ਜਲੰਧਰ,(ਰੱਤਾ)- ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਕਈ ਲੋਕਾਂ ਦੀ ਰਿਪੋਰਟ ਤਾਂ ਪਾਜ਼ੇਟਿਵ ਹੀ ਰਹੀ ਹੈ, ਇਸ ਦੇ ਨਾਲ-ਨਾਲ ਉਨ੍ਹਾਂ ਬਹੁਤ ਸਾਰੇ ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆ ਰਹੀ ਹੈ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਕਿੱਥੋਂ ਇਨਫੈਕਟਿਡ ਹੋਏ ਹਨ। ਐਤਵਾਰ ਨੂੰ ਜ਼ਿਲੇ ਦੇ ਜਿਹੜੇ 221 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ ਵਿਚੋਂ 104 ਤਾਂ ਅਜਿਹੇ ਸਨ, ਜੋ ਕਿ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਇਨਫੈਕਟਿਡ ਹੋ ਗਏ ਸਨ, ਜਦੋਂ ਕਿ 117 ਨੂੰ ਪਤਾ ਹੀ ਨਹੀਂ, ਉਹ ਕਿੱਥੋਂ ਕੋਰੋਨਾ ਦੀ ਲਪੇਟ ਵਿਚ ਆਏ ਹਨ।
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਐਤਵਾਰ ਕੁੱਲ 235 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ, ਜਿਨ੍ਹਾਂ ਵਿਚੋਂ 14 ਹੋਰ ਸੂਬਿਆਂ ਜਾਂ ਜ਼ਿਲਿਆਂ ਨਾਲ ਸੰਬੰਧਤ ਪਾਏ ਗਏ। ਬਾਕੀ 221 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚ ਪੁਲਸ ਅਕੈਡਮੀ ਫਿਲੌਰ ਦੇ 15 ਕਰਮਚਾਰੀ, ਇਕ ਉਦਯੋਗਿਕ ਇਕਾਈ ਦੇ 16 ਕਰਮਚਾਰੀ ਅਤੇ ਕੁਝ ਹੈਲਥ ਵਰਕਰਜ਼ ਵੀ ਸ਼ਾਮਲ ਹਨ। ਡਾ. ਸਿੰਘ ਨੇ ਦੱਸਿਆ ਕਿ ਪਿੰਡ ਕੰਗਨੀਵਾਲ ਦੇ 60 ਸਾਲਾ ਮਨੋਹਰ ਸਿੰਘ, ਨਾਗਰਾ ਰੋਡ ਦੇ 81 ਸਾਲਾ ਰਤਨ ਸਿੰਘ, ਪਿੰਡ ਰਾਮਪੁਰ ਦੇ 59 ਸਾਲਾ ਚਰਨ ਸਿੰਘ, ਪਿੰਡ ਧਾਰੀਵਾਲ ਦੇ 56 ਸਾਲਾ ਰਾਜਿੰਦਰ ਪ੍ਰਸਾਦ, ਪਿੰਡ ਨਾਨਕਪਿੰਡੀ ਦੇ 62 ਸਾਲਾ ਰਾਜ ਕਪੂਰ, ਪਿੰਡ ਨਾਗਰ ਦੀ 70 ਸਾਲਾ ਸਵਿੰਦਰ ਕੌਰ ਅਤੇ ਰਾਮਨਗਰ ਦੀ 35 ਸਾਲਾ ਸ਼ਾਂਤੀ ਨੇ ਦਮ ਤੋੜ ਦਿੱਤਾ।
983 ਦੀ ਰਿਪੋਰਟ ਆਈ ਨੈਗੇਟਿਵ ਅਤੇ 648 ਨੂੰ ਮਿਲੀ ਛੁੱਟੀ
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ 983 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ 648 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਦੌਰਾਨ ਵਿਭਾਗ ਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ 768 ਲੋਕਾਂ ਦੇ ਨਮੂਨੇ ਲੈਬਾਰਟਰੀ ਵਿਚ ਭੇਜੇ ਹਨ।
ਕੁੱਲ ਸੈਂਪਲ-77739
ਨੈਗੇਟਿਵ ਆਏ-68993
ਪਾਜ਼ੇਟਵ ਆਏ-9630
ਡਿਸਚਾਰਜ ਹੋਏ -7110
ਮੌਤਾਂ ਹੋਈਆਂ-255
ਐਕਟਿਵ ਕੇਸ-2265
ਫਿਰੋਜ਼ਪੁਰ ਜ਼ਿਲ੍ਹੇ 'ਚ ਬਿਜਲੀ ਦੇ ਕਰੰਟ ਕਾਰਣ ਇੱਕ ਮਜ਼ਦੂਰ ਦੀ ਮੌਤ
NEXT STORY