ਜਲੰਧਰ (ਸੋਨੂੰ)- ਜਲੰਧਰ ਦੇ ਸਿਵਲ ਹਸਪਤਾਲ ਵਿਖੇ ਲਗਾਤਾਰ ਕਰੀਬ 5 ਮਹੀਨਿਆਂ ਦੀ ਤਨਖ਼ਾਹ ਦੀ ਉਡੀਕ ਕਰ ਰਹੇ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਅੱਜ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਚਾਰ ਤੋਂ ਪੰਜ ਮਹੀਨੇ ਹੋ ਚੱਲੇ ਹਨ, ਉਨ੍ਹਾਂ ਨੂੰ ਹਾਲੇ ਤੱਕ ਤਨਖ਼ਾਹ ਬਿਲਕੁੱਲ ਵੀ ਨਹੀਂ ਮਿਲੀ। ਹਰ ਵੇਲੇ ਉਨ੍ਹਾਂ ਨੂੰ ਲਾਰੇ ਲਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਹੈ ਕਿ ਇਸ ਸਬੰਧੀ ਉਨ੍ਹਾਂ ਨੇ ਸਿਵਲ ਸਰਜਨ ਮੈਡਮ ਸੁਪਰੀਡੈਂਟ ਜਲੰਧਰ ਦੇ ਸਿਵਲ ਸਰਜਨ ਅਤੇ ਜਲੰਧਰ ਦੇ ਡੀ. ਸੀ. ਘਨਸ਼ਾਮ ਥੋਰੀ ਨੂੰ ਕਈ ਵਾਰ ਮੰਗ ਪੱਤਰ ਵੀ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਹਾਲੇ ਤਕ ਤਨਖ਼ਾਹਾਂ ਨਹੀਂ ਮਿਲੀਆਂ ਪਰ ਹਰ ਵਾਰ ਉਨ੍ਹਾਂ ਨੂੰ ਹੀ ਕਿਹਾ ਜਾਂਦਾ ਸੀ ਕਿਉਂਕਿ ਉਨ੍ਹਾਂ ਦੀਆਂ ਤਨਖ਼ਾਹਾਂ ਆ ਜਾਣਗੀਆਂ ਅਤੇ ਇਦਾ ਹੀ ਚਲਦੇ ਚਾਰ ਤੋਂ ਪੰਜ ਮਹੀਨੇ ਹੋ ਚੱਲੇ ਹਨ।
ਉਨ੍ਹਾਂ ਨੇ ਬੀਤੇ ਕੁਝ ਦਿਨ ਪਹਿਲੇ ਜਲੰਧਰ ਦੇ ਡੀ. ਸੀ. ਘਣਸ਼ਾਮ ਥੋਰੀ ਸਿਵਲ ਸਰਜਨ ਰਣਜੀਤ ਸਿੰਘ ਅਤੇ ਮੈਡਮ ਸੁਪਰੀਡੈਂਟ ਸੀਮਾ ਨੂੰ ਉਨ੍ਹਾਂ ਨੇ ਮੰਗ ਪੱਤਰ ਦੇ ਦਿੱਤਾ ਸੀ ਕਿ ਜੇਕਰ ਸੋਮਵਾਰ ਤੱਕ ਉਨ੍ਹਾਂ ਦੀਆਂ ਤਨਖ਼ਾਹਾਂ ਉਨ੍ਹਾਂ ਦੇ ਖਾਤੇ ਵਿਚ ਨਹੀਂ ਪਈਆਂ ਤਾਂ ਉਨ੍ਹਾਂ ਨੇ ਦੁਪਹਿਰ ਦੇ ਵੇਲੇ ਆਕਸੀਜਨ ਪਲਾਂਟ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਗੇ ਅਤੇ ਉਸ ਤੋਂ ਬਾਅਦ ਜੋ ਵੀ ਮਰੀਜ਼ਾਂ ਦੇ ਨਾਲ ਹੋਵੇਗਾ, ਉਸ ਦੀ ਜ਼ਿੰਮੇਵਾਰੀ ਖ਼ੁਦ ਉਨ੍ਹਾਂ ਦੀ ਜਾਂ ਫਿਰ ਸਰਕਾਰ ਦੀ ਹੋਵੇਗੀ।
ਇਹ ਵੀ ਪੜ੍ਹੋ: ਦਸੂਹਾ ’ਚ ਗਰਜੇ ਭਗਵੰਤ ਮਾਨ, ਕਿਹਾ-ਪੰਜਾਬ ’ਚ ਸਰਕਾਰ ਨਹੀਂ, ਮਜ਼ਾਕ ਚੱਲ ਰਿਹਾ
ਉਨ੍ਹਾਂ ਕਿਹਾ ਹੈ ਕਿ ਉਹ ਖ਼ੁਦ ਬੇਵੱਸ ਅਤੇ ਲਾਚਾਰ ਹੋ ਚੁੱਕੇ ਹਨ ਕਿਉਂਕਿ ਉਨ੍ਹਾਂ ਨੇ ਵੀ ਆਪਣੇ ਘਰ ਬਾਰ ਚਲਾਣੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਹੈਲਥ ਮਨਿਸਟਰ ਚੰਡੀਗੜ੍ਹ ਨੂੰ ਵੀ ਕਈ ਵਾਰ ਚਿੱਠੀ ਲਿਖ ਚੁੱਕੇ ਹਨ ਪਰ ਉਨ੍ਹਾਂ ਦੇ ਖ਼ਾਤਿਆਂ ਦੇ ਵਿੱਚ ਤਨਖ਼ਾਹਾਂ ਬਿਲਕੁਲ ਵੀ ਨਹੀਂ ਪਈਆਂ, ਜਿਸ 'ਤੇ ਨਿਰਾਸ਼ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਖ਼ਾਤਿਆਂ ਵਿੱਚ ਤਨਖ਼ਾਹ ਨਹੀਂ ਆਏਗੀ ਉਦੋਂ ਤੱਕ ਪਲਾਂਟ ਉਹ ਬੰਦ ਰੱਖਣਗੇ।
ਉੱਥੇ ਹੀ ਦੂਜੇ ਪਾਸੇ ਜਦੋਂ ਸਿਵਲ ਹਸਪਤਾਲ ਦੀ ਮੈਡਮ ਸੁਪਰੀਡੈਂਟ ਸੀਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਪਲਾਂਟ ਬੰਦ ਕੀਤੇ ਗਏ ਹਨ, ਉਹ ਇਸ ਕਰਕੇ ਬੰਦ ਕੀਤੇ ਗਏ ਹਨ ਕਿਉਂਕਿ ਉਨ੍ਹਾਂ ਦੇ ਸਿਵਲ ਹਸਪਤਾਲ ਵਿਖੇ ਕੋਈ ਵੀ ਇਹੋ ਜਿਹਾ ਮਰੀਜ਼ ਨਹੀਂ ਹੈ, ਜਿਸ ਨੂੰ ਆਕਸੀਜਨ ਦੀ ਲੋੜ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਵਲ ਹਸਪਤਾਲ ਵਿਖੇ ਦੋ ਆਕਸੀਜਨ ਪਲਾਂਟ ਹਨ ਅਤੇ ਬਿਜਲੀ ਦੀ ਖ਼ਪਤ ਨਾ ਹੋਵੇ, ਜਿਸ ਕਰਕੇ ਉਨ੍ਹਾਂ ਨੇ ਪਲਾਂਟ ਬੰਦ ਕਰਨ ਲਈ ਕਿਹਾ ਗਿਆ ਹੈ। ਬਾਕੀ ਤਨਖ਼ਾਹਾਂ ਨੂੰ ਲੈ ਕੇ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਅਤੇ ਤਨਖ਼ਾਹਾਂ ਸਮੇਂ ਸਿਰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: ਜਦੋਂ ਵਿਆਹੁਣ ਆਏ ਲਾੜੇ ਦੇ ਨਾਜਾਇਜ਼ ਸਬੰਧਾਂ ਦਾ ਪ੍ਰੇਮਿਕਾ ਦੇ ਪਤੀ ਨੇ ਖੋਲ੍ਹਿਆ ਭੇਤ, ਹੈਰਾਨ ਕਰੇਗਾ ਪੂਰਾ ਮਾਮਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਂਗਰਸ ਨੂੰ ਵੱਡਾ ਝਟਕਾ ਬਲਾਕ ਸੰਮਤੀ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ
NEXT STORY