੋਗ ਨਾਲ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੱਖਾਂ, ਸ਼ੂਗਰ, ਦਿਲ ਤੇ ਹੋਰ ਬੀਮਾਰੀਆਂ ਦਾ ਮੁਫਤ ਮੈਡੀਕਲ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਪਿੰਡ ਦੇ ਮੋਹਤਬਰਾਂ ਵਲੋਂ ਕੀਤਾ ਗਿਆ। ਇਸ ਦੌਰਾਨ ਕਰੀਬ 430 ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਲਿਆ। ਇਸ ਕੈਂਪ ’ਚ ਸਵ. ਰੇਸ਼ਮ ਸਿੰਘ ਦੇ ਪਰਿਵਾਰ ਦਾ ਕਾਫੀ ਸਹਿਯੋਗ ਰਿਹਾ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੇ ਆਧੁਨਿਕ ਤਕਨੀਕ ਦੁਆਰਾ ਅੱਖਾਂ ਦੇ ਮੁਫਤ ਆਪ੍ਰੇਸ਼ਨ ਮਾਹਰ ਡਾਕਟਰਾਂ ਵਲੋਂ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਈ ਮਰੀਜ਼ਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਗਈਆਂ। ਗਿਆਨ ਸਿੰਘ ਨੇ ਦੱਸਿਆ ਕਿ ਉਕਤ ਮੈਡੀਕਲ ਕੈਂਪ ਦੌਰਾਨ ਮਾਹਰ ਡਾਕਟਰਾਂ ਵਲੋਂ ਸ਼ੂਗਰ ਦੇ ਮਰੀਜ਼ਾਂ ਨੂੰ ਵਿਸੇਸ਼ ਤੌਰ ’ਤੇ ਜਾਣਕਾਰੀ ਦਿੱਤੀ ਗਈ ਕਿ ਇਸ ਬੀਮਾਰੀ ਤੋਂ ਬਚਣ ਲਈ ਕਿੰਨੀ ਖੁਰਾਕ ਕਿਹੜੇ ਸਮੇਂ ’ਤੇ ਖਾਣੀ ਹੈ। ਇਸ ਸਬੰਧੀ ਪੰਫਲੇਟਸ ਵੀ ਵੰਡੇ ਗਏ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ’ਚ ਅਜਿਹੇ ਕੈਂਪ ਗਰੀਬ, ਲੋੜਵੰਦਾਂ ਲਈ ਵਰਦਾਨ ਦੀ ਤਰ੍ਹਾਂ ਹੁੰਦੇ ਹਨ ਕਿਉਂਕਿ ਕਈ ਵਾਰ ਉਹ ਆਰਥਿਕ ਕਮਜ਼ੋਰੀ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ। ਇਸ ਮੌਕੇ ਜੋਗਿੰਦਰ ਸਿੰਘ, ਰਾਜ ਕੁਮਾਰ, ਬਲਵਿੰਦਰ ਸਿੰਘ, ਡਾਕਟਰ ਐੱਸ. ਪੀ. ਡਾਲੀਆ, ਲਵਪ੍ਰੀਤ, ਬਾਬਾ ਬਲਦੇਵ ਸਿੰਘ, ਰਮੇਸ਼ ਬਸਰਾ, ਡਾਕਟਰ ਸ਼ਿਵ, ਸੁਮਨ, ਗੀਤਾ ਦੇਵੀ, ਡਾਕਟਰ ਨੀਰਜ ਮਹਿਰਾ, ਗੁਰਦੇਵ ਸਿੰਘ, ਰਮੇਸ਼ ਚੰਦਰ, ਡਾਕਟਰ ਮਹੇਸ਼ ਸਰਸਾਵਤ ਆਦਿ ਹਾਜ਼ਰ ਸਨ।
ਗੁਰਦੁਆਰਾ ਸ੍ਰੀ ਅਕਾਲ ਜੋਤ ਬੂੰਗਾ ਵਿਖੇ ਗੁਰਮਤਿ ਸਮਾਗਮ ਹੋਇਆ
NEXT STORY