ਜਲੰਧਰ (ਵਿਕਰਮ, ਰੱਤਾ) - ਜਲੰਧਰ ’ਚ ਕੋਰੋਨਾ ਵਾਇਰਸ ਦੇ ਕਾਰਨ ਪਹਿਲੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਕਾਂਗਰਸੀ ਆਗੂ ਦੇ ਪਿਤਾ ਪ੍ਰਵੀਨ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪ੍ਰਵੀਨ ਕੁਮਾਰ ਦੀ ਬੀਤੇ ਦਿਨ ਹੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਸੀ, ਜਿਸ ਤੋਂ ਬਾਅਦ ਉਹ ਵੈਂਟੀਲੇਟਰ ’ਤੇ ਸੀ। ਇਲਾਜ ਦੌਰਾਨ ਅੱਜ ਸਵੇਰੇ ਤੜਕਸਾਰ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ ਬੀਤੇ ਦਿਨ ਦੁਪਹਿਰ ਦੇ ਸਮੇਂ ਮਾਈ ਹੀਰਾ ਗੇਟ ਦੇ ਕੋਲ ਮਿੱਠਾ ਬਾਜ਼ਾਰ ਵਿਚ ਕਾਂਗਰਸੀ ਨੇਤਾ ਦਾ ਪਿਤਾ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ, ਜੋ ਕੁਝ ਦਿਨਾਂ ਤੋਂ ਬੀਮਾਰ ਸੀ। ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਨਿਜਾਤਮ ਨਗਰ ਵਿਚ ਕੋਰੋਨਾ ਪਾਜ਼ੇਟਿਵ ਪਾਈ ਗਈ ਬਜ਼ੁਰਗ ਔਰਤ ਦੇ ਪੁੱਤਰ ਦੇ ਵੀ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ।
ਪੜ੍ਹੋ ਇਹ ਵੀ ਖਬਰ - ਕੋਵਿਡ-19 ਖਿਲਾਫ ਜੰਗ ’ਚ ਉਤਰੇ ਕਾਰਗਿਲ ਸ਼ਹੀਦ ਦੇ ਪਿਤਾ ਸਣੇ 65 ਸੇਵਾਮੁਕਤ ਪੁਲਸ ਮੁਲਾਜ਼ਮ
ਪੜ੍ਹੋ ਇਹ ਵੀ ਖਬਰ - ਲਾਕਡਾਊਨ : CBSE ਸਕੂਲਾਂ ’ਚ 6ਵੀਂ ਤੋਂ 11ਵੀਂ ਦੇ ਵਿਦਿਆਰਥੀ ਪੜ੍ਹਨਗੇ 3 ਨਵੇਂ ਸਕਿੱਲ ਕੋਰਸ
ਸਿਹਤ ਵਿਭਾਗ ਨੇ ਨਿਜ਼ਾਤਮ ਨਗਰ ਦੇ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ। ਪੀੜਤ ਦੀ ਮਾਂ ਦਾ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ, ਜਦਕਿ ਉਸ ਦਾ ਬੇਟਾ ਸਿਵਲ ਹਸਪਤਾਲ ਜਲੰਧਰ ਵਿਚ ਦਾਖਲ ਹੈ। ਦੋਨਾਂ ਦੀ ਹਾਲਤ ਸਥਿਰ ਹੈ। ਮਾਂ-ਪੁੱਤਰ ਤੋਂ ਇਲਾਵਾ ਪਹਿਲਾਂ ਤਿੰਨ ਕੇਸ ਗੁਰਾਇਆ ਦੇ ਪਿੰਡ ਵਿਰਕਾਂ ਤੋਂ ਮਿਲੇ ਸਨ। ਇਹ ਸਾਰੇ ਨਵਾਂਸ਼ਹਿਰ ਦੇ ਉਸ ਪਾਠੀ ਦੇ ਰਿਸ਼ਤੇਦਾਰ ਸਨ, ਜਿਸ ਦੀ ਬੰਗਾ ਵਿਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।
ਪੜ੍ਹੋ ਇਹ ਵੀ ਖਬਰ - ਲਾਕਡਾਊਨ : ਪਿੰਡ ਸਲੇਮਪੁਰ ਵਿਖੇ ਕਾਰ ਸਵਾਰ ਨੌਜਵਾਨ ਨੇ ਕੀਤੇ ਦੋ ਹਵਾਈ ਫਾਇਰ
ਪੜ੍ਹੋ ਇਹ ਵੀ ਖਬਰ - ਕੋਵਿਡ-19 ਦਾ ਕਹਿਰ : ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਛਾਈ ਸੁੰਨਸਾਨ
ਕੋਰੋਨਾ ਵਾਇਰਸ ਦੇ ਭਾਰਤ 'ਚ ਹੁਣ ਤੱਕ 5734 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 166 ਲੋਕਾਂ ਦੀ ਮੌਤ ਅਤੇ 473 ਠੀਕ ਹੋ ਗਏ ਹਨ। ਦੇਸ਼ 'ਚ 24 ਘੰਟੇ 'ਚ 540 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਦੇ 115 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 14 ਠੀਕ ਹੋ ਗਏ ਹਨ। ਪੰਜਾਬ ਦੇ ਜ਼ਿਲਾ ਨਵਾਂਸ਼ਹਿਰ 'ਚ-1, ਮੁਹਾਲੀ 'ਚ- 1, ਲੁਧਿਆਣਾ 'ਚ 2,
ਪਠਾਨਕੋਰਟ 'ਚ-1, ਅੰਮ੍ਰਿਤਸਰ 'ਚ-2, ਜਲੰਧਰ 'ਚ-1, ਹੁਸ਼ਿਆਰਪੁਰ 'ਚ-1 ਅਤੇ ਰੋਪੜ 'ਚ ਕੋਰੋਨਾ ਨਾਲ 1 ਮੌਤ ਹੋ ਚੁੱਕੀ ਹੈ।
ਲਾਕਡਾਊਨ : CBSE ਸਕੂਲਾਂ ’ਚ 6ਵੀਂ ਤੋਂ 11ਵੀਂ ਦੇ ਵਿਦਿਆਰਥੀ ਪੜ੍ਹਨਗੇ 3 ਨਵੇਂ ਸਕਿੱਲ ਕੋਰਸ
NEXT STORY