ਜਲੰਧਰ (ਪੁਨੀਤ)— ਇੰਪਰੂਵਮੈਂਟ ਟਰੱਸਟ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ 'ਤੇ ਹੋਏ ਕਬਜ਼ੇ ਛੁਡਵਾਉਣ ਲਈ ਟਰੱਸਟ ਅਧਿਕਾਰੀਆਂ ਨੇ ਕਮਰ ਕੱਸ ਲਈ ਹੈ। 170 ਐਕਟ ਸੂਰਯ ਇਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ ਸਮੇਤ ਟਰੱਸਟ ਦੀਆਂ ਕਈ ਸਕੀਮਾਂ 'ਚ ਲੋਕਾਂ ਨੇ ਕਈ ਸਾਲਾਂ ਤੋਂ ਪ੍ਰਾਪਰਟੀ 'ਤੇ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ 'ਚੋਂ 10 ਫੀਸਦੀ ਰਕਮ ਦੇਣ ਵਾਲਿਆਂ ਸਮੇਤ 25 ਫੀਸਦੀ ਤੱਕ ਰਕਮ ਅਦਾ ਕਰਨ ਵਾਲਿਆਂ ਦੇ ਨਾਂ ਸ਼ਾਮਲ ਹਨ।
ਕਈ ਸਾਲਾਂ ਤੋਂ ਉਕਤ ਲੋਕਾਂ ਨੇ ਟਰੱਸਟ ਨੂੰ ਇਕ ਫੁੱਟੀ ਕੌਡੀ ਵੀ ਅਦਾ ਨਹੀਂ ਕੀਤੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਕਬਜ਼ੇ ਸਿਆਸੀ ਦਬਾਅ ਜਾਂ ਮਿਲੀਭੁਗਤ ਨਾਲ ਕੀਤੇ ਗਏ ਹਨ। ਉਕਤ ਕਬਜ਼ਾ ਕਰਨ ਵਾਲੇ ਲੋਕਾਂ ਨੂੰ ਟਰੱਸਟ ਵੱਲੋਂ ਸਿਰਫ ਨੋਟਿਸ ਭੇਜ ਕੇ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ ਜਂਦਾ ਹੈ ਪਰ ਇਨ੍ਹਾਂ 'ਤੇ ਬਣਦਾ ਐਕਸ਼ਨ ਨਹੀਂ ਲਿਆ ਜਾਂਦਾ।
ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਦਾ ਕਹਿਣਾ ਹੈ ਕਿ ਵੱਡੀ ਗਿਣਤੀ 'ਚ ਅਜਿਹੇ ਲੋਕਾਂ ਦੀ ਡਿਟੇਲ ਸਾਹਮਣੇ ਆਈ ਹੈ, ਜਿਨ੍ਹਾਂ ਨੇ ਟਰੱਸਟ ਨੂੰ ਬਣਦੀ ਰਕਮ ਅਦਾ ਨਹੀਂ ਕੀਤੀ ਹੈ। ਇਸ ਸਬੰਧ 'ਚ ਇਕ ਰਿਪੋਰਟ ਬਣਾਈ ਜਾ ਰਹੀ ਹੈ, ਜਿਸ 'ਤੇ ਛੇਤੀ ਹੀ ਵੱਡੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਕਬਜ਼ਾ ਕਰਕੇ ਬੈਠੇ ਡਿਫਾਲਟਰ ਲੋਕਾਂ ਦੀ ਰਿਪੋਰਟ ਨੂੰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਫਤਰ 'ਚ ਵੀ ਭਿਜਵਾਇਆ ਜਾਵੇਗਾ ਤਾਂ ਕਿ ਬਣਦੀ ਕਾਰਵਾਈ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਏ। ਈ. ਓ. ਨੇ 94.97 ਏਕੜ ਸੂਰਯ ਇਨਕਲੇਵ ਐਕਸਟੈਂਸ਼ਨ ਸਕੀਮ ਦੇ ਡਿਫਾਲਟਰਾਂ ਦੀ ਲਿਸਟ ਪਹਿਲਾਂ ਤੋਂ ਤਿਆਰ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਦੇ ਪਲਾਟ ਜਲਦੀ ਹੀ ਜ਼ਬਤ ਕੀਤੇ ਜਾਣਗੇ।
ਭ੍ਰਿਸ਼ਟ ਅਧਿਕਾਰੀ ਵੀ ਆਉਣਗੇ ਲਪੇਟੇ 'ਚ
ਉਥੇ ਹੀ ਪੂਰੇ ਘਟਨਾਕ੍ਰਮ 'ਚ ਕਈ ਭ੍ਰਿਸ਼ਟ ਅਧਿਕਾਰੀਆਂ 'ਤੇ ਵੀ ਗਾਜ਼ ਡਿੱਗ ਸਕਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਕਤ ਕਬਜ਼ੇ ਹੋਣ ਬਾਰੇ ਸਬੰਧਤ ਸਕੀਮਾਂ ਦੇ ਅਧਿਕਾਰੀਅਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਹੈ ਪਰ ਉਨ੍ਹਾਂ ਨੇ ਬਣਦੀ ਕਾਰਵਾਈ ਨਹੀਂ ਕੀਤੀ। ਪਿਛਲੇ ਮਹੀਨੇ ਨਵਜੋਤ ਸਿੰਘ ਸਿੱਧੂ ਵੱਲੋਂ ਟਰੱਸਟ ਆਫਿਸ 'ਚ ਹੋਏ ਘਪਲਿਆਂ ਨੂੰ ਸਾਹਮਣੇ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਦੇ ਕੰਮਕਾਜ 'ਚ ਵੱਡੇ ਪੱਧਰ 'ਤੇ ਸੁਧਾਰ ਵੀ ਹੋਇਆ ਹੈ, ਉਥੇ ਹੀ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਦੁਆਰਾ ਕੀਤੀ ਗਈ ਸਖਤੀ ਤੋਂ ਬਾਅਦ ਲੋਕਾਂ ਨੂੰ ਕੰਮਕਾਜ ਕਰਵਾਉਣ 'ਚ ਕਾਫੀ ਆਸਾਨੀ ਹੋਈ ਹੈ। ਟਰੱਸਟ ਆਫਿਸ 'ਚ ਸੀ. ਸੀ. ਟੀ. ਵੀ. ਕੈਮਰੇ ਲੱਗਣ ਤੋਂ ਬਾਅਦ ਅਧਿਕਾਰੀਆਂ ਦੀ ਮਨਮਰਜ਼ੀ 'ਤੇ ਲਗਾਮ ਲੱਗੀ ਹੈ। ਕਈ-ਕਈ ਘੰਟੇ ਟਰੱਸਟ ਦਫਤਰ ਤੋਂ ਗਾਇਬ ਰਹਿਣ ਵਾਲੇ ਮੁਲਾਜ਼ਮ ਹੁਣ ਸਮੇਂ 'ਤੇ ਦਫਤਰ ਆਉਂਦੇ ਹਨ।
ਜਸਵੰਤ ਰਾਏ ਦੇ ਮੋਢਿਆਂ 'ਤੇ ਕਬਜ਼ੇ ਹਟਾਉਣ ਦੀ ਜ਼ਿੰਮੇਵਾਰੀ
ਟਰੱਸਟ ਦੇ ਸੁਪਰਡੈਂਟ ਇੰਜੀਨੀਅਰ ਸਤਿੰਦਰ ਸਿੰਘ ਦੀ ਬਦਲੀ ਹੋਣ ਤੋਂ ਬਾਅਦ ਜਸਵੰਤ ਰਾਏ ਨੂੰ ਉਕਤ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ, ਜਿਸ ਕਰਕੇ ਹੁਣ ਉਨ੍ਹਾਂ ਦੇ ਮੋਢਿਆਂ 'ਤੇ ਕਾਜ਼ੀ ਮੰਡੀ ਦੇ ਕਬਜ਼ੇ ਹਟਾਉਣ ਦੀ ਅਹਿਮ ਜ਼ਿੰਮੇਵਾਰੀ ਆ ਗਈ ਹੈ। ਈ. ਓ. ਵੱਲੋਂ ਸੋਮਵਾਰ ਨੂੰ ਜਸਵੰਤ ਰਾਏ ਨੂੰ ਚਾਰਜ ਦਿੱਤੇ ਜਾਣ ਦੀ ਸੰਭਾਵਨਾ ਹੈ। 94.97 ਏਕੜ ਸਕੀਮ ਵਿਚਾਲੇ ਆ ਰਹੇ ਕਾਜ਼ੀ ਮੰਡੀ ਦੇ ਕਬਜ਼ੇ ਹਟਾਉਣਾ ਸਤਿੰਦਰ ਸਿੰਘ ਦੀਆਂ ਅਹਿਮ ਯੋਜਨਾਵਾਂ 'ਚ ਸ਼ਾਮਲ ਰਿਹਾ ਹੈ। ਹੁਣ ਉਕਤ ਜ਼ਿੰਮੇਵਾਰੀ ਜਸਵੰਤ ਰਾਏ ਕਿਸ ਤਰ੍ਹਂ ਨਾਲ ਨਿਭਾਉਂਦੇ ਹਨ, ਇਹ ਦੇਖਣਯੋਗ ਹੋਵੇਗਾ ਕਿਉਂਕਿ ਇਹ ਕਬਜ਼ੇ ਹਟਾਉਣਾ ਆਸਾਨ ਕੰਮ ਨਹੀਂ ਹੈ।
ਸਰਹਿੰਦ ਨਹਿਰ ਦੇ ਗੇਟਾਂ ਦੀ ਮੁਰੰਮਤ ਕਾਰਨ ਥਰਮਲ ਪਲਾਂਟ ਬੰਦ
NEXT STORY