ਜਲੰਧਰ (ਜ. ਬ.)— ਸਿਵਲ ਹਸਪਤਾਲ ਵਿਚੋਂ ਨਵਜੰਮਿਆ ਬੱਚਾ ਚੋਰੀ ਕਰਨ ਦੇ ਮਾਮਲੇ 'ਚ ਪੁਲਸ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਉਕਤ ਬੱਚਾ ਲੁਧਿਆਣਾ ਦੇ ਜੋੜੇ ਨੂੰ ਵੇਚਿਆ ਜਾਣਾ ਸੀ। ਇਹ ਜੋੜਾ ਬੇ-ਔਲਾਦ ਸੀ, ਜਿਸ ਕਰਕੇ ਉਹ ਐੱਗ ਡੋਨਰ (ਆਂਡਾ ਦਾਨੀ) ਦਵਿੰਦਰ ਕੌਰ ਦੇ ਸੰਪਰਕ 'ਚ ਆਇਆ ਸੀ। ਹਾਲਾਂਕਿ ਜੋੜਾ ਇਸ ਬੱਚੇ ਬਾਰੇ ਬੇਖਬਰ ਸੀ ਪਰ ਉਸ ਨੂੰ ਇਹ ਜ਼ਰੂਰ ਦੱਸਿਆ ਗਿਆ ਸੀ ਕਿ ਗਰੀਬ ਹੋਣ ਕਾਰਣ ਇਕ ਮਾਂ ਆਪਣਾ ਨਵਜੰਮਿਆ ਬੱਚਾ ਡੋਨੇਟ ਕਰਨਾ ਚਾਹੁੰਦੀ ਹੈ ਅਤੇ ਇਸ ਦੀ ਇਵਜ਼ 'ਚ ਬੱਚਾ ਲੈਣ ਵਾਲੇ ਜੋੜੇ ਕੋਲੋਂ 4 ਲੱਖ ਰੁਪਏ ਲਏ ਜਾਣੇ ਸਨ।
ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ
ਇਸ ਕੇਸ ਦੀ ਮਾਸਟਰਮਾਈਂਡ ਦਵਿੰਦਰ ਕੌਰ ਨਾਲ ਬੱਚਾ ਖਰੀਦਣ ਵਾਲੀ ਔਰਤ ਸਮੇਤ ਇਕ ਹੋਰ ਔਰਤ ਸੰਪਰਕ 'ਚ ਸੀ। ਲੁਧਿਆਣਾ ਦੀਆਂ ਰਹਿਣ ਵਾਲੀਆਂ ਨੇਹਾ ਅਤੇ ਰੇਖਾ ਨਾਂ ਦੀਆਂ ਔਰਤਾਂ ਨੂੰ ਬੱਚਾ ਚੋਰੀ ਕਰਨ ਤੋਂ ਬਾਅਦ ਦਵਿੰਦਰ ਕੌਰ ਨੇ ਖੁਸ਼ਖਬਰੀ ਦਾ ਫੋਨ ਵੀ ਕੀਤਾ ਸੀ ਪਰ ਇਸ ਤੋਂ ਪਹਿਲਾਂ ਕਿ ਚੋਰੀ ਕੀਤਾ ਬੱਚਾ ਉਨ੍ਹਾਂ ਤਕ ਪਹੁੰਚਦਾ ਜਲੰਧਰ ਪੁਲਸ ਦੀ ਐੱਸ. ਆਈ. ਟੀ. ਨੇ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਬੱਚੇ ਨੂੰ ਬਰਾਮਦ ਕਰਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
ਪੁਲਸ ਜੋੜੇ ਸਮੇਤ ਇਕ ਔਰਤ ਨੂੰ ਜਾਂਚ 'ਚ ਸ਼ਾਮਲ ਕਰੇਗੀ। ਪੁਲਸ ਇਹ ਪਤਾ ਕਰੇਗੀ ਕਿ ਦੋਸ਼ੀ ਧਿਰ ਨੇ ਬੱਚਾ ਚੋਰੀ ਕਰਨ ਦੀ ਗੱਲ ਜੋੜੇ ਨੂੰ ਦੱਸੀ ਸੀ ਜਾਂ ਨਹੀਂ। ਹਾਲਾਂਕਿ ਪੁਲਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੇ ਇਹ ਕਹਾਣੀ ਰਚੀ ਸੀ ਕਿ ਨਵਜੰਮੇ ਬੱਚੇ ਦੀ ਨਕਲੀ ਮਾਂ ਬਣਾ ਕੇ ਉਸ ਨੂੰ ਗੋਦ ਲੈਣ ਵਾਲੇ ਜੋੜੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਗਰੀਬੀ ਦਾ ਹਵਾਲਾ ਦੇ ਕੇ ਨਕਲੀ ਮਾਂ ਨੂੰ 4 ਲੱਖ ਰੁਪਏ ਦਿਵਾ ਕੇ ਬਾਅਦ 'ਚ ਸਾਰੇ ਪੈਸੇ ਆਪਸ 'ਚ ਵੰਡ ਲਏ ਜਾਣਗੇ।
ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ
ਇਸ ਮਾਮਲੇ 'ਚ ਗ੍ਰਿਫਤਾਰ ਸਾਰੇ ਦੋਸ਼ੀ ਰਿਮਾਂਡ 'ਤੇ ਹਨ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਦਾ ਕਹਿਣਾ ਹੈ ਕਿ ਜਲਦ ਤਿੰਨਾਂ ਨੂੰ ਜਾਂਚ ਵਿਚ ਸ਼ਾਮਲ ਕਰਨਗੇ। ਉਨ੍ਹਾਂ ਕਿਹਾ ਕਿ ਰੇਖਾ ਅਤੇ ਨੇਹਾ ਨਾਂ ਦੀਆਂ ਔਰਤਾਂ ਦੇ ਫੋਨ ਨੰਬਰ ਵੀ ਮਿਲ ਗਏ ਹਨ, ਜਿਨ੍ਹਾਂ ਦੀ ਕਾਲ ਡਿਟੇਲ ਕਢਵਾਈ ਜਾਵੇਗੀ ਤਾਂ ਕਿ ਕੋਈ ਵੀ ਇਨਪੁੱਟ ਛੁੱਟ ਨਾ ਜਾਵੇ।
ਦੱਸ ਦੇਈਏ ਕਿ 20 ਅਗਸਤ ਦੀ ਰਾਤ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚੋਂ ਇਕ ਨਵਜੰਮਿਆ ਬੱਚਾ ਚੋਰੀ ਹੋ ਗਿਆ ਸੀ। ਥਾਣਾ ਨੰਬਰ 4 'ਚ ਕੇਸ ਦਰਜ ਕਰਨ ਤੋਂ ਬਾਅਦ ਸੀ. ਪੀ. ਭੁੱਲਰ ਵੱਲੋਂ ਐੱਸ. ਆਈ. ਟੀ. ਗਠਿਤ ਕੀਤੀ ਗਈ ਸੀ।
ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ
ਐੱਸ. ਆਈ. ਟੀ. ਦੇ ਮੈਂਬਰ ਏ. ਡੀ. ਸੀ.ਪੀ.-1 ਵਤਸਲਾ ਗੁਪਤਾ, ਏ. ਸੀ. ਪੀ. ਸੈਂਟਰਲ ਹਰਸਿਮਰਨ ਸਿੰਘ ਅਤੇ ਸੀ. ਆਈ. ਏ. ਇੰਚਾਰਜ ਹਰਮਿੰਦਰ ਸਿੰਘ ਨੇ ਜਾਂਚ ਸ਼ੁਰੂ ਕਰਦੇ ਹੋਏ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਮਾਮਲਾ ਹੱਲ ਕਰ ਲਿਆ। ਪੁਲਸ ਨੇ ਸਿਵਲ ਹਸਪਤਾਲ ਦੀ ਦਰਜਾ ਚਾਰ ਮੁਲਾਜ਼ਮ ਕਿਰਨ ਨਿਵਾਸੀ ਲੰਮਾ ਪਿੰਡ ਸਮੇਤ ਮਹੇੜੂ ਦੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਗੋਪੀ ਅਤੇ ਉਸ ਦੇ ਸਾਥੀ ਗੁਰਪ੍ਰੀਤ ਿਸੰਘ ਪੀਤਾ, ਮਾਸਟਰਮਾਈਂਡ ਆਂਡਾ ਦਾਨੀ ਦਵਿੰਦਰ ਕੌਰ ਅਤੇ ਉਸ ਦੇ ਪਤੀ ਰਣਜੀਤ ਸਿੰਘ ਰਾਣਾ ਨਿਵਾਸੀ ਨਕੋਦਰ ਨੂੰ ਗ੍ਰਿਫ਼ਤਾਰ ਕਰ ਕੇ ਨਕੋਦਰ ਦੇ ਹੀ ਇਕ ਕਮਰੇ 'ਚੋਂ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਸੀ। ਦੇਰ ਰਾਤ ਹੀ ਪੁਲਸ ਨੇ ਬੱਚੇ ਨੂੰ ਉਸ ਦੇ ਅਸਲੀ ਮਾਤਾ-ਪਿਤਾ ਤਕ ਪਹੁੰਚਾ ਦਿੱਤਾ ਸੀ।
ਇਹ ਵੀ ਪੜ੍ਹੋ: ਹੋਟਲ 'ਚ ਲਿਜਾ ਕੇ ਨਾਬਾਲਗ ਲੜਕੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਬਣਾਇਆ ਹਵਸ ਦਾ ਸ਼ਿਕਾਰ
ਸ਼ਰਮਨਾਕ! ਚੱਲਦੀ ਟ੍ਰੇਨ ਵਿਚ 9 ਸਾਲਾ ਬੱਚੀ ਨਾਲ ਦੋ ਵਾਰ ਹੈਵਾਨੀਅਤ
NEXT STORY