ਜਲੰਧਰ (ਰੱਤਾ) : ਪਿਛਲੇ ਦਿਨੀਂ ਪੱਕਾ ਬਾਗ ਵਿਚ ਵਿਦੇਸ਼ ਤੋਂ ਆਏ ਇਕ ਪਰਿਵਾਰ ਦੇ 2 ਬੱਚਿਆਂ ਨੂੰ ਬੁਖਾਰ ਅਤੇ ਖਾਂਸੀ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਚੈੱਕ ਕਰਵਾਉਣ ਗਏ ਤਾਂ ਡਾਕਟਰਾਂ ਨੇ ਬੱਚਿਆਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ ਜ਼ਾਹਿਰ ਕੀਤਾ। ਇਸ ਕਾਰਣ ਉਕਤ ਨਿੱਜੀ ਹਸਪਤਾਲ ਦੇ ਡਾਕਟਰ ਨੇ ਸਿਵਲ ਸਰਜਨ ਦਫਤਰ ਵਿਚ ਅਧਿਕਾਰੀਆਂ ਨੂੰ ਫੋਨ 'ਤੇ ਸੂਚਨਾ ਦਿੱਤੀ। ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਨੇ ਬੱਚਿਆਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਉਣ ਦੀ ਸਲਾਹ ਦਿੱਤੀ। ਬੱਚਿਆਂ ਦੇ ਪਰਿਵਾਰ ਜਦੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਕੇ ਗਏ ਤਾਂ ਉਥੋਂ ਉਹ ਇਹ ਕਹਿ ਕੇ ਚਲੇ ਗਏ ਕਿ ਉਹ ਬੱਚਿਆਂ ਨੂੰ ਕਿਸੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਲੈਣਗੇ ਅਤੇ ਇਸ ਦੇ ਉਪਰੰਤ ਬੱਚਿਆਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਦੇਰ ਰਾਤ ਦੋਆਬਾ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਦੋਆਬਾ ਹਸਪਤਾਲ ਦੇ ਡਾਕਟਰ ਆਸ਼ੂਤੋਸ਼ ਨੇ ਦੱਸਿਆ ਕਿ ਦੋਵੇਂ ਬੱਚਿਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ਅਤੇ ਵੀਰਵਾਰ ਸਵੇਰੇ ਉਨ੍ਹਾਂ ਦਾ ਟੈਸਟ ਕਰਵਾਇਆ ਜਾਵੇਗਾ ਤਾਂ ਕਿ ਪਤਾ ਚੱਲ ਸਕੇ ਕਿ ਉਹ ਕੋਰੋਨਾ ਵਾਇਰਸ ਪੀੜਤ ਹਨ ਜਾਂ ਨਹੀਂ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ (ਵੀਡੀਓ)
ਕੋਰੋਨਾ ਵਾਇਰਸ ਨੇ ਉਡਾਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ
ਦੁਨੀਆ ਦੇ ਕਈ ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਣ ਜਿੱਥੇ ਹਰ ਕੋਈ ਪੂਰੀ ਤਰ੍ਹਾਂ ਡਰਿਆ ਹੋਇਆ ਹੈ ਉਥੇ ਹੀ ਇਸ ਵਾਇਰਸ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਵੀ ਨੀਂਦ ਉਡਾਈ ਹੋਈ ਹੈ। ਪਤਾ ਲੱਗਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ 'ਚ ਕੋਰੋਨਾ ਦਾ ਪਾਜ਼ੀਟਿਵ ਕੇਸ ਮਿਲਿਆ ਹੈ ਉਹ ਜਿਸ ਫਲਾਈਟ 'ਚ ਵਿਦੇਸ਼ 'ਚੋਂ ਆਇਆ ਸੀ ਉਸੇ ਫਲਾਈਟ 'ਚ ਲੰਮਾ ਪਿੰਡ ਚੌਕ ਨੇੜੇ ਪੈਂਦੇ ਹਰਦੀਪ ਨਗਰ ਦਾ ਇਕ ਵਿਅਕਤੀ ਆਪਣੇ ਬੱਚੇ ਨਾਲ ਆਸਟਰੇਲੀਆ ਤੋਂ ਆਇਆ ਸੀ। ਇਸ ਸੂਚਨਾ ਦੇ ਅਧਾਰ 'ਤੇ ਵਿਭਾਗ ਦੀ ਟੀਮ ਨੇ ਤੁਰੰਤ ਉਸ ਨਾਲ ਸੰਪਰਕ ਕਰ ਕੇ ਜਿੱਥੇ ਉਸ ਦੀ ਸਿਹਤ ਦੀ ਜਾਣਕਾਰੀ ਲਈ ਉਥੇ ਹੀ ਉਸ ਨੂੰ ਸਮਝਾਇਆ ਕਿ ਜੇਕਰ ਉਸ ਨੂੰ ਜਾਂ ਉਸ ਦੇ ਬੱਚੇ ਨੂੰ ਬੁਖਾਰ ਜਾਂ ਖਾਸੀ ਹੈ ਤਾਂ ਤੁਰੰਤ ਸਿਵਲ ਹਸਪਤਾਲ 'ਚ ਆ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ 'ਚ ਭਾਰਤ ਦੀ ਚਾਂਦੀ, ਸੈਰ-ਸਪਾਟਾ ਵਧਿਆ (ਵੀਡੀਓ)
ਬਹਿਬਲ ਕਲਾਂ ਗੋਲੀਕਾਂਡ ਸਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
NEXT STORY