ਜਲੰਧਰ (ਵੈੱਬ ਡੈਸਕ): ਬੀਤੀ ਰਾਤ ਪਾਕਿਸਤਾਨ ਵੱਲੋਂ ਪੰਜਾਬ ਦੇ ਕਈ ਸ਼ਹਿਰਾਂ ਸਮੇਤ ਦੇਸ਼ ਦੇ ਸਰਹੱਦੀ ਇਲਾਕਿਆਂ 'ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਭਾਰਤੀ ਫ਼ੌਜ ਨੇ ਪੂਰੀ ਤਰ੍ਹਾਂ ਬੇਅਸਰ ਕਰ ਦਿੱਤਾ। ਇਸ ਦੌਰਾਨ ਜਲੰਧਰ ਦੇ ਵੀ ਕਈ ਸ਼ਹਿਰਾਂ ਵਿਚ ਮਿਜ਼ਾਈਲਾਂ ਡਿੱਗਣ ਜਾਂ ਧਮਾਕੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਭਾਰਤੀ ਫ਼ੌਜ ਨੇ ਬੜੀ ਬਹਾਦਰੀ ਨਾਲ ਇਸ ਹਮਲੇ ਦਾ ਸਾਹਮਣਾ ਕੀਤਾ ਤੇ ਪਾਕਿਸਤਾਨੀ ਡਰੋਨਜ਼ ਤੇ ਮਿਜ਼ਾਈਲਾਂ ਨੂੰ ਹਵਾ ਵਿਚ ਹੀ ਢਹਿ-ਢੇਰੀ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ ਇੰਟਰਨੈੱਟ ਬੰਦ!
ਅੱਜ ਸਵੇਰੇ 'ਜਗ ਬਾਣੀ' ਦੀ ਟੀਮ ਵੱਲੋਂ ਜਲੰਧਰ ਦੀਆਂ ਉਨ੍ਹਾਂ ਥਾਵਾਂ 'ਤੇ ਜਾ ਕੇ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕੀਤੀ ਗਈ, ਜਿੱਥੇ-ਜਿੱਥੇ ਬੀਤੀ ਰਾਤ ਮਿਜ਼ਾਈਲਾਂ ਡਿੱਗਣ ਦੀ ਸੂਚਨਾ ਮਿਲੀ ਸੀ। ਟੀਮ ਵੱਲੋਂ ਜਲੰਧਰ ਕੁੰਜ, ਮੰਡ ਪਿੰਡ ਤੇ ਵਰਿਆਣਾ ਸਮੇਤ ਕਈ ਥਾਵਾਂ ਦੇ ਹਾਲਾਤ ਵੇਖੇ ਗਏ। ਇਸ ਦੌਰਾਨ ਲੋਕ ਬਿਨਾ ਕਿਸੇ ਡਰ ਦੇ ਆਮ ਵਾਂਗ ਆਪੋ-ਆਪਣੇ ਕੰਮਾਂ 'ਤੇ ਜਾਂਦੇ ਨਜ਼ਰ ਆਏ। ਲੋਕਾਂ ਨੇ ਭਾਰਤੀ ਫ਼ੌਜ 'ਤੇ ਪੂਰਾ ਭਰੋਸਾ ਜਤਾਇਆ ਤੇ ਨਾਲ ਹੀ ਫ਼ੌਜ ਤੇ ਦੇਸ਼ ਨਾਲ ਡਟ ਕੇ ਖੜਣ ਦੀ ਗੱਲ ਵੀ ਆਖ਼ੀ। ਵੀਡੀਓ 'ਚ ਵੇਖੋ ਇਨ੍ਹਾਂ ਥਾਵਾਂ ਦੇ ਮੌਜੂਦਾ ਹਾਲਾਤ-
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ ਸਵੇਰੇ-ਸਵੇਰੇ ਸਾਇਰਨ ਵੱਜਣੇ ਸ਼ੁਰੂ, ਮੋਹਾਲੀ ਵੀ ਅਲਰਟ 'ਤੇ
NEXT STORY