ਜਲੰਧਰ— ਬਿਜਲੀ ਚੋਰੀ ਕਰਨ ਦੇ ਮਾਮਲਿਆਂ ’ਚ ਦੋਆਬਾ ਦੇ 4 ਜ਼ਿਲ੍ਹਿਆਾਂ ’ਚੋਂ ਮਹਾਨਗਰ ਜਲੰਧਰ ਸਭ ਤੋਂ ਅੱਗੇ ਹੈ। ਬਿਜਲੀ ਚੋਰੀ ਕਰਨ ਨੂੰ ਲੈ ਕੇ ਪੁਲਸ ਦੀ ਸਖ਼ਤੀ ਕਰਨ ਦੇ ਬਾਵਜੂਦ ਵੀ ਮੀਟਰਾਂ ਨਾਲ ਛੇੜਛਾੜ ਕਰਨ ਅਤੇ ਕੁੰਡੀ ਪਾਉਣ ਤੋਂ ਲੋਕ ਬਾਜ਼ ਨਹੀਂ ਆ ਰਹੇ ਹਨ। ਜਲੰਧਰ ਦੇ ਬਾਬੂ ਲਾਭ ਸਿੰਘ ਨਗਰ, ਮਕਸੂਦਾਂ, ਬਸਤੀ ਏਰੀਆ ਅਤੇ ਪੇਂਡੂ ਖੇਤਰਾਂ ’ਚ ਲਗਾਤਾਰ ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ
ਐਂਟੀ ਪਾਵਰ ਥੈਫਟ ਪੁਲਸ ਥਾਣੇ ’ਚ ਸਾਲ 2020 ਤੋਂ ਹੁਣ ਤੱਕ ਬਿਜਲੀ ਚੋਰੀ ਦੇ 1081 ਤੋਂ ਵੱਧ ਮੁਕੱਦਮੇ ਦਰਜ ਕਰਕੇ 5,42,40,115 ਕਰੋੜ ਰੁਪਏ ਜੁਰਮਾਨਾ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ ਮਾਮਲੇ ਜਲੰਧਰ ਜ਼ਿਲ੍ਹੇ ਦੇ ਸ਼ਾਮਲ ਹਨ ਅਤੇ ਜੁਰਮਾਨਾ ਵੀ ਜਲੰਧਰ ਜ਼ਿਲ੍ਹੇ ਦੇ ਲੋਕਾਂ ਨੂੰ ਹੀ ਸਭ ਤੋਂ ਵੱਧ ਲੱਗਿਆ ਹੈ। ਐਂਟੀ ਪਾਵਰ ਥੈਫਟ ਥਾਣੇ ਵੱਲੋਂ ਇਕ ਸਾਲ ’ਚ 1081 ਮਾਮਲੇ ਦਰਜ ਕਰਕੇ 5,42,40,115 ਕਰੋੜ ਰੁਪਏ ਜੁਰਮਾਨਾ ਵਸੂਲਿਆ ਹੈ, ਜਿਸ ’ਚ 1,24,57,024 ਕਰੋੜ ਰੁਪਏ ਕੰਪਾਊਂਡ ਫ਼ੀਸ ਵਸੂਲੀ ਹੈ। ਕੰਪਾਊਂਡ ਫ਼ੀਸ ਉਹ ਹੈ, ਜੋ ਬਿਜਲੀ ਬੋਰਡ ਦੇ ਖਾਤੇ ’ਚ ਜਮ੍ਹਾ ਕਰਵਾਈ ਜਾਂਦੀ ਹੈ।
ਇਹ ਵੀ ਪੜ੍ਹੋ : ਕਲਯੁਗੀ ਪੁੱਤ ਨੇ ਲੋਹੇ ਦੀ ਰਾਡ ਨਾਲ ਮਾਂ ਨੂੰ ਦਿੱਤੀ ਸੀ ਦਰਦਨਾਕ ਮੌਤ, 14 ਸਾਲ ਬਾਅਦ ਚੜ੍ਹਿਆ ਪੁਲਸ ਹੱਥੇ
ਲੋਕਾਂ ਨੇ ਹੁਣ ਤੱਕ 2.79 ਕਰੋੜ ਜੁਰਮਾਨਾ ਭੁਗਤਿਆ
ਸਿਟੀ |
ਜੁਰਮਾਨਾ |
ਕੰਪਾਊਂਡ ਫ਼ੀਸ |
ਜਲੰਧਰ |
2,78,91,420 |
55,20,304 |
ਹੁਸ਼ਿਆਰਪੁਰ |
1,02,31,541 |
2,47,50,51 |
ਕਪੂਰਥਲਾ |
87,58,323 |
24,15,071 |
ਐੱਸ.ਬੀ.ਐੱਸ. ਨਗਰ |
72,58,831 |
20,46,598 |
ਇਹ ਵੀ ਪੜ੍ਹੋ : ਜਲੰਧਰ: ਪਿਓ-ਪੁੱਤ ਦੀ ਘਟੀਆ ਕਰਤੂਤ, ਸ਼ਰੇਆਮ ਨਾਬਾਲਗ ਕੁੜੀਆਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
ਨੋਟ: ਮਹਾਨਗਰ ਜਲੰਧਰ ਵਿਚ ਕੀਤੀ ਜਾ ਰਹੀ ਬਿਜਲੀ ਚੋਰੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਜਵਾਬ
ਨਵਜੋਤ ਸਿੱਧੂ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ, ਜਾਣੋ ਕੀ ਹੈ ਪੂਰਾ ਮਾਮਲਾ
NEXT STORY