ਜਲੰਧਰ(ਗੁਲਸ਼ਨ, ਸੋਨੂੰ)—ਸਿਟੀ ਰੇਲਵੇ ਸਟੇਸ਼ਨ 'ਤੇ 15 ਅਗਸਤ ਦੇ ਮੱਦੇਨਜ਼ਰ ਜੀ. ਆਰ. ਪੀ. ਨੇ ਸਰਚ ਮੁਹਿੰਮ ਚਲਾਈ। ਸਰਚ ਮੁਹਿੰਮ ਦੌਰਾਨ ਪਲੇਟਫਾਰਮ 'ਤੇ ਖੜ੍ਹੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲੈਣ ਤੋਂ ਇਲਾਵਾ ਮੁਸਾਫਰਖਾਨੇ, ਫਸਟ ਕਲਾਸ ਦੇ ਵੇਟਿੰਗ ਹਾਲ ਅਤੇ ਪਲੇਟਫਾਰਮ ਨੰਬਰ-1, 2 ਅਤੇ 3 'ਤੇ ਵੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕੁਝ ਟਰੇਨਾਂ ਵਿਚ ਵੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਸਟੇਸ਼ਨ 'ਤੇ ਕੁਝ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਸਰਚ ਮੁਹਿੰਮ ਦੀ ਅਗਵਾਈ ਕਰ ਰਹੇ ਜੀ. ਆਰ. ਪੀ. ਦੇ ਐੱਸ. ਐੱਚ. ਓ. ਇੰਸ. ਇੰਦਰਜੀਤ ਸਿੰਘ ਨੇ ਸਟੇਸ਼ਨ 'ਤੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਜੋ ਕਿ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।
ਕੈਪਟਨ ਕਰ ਰਹੇ ਹਨ ਬਦਲੇ ਦੀ ਸਿਆਸਤ : ਬੈਂਸ
NEXT STORY