ਜਲੰਧਰ(ਸ਼ੋਰੀ)–ਬੀ. ਐੱਮ. ਸੀ. ਚੌਕ ਨੇੜੇ ਸਿਰ ’ਤੇ ਹੈਲਮੇਟ ਪਹਿਨੀ ਸਫੇਦ ਵਾਲਾਂ ਵਾਲਾ ਇਕ ਬਜ਼ੁਰਗ ਹੌਲੀ ਰਫਤਾਰ ਨਾਲ ਆਪਣੀ ਸਿਗਨਲ ਲਾਈਟ ਹੋਣ ’ਤੇ ਗੁਰੂ ਨਾਨਕ ਮਿਸ਼ਨ ਚੌਕ ਵੱਲ ਜਾ ਰਿਹਾ ਸੀ। ਇੰਨੇ ਵਿਚ ਗਲਤ ਦਿਸ਼ਾ ਤੋਂ ਆ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਬੜੀ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਸਕੂਟਰੀ ਸਵਾਰ ਬਜ਼ੁਰਗ ਜ਼ਮੀਨ ’ਤੇ ਘਿੜਸਦਾ ਹੋਇਆ ਡਿੱਗਿਆ ਅਤੇ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ। ਖੂਨ ਦੇ ਵਹਾਅ ਨਾਲ ਜ਼ਮੀਨ ਵੀ ਲਾਲ ਹੋਣ ਲੱਗੀ। ਗਲਤੀ ਕਰਨ ਤੋਂ ਬਾਅਦ ਉਸ ਸੁਧਾਰਨ ਅਤੇ ਜ਼ਖ਼ਮੀ ਬਜ਼ੁਰਗ ਨੂੰ ਜ਼ਮੀਨ ਤੋਂ ਚੁੱਕਣ ਦੀ ਥਾਂ ’ਤੇ ਟੱਕਰ ਮਾਰਨ ਵਾਲੇ ਨੌਜਵਾਨ ਮੋਟਰਸਾਈਕਲ ਦੀ ਰਫਤਾਰ ਤੇਜ਼ ਕਰ ਕੇ ਹੁਲੜਬਾਜ਼ੀ ਕਰਦੇ ਹੋਏ ਮੌਕੇ ਤੋਂ ਭੱਜ ਗਏ, ਹਾਲਾਂਕਿ ਉਥੇ ਮੌਜੂਦ ਕੁਝ ਲੋਕ ਤਮਾਸ਼ਾ ਦੇਖਦੇ ਰਹੇ ਅਤੇ ਜ਼ਖ਼ਮੀ ਬਜ਼ੁਰਗ ਨੂੰ ਚੁੱਕਣਾ ਵੀ ਮੁਨਾਸਿਬ ਨਾ ਸਮਝਿਆ। ਇਸ ਵਿਚਕਾਰ ਉਥੋਂ ਲੰਘ ਰਹੇ ਸਿਵਲ ਹਸਪਤਾਲ ਵਿਚ ਤਾਇਨਾਤ ਅਨਿਲ ਸ਼ਰਮਾ ਫਾਰਮੇਸੀ ਅਫਸਰ ਅਤੇ ਉਥੇ ਡਿਊਟੀ ’ਤੇ ਮੌਜੂਦ ਟ੍ਰੈਫਿਕ ਪੁਲਸ ਮੁਲਾਜ਼ਮ ਏ. ਐੱਸ. ਆਈ. ਬਲਵੀਰ ਰਾਮ ਅਤੇ ਏ. ਐੱਸ. ਆਈ. ਚਰਨਜੀਤ ਸਿੰਘ ਦੇ ਨਾਲ ਮਿਲ ਕੇ ਬਜ਼ੁਰਗ ਨੂੰ ਚੁੱਕਿਆ। ਅਨਿਲ ਨੇ ਮੁੱਢਲਾ ਇਲਾਜ ਦੇ ਕੇ ਬਜ਼ੁਰਗ ਦੀ ਮਦਦ ਕੀਤੀ ਅਤੇ ਉਸ ਦੇ ਵਹਿ ਰਹੇ ਖੂਨ ਨੂੰ ਰੋਕਿਆ। ਇਸ ਦੇ ਬਾਅਦ ਬਜ਼ੁਰਗ ਦੇ ਮੋਬਾਈਲ ਫੋਨ ਤੋਂ ਉਨ੍ਹਾਂ ਦੇ ਘਰ ਵਾਲਿਆਂ ਨੂੰ ਬੁਲਾ ਕੇ ਬਜ਼ੁਰਗ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਗਿਆ। ਹਾਦਸੇ ਦੌਰਾਨ ਇਕ ਚੌਕਸ ਨਾਗਰਿਕ ਨੇ ਟੱਕਰ ਮਾਰ ਕੇ ਭੱਜਣ ਵਾਲੇ ਨੌਜਵਾਨ ਦੇ ਮੋਟਰਸਾਈਕਲ ਦੇ ਨੰਬਰ ਪਲੇਟ ਦੀ ਆਪਣੇ ਮੋਬਾਈਲ ਨਾਲ ਫੋਟੋ ਖਿੱਚ ਕੇ ਪੁਲਸ ਨੂੰ ਦਿੱਤੀ ਅਤੇ ਪੁਲਸ ਵਾਲਿਆਂ ਨੇ ਜ਼ਖ਼ਮੀ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾਇਆ ਤਾਂ ਕਿ ਉਹ ਸ਼ਿਕਾਇਤ ਕਰ ਸਕਣ।
ਇਹ ਵੀ ਪੜ੍ਹੋ- ਡੇਅਰੀ 'ਤੇ ਦੁੱਧ ਪਾ ਘਰ ਪਰਤ ਰਹੇ ਨੌਜਵਾਨ 'ਤੇ ਚਲਾਈਆਂ ਗੋਲੀਆਂ
ਸਮਝੋ ਆਪਣਾ ਫਰਜ਼ : ਜ਼ਮੀਨ ’ਤੇ ਡਿੱਗਿਆ ਜ਼ਖ਼ਮੀ ਤੁਹਾਡਾ ਪਰਿਵਾਰਕ ਮੈਂਬਰ ਨਹੀਂ ਤਾਂ ਕੀ ਹੋਇਆ ਇਨਸਾਨ ਤਾਂ ਹੈ
ਆਮ ਤੌਰ ’ਤੇ ਜ਼ਖ਼ਮੀ ਨੂੰ ਜ਼ਮੀਨ ’ਤੇ ਡਿੱਗਿਆ ਅਤੇ ਤੜਫਦਾ ਦੇਖ ਕੇ ਲੋਕ ਇਸ ਗੱਲ ਤੋਂ ਡਰ ਜਾਂਦੇ ਹਨ ਕਿ ਜੇਕਰ ਉਨ੍ਹਾਂ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਉਨ੍ਹਾਂ ਨੂੰ ਪੁਲਸ ਦੇ ਝਮੇਲੇ ਵਿਚ ਪੈਣਾ ਪੈ ਸਕਦਾ ਹੈ। ਹਾਦਸੇ ਦਾ ਸ਼ਿਕਾਰ ਵਿਅਕਤੀ ਨੂੰ ਜੇਕਰ ਤੁਸੀਂ ਸਮੇਂ ’ਤੇ ਹਸਪਤਾਲ ਪਹੁੰਚਾ ਦਿਓ ਤਾਂ ਉਸ ਦੀ ਜਾਨ ਬਚ ਸਕਦੀ ਹੈ ਅਤੇ ਤੁਹਾਨੂੰ ਪੁਲਸ ਤੰਗ ਵੀ ਨਹੀਂ ਕਰੇਗੀ। ਜ਼ਖ਼ਮੀ ਵਿਅਕਤੀ ਤੁਹਾਡਾ ਪਰਿਵਾਰਕ ਮੈਂਬਰ ਨਹੀਂ ਤਾਂ ਕੀ ਹੋਇਆ ਪਰ ਇਨਸਾਨ ਤਾਂ ਹੈ। ਸਰਕਾਰ ਦੀ ਨਵੀਂ ‘ਫਰਿਸ਼ਤੇ’ ਯੋਜਨਾ ਤਹਿਤ ਸਰਕਾਰ ਨੇ ਸੜਕ ਹਾਦਸੇ ਦੌਰਾਨ ਆਮ ਲੋਕਾਂ ਨੂੰ ਅੱਗੇ ਆ ਕੇ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਪੰਜਾਬ ਵਿਚ ਸੜਕ ਹਾਦਸੇ ਵਿਚ ਜ਼ਖ਼ਮੀਆਂ ਨੂੰ ਸਮੇਂ ’ਤੇ ਹਸਪਤਾਲ ਪਹੁੰਚਾਉਣ ਵਾਲੇ ਲੋਕਾਂ ਨੂੰ ਕਾਨੂੰਨੀ ਉਲਝਣਾਂ ਅਤੇ ਪੁਲਸ ਪੁੱਛਗਿੱਛ ਤੋਂ ਛੋਟ ਦਿੱਤੀ ਗਈ ਹੈ। ਉਥੇ ਹੀ, ਇਸ ਦੇ ਨਾਲ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ 2000 ਰੁਪਏ ਨਕਦ ਇਨਾਮ ਅਤੇ ਪ੍ਰਸ਼ੰਸਾ-ਪੱਤਰ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 9, 10, 11 ਤੇ 14 ਤਰੀਖ ਨੂੰ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਗਹਿਲ ਦੇ ਕਿਸਾਨਾਂ ਨੇ ਕਾਇਮ ਕੀਤੀ ਮਿਸਾਲ! ਬੇਲਰ ਲਗਾ ਕੇ ਦੂਜੇ ਪਿੰਡਾਂ ਦੀ ਪਰਾਲੀ ਵੀ ਸੰਭਾਲੀ
NEXT STORY