ਜਲੰਧਰ (ਬਿਊਰੋ) : ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਨੇ ਕਿਸਾਨ ਮਜ਼ਦੂਰ ਏਕਤਾ ਦਾ ਬੇਬਾਕੀ ਨਾਲ ਸਮਰਥਨ ਕੀਤਾ, ਜਿਸ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਵਧੀ। ਇੰਨੀ ਦਿਨੀਂ ਸੋਨੀਆ ਮਾਨ ਆਪਣੀਆਂ ਖ਼ੂਬਸੂਰਤ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ।

ਇਨ੍ਹਾਂ ਤਸਵੀਰਾਂ 'ਚ ਸੋਨੀਆ ਮਾਨ ਦੇਸੀ ਲੁੱਕ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਕੁਝ ਤਸਵੀਰਾਂ 'ਚ ਸੋਨੀਆ ਮਾਨ ਨੇ ਲਾਲ ਜੋੜਾ ਪਾਇਆ ਹੈ, ਜਿਸ 'ਚ ਉਹ ਦੁਲਹਨ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਵੱਖ-ਵੱਖ ਅੰਦਾਜ਼ ਖ਼ੂਬ ਪੋਜ਼ ਦਿੱਤੇ।

ਦੱਸ ਦਈਏ ਕਿ 32 ਸਾਲਾ ਸੋਨੀਆ ਮਾਨ ਦਾ ਜਨਮ ਉੱਤਰਾਖੰਡ ਦੇ ਹਾਲਦਵਾਨੀ ‘ਚ ਹੋਇਆ ਸੀ ਪਰ ਉਹ ਬਚਪਨ ਤੋਂ ਅੰਮ੍ਰਿਤਸਰ ਰਹੀ।

ਉਹ ਕਈ ਸਾਰੇ ਪੰਜਾਬੀ ਗਾਣਿਆਂ ਦੀ ਵੀਡੀਓਜ਼ ‘ਚ ਨਜ਼ਰ ਆਈ ਅਤੇ ਤੇਲਗੂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।


ਕੌਰ ਬੀ ਦਾ ਪੰਜਾਬੀ ਲੁੱਕ ਬਣਿਆ ਖਿੱਚ ਦਾ ਕੇਂਦਰ, ਦੇਖੋ ਤਸਵੀਰਾਂ
NEXT STORY