ਜਲੰਧਰ (ਸੋਨੂੰ)— ਜਲੰਧਰ ’ਚੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਅੱਡਾ ਚੌਂਕ ਨੇੜੇ ਰਹਿਣ ਵਾਲੀ ਸੁਮਨ ਨਾਂ ਦੀ ਮਹਿਲਾ ਪਿਛਲੇ 3 ਦਿਨਾਂ ਤੋਂ ਸਿਵਲ ਹਸਪਤਾਲ ’ਚ ਆਪਣੇ ਪਤੀ ਦੀ ਲਾਸ਼ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੁਮਨ ਦੇ ਪਤੀ ਜਸਵਿੰਦਰ ਨੂੰ ਦਿਲ ਦਾ ਦੌਰਾ ਪੈਣ ’ਤੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਦੀ ਤਿੰਨ ਦਿਨ ਪਹਿਲਾਂ ਮੌਤ ਹੋ ਗਈ ਸੀ। ਸਿਵਲ ਹਸਪਤਾਲ ਦੇ ਪ੍ਰਸ਼ਾਸਨ ਨੇ ਪਤੀ ਦੀ ਲਾਸ਼ ਪਤਨੀ ਨੂੰ ਦੇਣ ਲਈ ਉਸ ਨੂੰ ਤਿੰਨ ਦਿਨ ਲਗਾਤਾਰ ਇੱਧਰ-ਉਧਰ ਧੱਕੇ ਦਿਵਾਏ।
ਇਹ ਵੀ ਪੜ੍ਹੋ : ਦੁਕਾਨਾਂ ਖੋਲ੍ਹਣ ਸਬੰਧੀ ਜਲੰਧਰ ਦੇ ਡੀ. ਸੀ. ਵੱਲੋਂ ਹੁਕਮ ਜਾਰੀ, ਜਾਣੋ ਕਿਹੜੀਆਂ ਦੁਕਾਨਾਂ ਕਦੋਂ-ਕਦੋਂ ਖੁੱਲ੍ਹਣਗੀਆਂ
ਮਹਿਲਾ 200 ਮੀਟਰ ਦੇ ਘੇਰੇ ’ਚ ਬਣੇ ਸਿਵਲ ਹਸਪਤਾਲ ’ਚ ਕਈ ਕਿਲੋਮੀਟਰ ਇੱਧਰ-ਉਧਰ ਭੱਜੀ। ਇਕ ਦਫ਼ਤਰ ਤੋਂ ਦੂਜੇ ਦਫ਼ਤਰ ਦੇ ਕਈ ਚੱਕਰ ਲਗਾਏ ਪਰ ਕਦੇ ਕੁਝ ਤਾਂ ਕਦੇ ਕੁਝ ਕਹਿ ਦਿੱਤਾ ਜਾਂਦਾ ਸੀ। ਇਥੇ ਇਹ ਵੀ ਦੱਸ ਦਈਏ ਕਿ ਮਹਿਲਾ ਦੀ ਧੀ ਦਾ ਇਲਾਜ ਨੂੰ ਲੈ ਕੇ ਨਰਸਾਂ ਨਾਲ ਝਗੜਾ ਹੋਇਆ ਸੀ ਅਤੇ ਸ਼ਾਇਦ ਇਹੀ ਗੱਲ ਉਸ ਦੇ ਲਈ ਮੁਸ਼ਕਿਲਾਂ ਪੈਦਾ ਕਰ ਰਹੀ ਸੀ। ਮੌਕੇ ’ਤੇ ਸੁਮਨ ਨੇ ਦੱਸਿਆ ਕਿ ਪਹਿਲਾਂ ਉਸ ਕਿਹਾ ਗਿਆ ਸੀ ਕਿ ਉਸ ਦੇ ਪਤੀ ਨੂੰ ਕੋਰੋਨਾ ਤਾਂ ਨਹੀਂ ਹੈ ਪਰ ਫਿਰ ਕਿਟ ਲਿਆਉਣ ਨੂੰ ਕਹਿਣ ਲੱਗੇ। ਕਦੇ ਪਰਚੀ ਲਈ ਕਿਹਾ ਜਾਂਦਾ ਸੀ ਤਾਂ ਕਦੇ ਕੁਝ ਕਹਿ ਦਿੱਤਾ ਜਾਂਦਾ ਸੀ। ਇਕ ਤੋਂ ਦੂਜੇ ਦਫ਼ਤਰ ਭੇਜ ਦਿੱਤਾ ਜਾਂਦਾ ਸੀ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ
ਮੀਡੀਆ ਦੇ ਸਾਹਮਣੇ ਵੀ ਅਫ਼ਸਰਾਂ ਅਤੇ ਕਲਰਕਾਂ ਦਾ ਰਵਈਆ ਤਲਖ਼ ਹੀ ਸੀ। ਸਾਰੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਏ। ਸਿਵਲ ਸਰਜਨ ਬਲਵੰਤ ਸਿੰਘ ਵੀ ਹਮਦਰਦੀ ਵਿਖਾਉਣ ਦੀ ਬਜਾਏ ਮੈਡੀਕਲ ਸੁਪਰੀਟੇਡੈਂਟ ਦਾ ਕਾਰਜ ਖੇਤਰ ਹੋਣ ਦੀ ਗੱਲ ਕਹਿੰਦੇ ਰਹੇ ਪਰ ਜਦੋਂ ਦੱਸਿਆ ਕਿ ਉਨ੍ਹਾਂ ਦੇ ਕਲਰਕ ਨੇ ਸਿਵਲ ਸਰਜਨ ਨੂੰ ਮਿਲਣ ਲਈ ਕਿਹਾ ਹੈ ਤਾਂ ਆਪਣੇ ਕਲਰਕ ਨੂੰ ਬੁਲਾ ਕੇ ਜਾਣਕਾਰੀ ਲਈ ਪਰ ਫਿਰ ਵੀ ਮੈਡੀਕਲ ਸੁਪਰੀਟੇਂਡੈਂਟ ਨਾਲ ਮਿਲਣ ਨੂੰ ਕਿਹਾ। ਹਾਲਾਂਕਿ ਬਾਅਦ ’ਚ ਅਫ਼ਸਰਾਂ ਨੇ ਲਾਸ਼ ਸੁਮਨ ਦੇ ਹਵਾਲੇ ਕਰਨ ਨੂੰ ਕਹਿ ਦਿੱਤਾ।
ਇਹ ਵੀ ਪੜ੍ਹੋ : ਫਗਵਾੜਾ ’ਚ ਸਰਕਾਰੀ ਅਫ਼ਸਰਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਮੀਟਿੰਗ ਲਈ ਕੀਤਾ ਵੱਡਾ ਇਕੱਠ
ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੁੱਖ ਮੰਤਰੀ ਵੱਲੋਂ ਕੈਂਸਰ ਮਰੀਜ਼ਾਂ ਲਈ ਕੀਮੋਥੈਰੇਪੀ ਦਾ ਪ੍ਰਬੰਧ ਕਰਨ ਨਿਰਦੇਸ਼
NEXT STORY